Friday, July 15, 2022

ਪਾਵਰਕੌਮ ਟਰਾਸਕੋ ਮੰਡਲ ਖੰਨਾ ਦੇ ਪੈਨਸ਼ਨਰਜ਼ ਪਟਿਆਲਾ ਵਿਖੇ ਸੁਬਾਈ ਧਰਨੇ ਵਿੱਚ ਸ਼ਮੂਲੀਅਤ ਕਰਨ ਜਾਂਦੇ ਹੋਏ:- ਮੋਹੀ




ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਖੰਨਾ ਦੇ ਪ੍ਰਧਾਨ ਗੁਰਸੇਵਕ ਸਿੰਘ ਮੋਹੀ ਦੀ ਅਗਵਾਈ ਹੇਠ ਖੰਨਾ ਮੰਡਲ ਦੇ ਸਮੂਹ ਪੈਨਸ਼ਨਰਾਂ ਨੇ ਸੂਬਾ ਕਮੇਟੀ ਵਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵਲੋਂ ਪੈਨਸ਼ਨਰਜ਼ ਦੀਆਂ ਮੰਗਾਂ/ਮਸਲਿਆਂ ਪ੍ਰਤੀ ਅਪਨਾਏ ਗਏ ਨਾ ਪਖੀ ਵਤੀਰੇ ਤੇ ਆਪ ਦੀ ਸਰਕਾਰ ਵਲੋ ਵੋਟਾਂ ਸਮੇਂ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੇ ਖਰਾ ਨਾ ਂਉਤਰਨ ਕਾਰਨ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਪਾਈਆਂ ਜਾਂ ਰਿਹਾ ਹੈ ਆਪਣੇ  ਗੁਸੇ ਦਾ ਇਜ਼ਹਾਰ ਕਰਨ ਅਤੇ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਸੁਬਾਈ ਪਧਰ ਤੇ ਇਕ ਰੋਜ਼ਾ ਰੋਸ਼ ਧਰਨੇ ਵਿੱਚ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਮੰਗ ਕੀਤੀ ਕਿ ਪੇ ਕਮਿਸ਼ਨ ਦੀ ਰਿਪੋਰਟ ਅਨੁਸਾਰ 2.59 ਗੁਣਾਕ ਫੈਕਟਰ ਅਨੁਸਾਰ ਪੈਨਸ਼ਨ ਫਿਕਸ ਕੀਤੀ ਜਾਵੇ 01-01-2016 ਤੋ ਬਾਅਦ ਰਿਟਾਇਰ ਹੋਏ ਪੈਨਸ਼ਨਰਾਂ ਦੇ  ਰਿਵਾਜ ਪੀ ਪੀ ਓ ਜਾਰੀ ਕਰਕੇ ਰਿਵਾਜ  ਪੈਨਸ਼ਨ ਅਤੇ ਬਣਦਾ ਏਰੀਅਰ ਤਰੂੰਤ ਜਾਰੀ ਕੀਤਾ ਜਾਵੇ, ਪੈਨਸ਼ਨਰਜ਼ ਨੂੰ ਬਿਜਲੀ ਕਨਸੈਸਨ ਦਿਤਾ ਜਾਵੇ,ਕੈਸਲੈਸ ਸਕੀਮ ਮੁੜ ਚਾਲੂ ਕੀਤੀ ਜਾਵੇ ਆਦਿ  ਜੇਕਰ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਵਲੋਂ ਪੈਨਸ਼ਨਰਜ਼ ਦੀ ਮੰਗਾਂ ਤੇ ਮਸਲਿਆਂ ਦਾ ਫੋਰੀ ਹਲੱ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੂਬਾ ਕਮੇਟੀ ਨੂੰ ਵਲੋਂ ਜੈ ਵੀ ਹੋਰ‌ ਤਿਖੇ ਸੰਘਰਸ਼ ਦਿਤੇ ਜਾਣਗੇ ਉਨ੍ਹਾਂ ਵਿੱਚ ਖੰਨਾ ਮੰਡਲ ਦੇ ਸਮੂਹ ਪੈਨਸ਼ਨਰਜ਼ ਵਧ ਚੜ ਕੇ ਸ਼ਮੁਲੀਅਤ ਕਰਨ ਗੇ।

ਇਸ ਰੋਸ਼ ਧਰਨੇ ਵਿੱਚ ਖੰਨਾ ਤੋ ਸਰਵਸ੍ਰੀ ਸਰਕਲ ਸਕੱਤਰ ਇੰਦਰਜੀਤ ਸਿੰਘ ਅਕਾਲ,ਸਰਕਲ ਸਹਾਇਕ ਸਕੱਤਰ ਨੇਤਰ ਸਿੰਘ ਫੈਜਗੜੀਆ, ਭਰਾਤਰੀ ਜਥੇਬੰਦੀ ਦੇ ਸ ਜਗਦੇਵ ਸਿੰਘ, ਮੰਡਲ ਯੂਨਿਟ ਖੰਨਾ ਦੇ ਪ੍ਰਧਾਨ ਗੁਰਸੇਵਕ ਸਿੰਘ ਮੋਹੀ, ਸਕੱਤਰ ਮੋਹਨ ਸਿੰਘ,ਵਿਤੱ ਸਕਤਰ ਵਰਿਆਮ ਸਿੰਘ ਤੋ ਇਲਾਵਾ ਬੁਟਾ ਸਿੰਘ, ਸੁਰਿੰਦਰ ਕੋਸ਼ਲ,ਬਿਧੀ ਚੰਦ,ਭਾਗ ਰਾਮ,ਪ੍ਰਦੀਪ ਕੁਮਾਰ,ਮੰਗਰੂ ਰਾਮ , ਗੁਰਮਤਿ ਸਿੰਘ ਆਦਿ ਹਾਜ਼ਰ ਸਨ।