Thursday, October 8, 2015

ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਖੇਤਰ ਮੁਹੱਲਾ ਸਰਦਾਰ ਨਗਰ ਦੇ ਲੋਕ ਅੱਜ ਵੀ ਮੱੁਢਲੀਆਂ ਸਹੂਲਤਾਂ ਤੋਂ ਸੱਖਣੇ

ਮੰਡੀ ਗੋਬਿੰਦਗੜ੍ਹ, 8 ਅਕਤੂਬਰ-ਬੇਸ਼ੱਕ ਨਗਰ ਕੌਾਸਲ ਮੰਡੀ ਗੋਬਿੰਦਗੜ੍ਹ ਨੂੰ ਪੰਜਾਬ ਦੀ ਸਭ ਤੋਂ ਅਮੀਰ ਨਗਰ ਕੌਾਸਲ ਹੋਣ ਦਾ ਮਾਣ ਹਾਸਿਲ ਹੈ ਅਤੇ ਸੂਬੇ ਦੀਆਂ ਕਈ ਨਗਰ ਕੌਾਸਲਾਂ ਇਸ ਦੀਆਂ ਕਰਜ਼ਦਾਰ ਵੀ ਹਨ ਇਸ ਦੇ ਬਾਵਜੂਦ ਦੇਸ਼ ਦੀ ਆਜ਼ਾਦੀ ਦੇ 68 ਵਰ੍ਹੇ ਬੀਤ ਜਾਣ ਤੋਂ ਮਗਰੋਂ ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਖੇਤਰ ਮੁਹੱਲਾ ਸਰਦਾਰ ਨਗਰ ਦੇ ਲੋਕ ਅੱਜ ਵੀ ਮੱੁਢਲੀਆਂ ਸਹੂਲਤਾਂ ਤੋਂ ਸੱਖਣੇ ਹਨ | ਜਿੱਥੇ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇੱਥੋਂ ਦੇ ਨਿਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ | ਦੱਸਣਯੋਗ ਹੈ ਕਿ ਮੰਡੀ ਗੋਬਿੰਦਗੜ੍ਹ ਦੀ ਹਦੂਦ ਅੰਦਰ ਪੈਂਦਾ ਮੁਹੱਲਾ ਸਰਦਾਰ ਨਗਰ ਜੋ ਕਿ ਲਗਭਗ 25 ਸਾਲ ਪਹਿਲਾਂ ਨਗਰ ਕੌਾਸਲ ਗੋਬਿੰਦਗੜ੍ਹ ਵਿਚ ਸ਼ਾਮਿਲ ਕਰ ਲਿਆ ਗਿਆ ਸੀ, ਢਾਈ ਦਹਾਕੇ ਬੀਤਣ ਮਗਰੋਂ ਵੀ ਵਿਕਾਸ ਪੱਖੋਂ ਪਛੜਿਆ ਹੋਇਆ ਹੈ | ਜਿੱਥੇ ਜ਼ਿਆਦਾਤਰ ਆਬਾਦੀ ਕਮਜ਼ੋਰ ਵਰਗ ਦੇ ਲੋਕਾਂ ਦੀ ਹੈ | 100 ਘਰਾਂ ਦੀ ਆਬਾਦੀ ਵਾਲੇ ਮੁਹੱਲਾ ਸਰਦਾਰ ਨਗਰ ਵਿਚ 280 ਦੇ ਕਰੀਬ ਵੋਟਰ ਹਨ | ਮੁਹੱਲੇ ਵਿਚ ਨਗਰ ਕੌਾਸਲ ਗੋਬਿੰਦਗੜ੍ਹ ਵੱਲੋਂ ਸੀਵਰੇਜ ਨਾ ਪਾਏ ਜਾਣ ਕਰਕੇ ਲੋਕਾਂ ਵੱਲੋਂ ਆਪਣੇ ਘਰਾਂ ਵਿਚ ਗ਼ਰਕੀਆਂ ਪੁੱਟ ਕੇ ਪਖਾਨੇ ਬਣਾਏ ਹੋਏ ਹਨ | ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਅਤੇ ਕੌਾਸਲਰ ਉਨ੍ਹਾਂ ਕੋਲ ਵੋਟਾਂ ਮੰਗਣ ਤਾਂ ਜ਼ਰੂਰ ਆਉਂਦੇ ਹਨ ਪਰ ਕਿਸੇ ਨੇ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦਾ ਯਤਨ ਨਹੀਂ ਕੀਤਾ | ਜਦੋਂ ਮੁਹੱਲਾ ਸਰਦਾਰ ਨਗਰ ਦੀਆਂ ਸਮੱਸਿਆਵਾਂ ਬਾਰੇ ਨਗਰ ਕੌਾਸਲ ਗੋਬਿੰਦਗੜ੍ਹ ਦੇ ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਾਸਲ ਦੀ ਅਗਲੀ ਮੀਟਿੰਗ ਵਿਚ ਉਕਤ ਮੁਹੱਲੇ ਵਿਚ ਸੀਵਰੇਜ ਪਾਉਣ ਲਈ ਮਤਾ ਲਿਆਂਦਾ ਜਾ ਰਿਹਾ ਹੈ ਜਿਸ ਦੀ ਪ੍ਰਵਾਨਗੀ ਮਗਰੋਂ ਐਸਟੀਮੇਟ ਬਣਾ ਕੇ ਕੰਮ ਮੁਕੰਮਲ ਕਰਵਾਇਆ ਜਾਵੇਗਾ | ਦੂਜੇ ਪਾਸੇ ਇਸ ਵਾਰਡ ਦੀ ਨੁਮਾਇੰਦਗੀ ਕਰ ਰਹੇ ਬੀਬੀ ਰਮਨਜੀਤ ਕੌਰ ਬੱਲ ਉਪ ਪ੍ਰਧਾਨ ਨਗਰ ਕੌਾਸਲ ਗੋਬਿੰਦਗੜ੍ਹ ਨੇ ਕਿਹਾ ਕਿ ਮੁਹੱਲਾ ਸਰਦਾਰ ਨਗਰ ਵਿਚ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਦੀ ਸਮੱਸਿਆ ਹੈ | ਇਸ ਮੌਕੇ ਸੇਵਾ ਰਾਮ ਹੰਸ ਰਾਜ, ਜਸਵੀਰ ਸਿੰਘ ਨੇ ਵਾਰਡ ਦੀ ਕੌਾਸਲਰ ਅਤੇ ਉਪ ਪ੍ਰਧਾਨ ਬੀਬੀ ਰਮਨਜੀਤ ਕੌਰ ਬੱਲ ਅਤੇ ਸੰਦੀਪ ਸਿੰਘ ਬੱਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਵੀ ਦੱਸਿਆ ਗਿਆ |