.

Tuesday, January 24, 2023

. ਡੀ.ਪੀ .ਐਸ. ਖੰਨਾ ਵਿਖੇ ਵਿੰਟਰ ਕਾਰਨੀਵਲ ਦਾ ਆਯੋਜਨ

 





ਦਿੱਲੀ ਪਬਲਿਕ ਸਕੂਲ ਖੰਨਾ ਵਿਖੇ 22ਜਨਵਰੀ ,2023 ਨੂੰ ਇੱਕ ਮਜ਼ੇਦਾਰ ਅਤੇ ਮੰਨੋਰੰਜਨ ਭਰਪੂਰ ਵਿੰਟਰ ਕਾਰਨੀਵਲ ਦਾ ਆਯੋਜਨ ਕੀਤਾ ਗਿਆ। ਠੰਢਾ ਮੌਸਮ ਹੋਣ ਦੇ ਬਾਵਜੂਦ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਇਸ

ਸਮਾਗਮ ਵਿੱਚ ਬੜੇ ਹੀ ਉਤਸ਼ਾਹ ਨਾਲ਼ ਭਾਗ ਲਿਆ ਗਿਆ। ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੇ ਝੂਲੇ ਅਤੇ ਜੁਆਏ ਰਾਇਡਸ ਲਗਾਏ ਗਏ। ਇਸ ਤੋਂ ਇਲਾਵਾ ਇੱਥੇ ਬਹੁਤ ਸਾਰੀਆਂ ਦਿਲਚਸਪ ਮਜ਼ੇਦਾਰ ਖੇਡਾਂ ਅਤੇ ਗਤੀਵਿਧੀਆਂ ਸਨ ਜਿਨਾਂ ਵਿੱਚ ਬੱਚਿਆਂ ਦੇ ਨਾਲ਼-ਨਾਲ਼ ਮਾਪਿਆਂ ਨੇ ਵੀ ਬੜੇ ਉਤਸ਼ਾਹ ਨਾਲ਼ ਭਾਗ ਲਿਆ।

ਭਾਰਤੀ ਖੇਤਰੀ ਪਕਵਾਨਾਂ ਤੋਂ ਲੈ ਕੇ ਕਾਂਟੀਨੈਂਟਲ ਅਤੇ ਚੀਨੀ ਪਕਵਾਨਾਂ ਤੱਕ ਦੇ ਮੂੰਹ ਵਿੱਚ ਪਾਣੀ ਲਿਆਉਣ ਵਾਲੇ ਫੂਡ ਦੇ ਸਟਾਲ ਕਾਰਨ ਇਹ ਹਰ ਕਿਸੇ ਲਈ ਇੱਕ ਦਿਲ ਖਿੱਚਵਾਂ ਅਨੁਭਵ ਸੀ। ਭੇਲਪੁਰੀ ਚਾਟ, ਮੈਗੀ ਨੂਡਲਜ਼ ਅਤੇ ਜਲ ਜੀਰਾ ਤੋਂ ਇਲਾਵਾ ਪੰਜਾਬੀ ਰਸੋਈ ਨੂੰ ਸਾਰਿਆਂ ਦੁਆਰਾ ਖੂਬ ਸਰਾਇਆ ਗਿਆ।

ਇਸ ਤੋਂ ਇਲਾਵਾ ਰਾਜਪਾਲ ਕੇਟਰਰਜ਼,ਸੋਨੀਜ਼ ਬੁਟੀਕ ਅਤੇ ਹੈਂਡਲੂਮ, ਲਾਈਫਸਟਾਇਲ ਬੁਟੀਕ, ਬੀ.ਕੇ. ਟੂਆਇਜ਼, ਚਾਵਲਾ ਨੇਲ ਆਰਟ ਅਤੇ ਦਾ ਕੇਕ ਆਰਟ ਜਿਹੇ ਸ਼ਹਿਰੀ ਵਪਾਰੀਆਂ ਦੁਆਰਾ ਬਹੁਤ ਸਾਰੀਆਂ ਦੁਕਾਨਾਂ ਲਗਾਈਆਂ ਗਈਆਂ। 360 ਕਾਲਜ ਰਿਵਿਊ ਦੁਆਰਾ ਵਿਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਅਧਿਐਨ ਕਰਨ ਦੀ ਪ੍ਰਕਿਰਿਆ ਅਤੇ ਪ੍ਰਕਿਰਿਆਵਾਂ ਨੂੰ ਸਮਝਣ ਵਿੱਚ ਮਦਦ ਕਰਨ ਲਈ ਇੱਕ ਮਾਰਗਦਰਸ਼ਨ ਸੈੱਲ ਵੀ ਸਥਾਪਤ ਕੀਤਾ।

ਇਸ ਸਮਾਗਮ ਵਿੱਚ ਬੇਬੀ ਸ਼ੋਅ,ਡਰਾਇੰਗ,ਕਲਰਿੰਗ,ਅਤੇ ਪੈਟਿੰਗ, ਡਾਂਸ ਅਤੇ ਫੈਂਸੀ ਡਰੈੱਸ ਦੇ ਮੁਕਾਬਲੇ ਮੁੱਖ ਆਕਰਸ਼ਣ ਸਨ।ਵੱਖ-ਵੱਖ ਵਰਗਾਂ ਅਧੀਨ ਇਨ੍ਹਾਂ ਮੁਕਾਬਲਿਆਂ ਵਿੱਚ ਡੀ.ਪੀ.ਐਸ ਖੰਨਾ ਅਤੇ ਨੇੜਲੇ ਸਕੂਲਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਉਭਰਦੇ ਸਿਤਾਰਿਆਂ ਦੁਆਰਾ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਸਰਸ਼ਨ ਕਰਨ ਲਈ ਚੁਣੇ ਗਏ ਵਿਸ਼ਿਆਂ ਨੇ ਜੱਜਾਂ ਅਤੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।

ਬੇਬੀ ਸ਼ੋਅ ਦੀ ਜੱਜਮੈਂਟ ਡਾ: ਸਤਿੰਦਰ ਲੁਟਾਵਾ ਨੇ ਕੀਤੀ ।ਕਲਰਇੰਗ ਅਤੇ ਪੇਂਟਿੰਗ ਮੁਕਾਬਲਿਆਂ ਦੀ ਜੱਜਮੈਂਟ ਸ਼੍ਰੀਮਤੀ ਹਰਦੀਪ ਕੌਰ ਨੇ ਕੀਤੀ। ਪ੍ਰਿਆ ਡਾਂਸ ਅਕੈਡਮੀ ਦੀ ਮਾਲਕਣ ਸ਼੍ਰੀ ਮਤੀ ਪ੍ਰਿਆ ਭਾਰਦਵਾਜ ਡਾਂਸ ਮੁਕਾਬਲੇ ਦੇ ਜੱਜ ਸਨ।ਸ਼੍ਰੀਮਤੀ ਨਿਧੀ ਸ਼ਰਮਾ ਜਿਸ ਨੇ ਮਿਸਿਜ਼ ਪੰਜਾਬ 2021 ਅਤੇ ਫਾਰਐਵਰ ਮਿਸਿਜ਼ ਇੰਡੀਆ 2022 ਦਾ ਖਿਤਾਬ ਜਿੱਤਿਆ ਹੈ, ਫੈਂਸੀ ਡਰੈੱਸ ਮੁਕਾਬਲੇ ਦੇ ਜੱਜ ਸਨ। ਇਹਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਢੁਕਵੇਂ ਇਨਾਮ ਦਿੱਤੇ ਗਏ ।ਜੇਤੂਆਂ ਦੀ ਵਿਸਤ੍ਰਿਤ ਸੂਚੀ ਸਕੂਲ ਦੀ ਵੈੱਬਸਾਈਟ 'ਤੇ ਉਪਲਬਧ ਹੈ।

ਲੱਕੀ ਡਰਾਅ ਇਸ ਦਿਨ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ। ਇਸ ਮੌਕੇ ਡੀ. ਪੀ. ਐਸ. ਖੰਨਾ ਦੇ ਚੇਅਰਮੈਨ ਸ਼ੀ੍ ਡੀ.ਐਸ. ਬੈਂਸ ਨੇ ਇਸ ਦਿਨ ਨੂੰ ਸ਼ਾਨਦਾਰ ਬਣਾਉਣ ਲਈ ਸਮੁੱਚੇ ਡੀ.ਪੀ.ਐਸ. ਪਰਿਵਾਰ ਦੁਆਰਾ ਕੀਤੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ।Firtu Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat Store now open in khanna) phone 01628318031