Tuesday, July 12, 2022


 ਪ੍ਰੈਸ ਨੋਟ  --ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ

ਪਿੰਡ ਰਤਨਹੇੜੀ ਨੂੰ ਖੰਨਾ ਸ਼ਹਿਰ ਨਾਲ ਜੋੜਨ ਲਈ ਬਣਾਈ ਗਈ ਬਦਲਵੀਂ ਸੜ੍ਹਕ - ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ
ਖੰਨਾ (ਲੁਧਿਆਣਾ), 12 ਜੁਲਾਈ (000) - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਰਤਨਹੇੜੀ ਅਤੇ ਹੋਰ ਪਿੰਡਾਂ ਨੂੰ ਖੰਨਾ ਸ਼ਹਿਰ ਨਾਲ ਜੋੜਨ ਲਈ ਨਵੀਂ ਬਦਲਵੀਂ ਸੜ੍ਹਕ ਸਮਰਪਿਤ ਕੀਤੀ ਗਈ ਹੈ।

ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਂਸ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕ ਨਿਰਮਾਣ ਵਿਭਾਗ ਦੀ ਕਾਰਜਕਾਰੀ ਏਜੰਸੀ ਨੇ ਅੰਡਰਪਾਸ ਤੋਂ ਸਰਕਾਰੀ ਸਕੂਲ (0.5 ਕਿਲੋਮੀਟਰ) ਤੱਕ ਵਹੀਕਲਾਂ ਦੀ ਆਵਾਜਾਈ ਯੋਗ ਸੜਕ ਬਣਾ ਦਿੱਤੀ ਹੈ, ਜਿਸ ਨਾਲ ਰਤਨਹੇੜੀ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਦੀ ਖੰਨਾ ਸ਼ਹਿਰ ਤੱਕ ਆਸਾਨੀ ਨਾਲ ਪਹੁੰਚ ਹੋਵੇਗੀ।

ਉਨ੍ਹਾਂ ਕਿਹਾ ਕਿ ਅੰਡਰਪਾਸ ਬਣਨ ਕਾਰਨ ਰਤਨਹੇੜੀ ਰੇਲਵੇ ਕਰਾਸਿੰਗ ਬੰਦ ਹੋ ਗਈ ਹੈ ਅਤੇ ਰਾਹਗੀਰ ਬਦਲਵੀਂ ਸੜਕ ਦੀ ਮੰਗ ਕਰ ਰਹੇ ਸਨ। ਲੋਕਾਂ ਨੇ ਇਸ ਸਬੰਧੀ ਸਥਾਨਕ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ ਸੀ ਜਿਸ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਨੂੰ ਤੁਰੰਤ ਲੋਕਾਂ ਨੂੰ ਨਵੀਂ ਬਦਲਵੀਂ ਸੜਕ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।