Monday, October 12, 2015

ਖੰਨਾ ਦੇ ਨਵਨਿਯੁਕਤ ਡੀਐਸਪੀ ਰਾਜ ਕੁਮਾਰ ਜਲਹੋਤਰਾ ਨੇ ਸਹਿਯੋਗ ਦੀ ਮੰਗ ਕੀਤੀ।

ਖੰਨਾ 12ਅਕਤੂਬਰ 
 ਸ਼ਹਿਰ ਦੇ ਲੋਕਾਂ ਤੋਂ ਖੰਨਾ ਦੇ ਨਵਨਿਯੁਕਤ ਡੀਐਸਪੀ ਰਾਜ ਕੁਮਾਰ ਜਲਹੋਤਰਾ ਨੇ  ਸਹਿਯੋਗ ਦੀ ਮੰਗ ਕੀਤੀ। ਉਹਨਾ ਕਿਹਾ ਕਿ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਆਮ ਸ਼ਹਿਰੀਆਂ ਨੂੰ ਚੰਗਾ ਪ੍ਰਸ਼ਾਸ਼ਨ ਦੇਣ ਲਈ ਜਰੂਰੀ ਹੈ ਕਿ ਸੁਝਵਾਨ ਸ਼ਹਿਰੀ ਉਹਨਾ ਨੂੰ ਪੂਰਾ ਸਹਿਯੋਗ ਦੇਣ । ਉਹਨਾ ਕਿਹਾ ਕਿ ਸ਼ਹਿਰ ਵਿਚ ਟ੍ਰੈਫਿਕ, ਨਜ਼ਾਇਜ਼ ਕਬਜ਼ੇ

 ਦੀ ਸਮੱਸਿਆ  ਹੱਲ ਲਈ ਉਚੇਚੇ ਕਦਮ ਚੁੱਕੇ ਜਾ ਰਹੇ ਹਨ। ਉਹਨਾ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਤਿÀਹਾਰ ਸ਼ੁਰੂ ਹੋ ਰਹੇ ਹਨ ਜਿਸ ਕਾਰਨ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਵਧ ਸਕਦੀ ਹੈ। ਉਹਨਾ ਕਿਹਾ ਕਿ ਆਪਣੇ ਵਾਹਨ ਸਹੀ ਤਰੀਕੇ ਨਾਲ ਪਾਰਕ ਕੀਤੇ ਜਾਣ ਅਤੇ ਮੁੱਖ ਸੜਕ ਤੇ ਰੇਹੜੀਆਂ ਆਦਿ ਨਾ ਲਗਾਈਆਂ ਜਾਣ ।