Friday, September 9, 2016

ਗੈਂਗਸਟਰ ਦਵਿੰਦਰ ਸਿੰਘ ਬੱਬੀਹਾ ਮਾਰਿਆ ਗਿਆ

ਰਾਮਪੁਰਾ ਫੂਲ, 9 ਸਤੰਬਰ  - ਡੀ.ਐਸ.ਪੀ ਗੁਰਜੀਤ ਸਿੰਘ ਰੁਮਾਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਮਪੁਰਾ ਫੂਲ 'ਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਹੋਈ ਮੁਠਭੇੜ 'ਚ ਮਾਲਵੇ ਖੇਤਰ ਦਾ ਉੱਘਾ ਗੈਂਗਸਟਰ ਦਵਿੰਦਰ ਸਿੰਘ ਬੱਬੀਹਾ ਮਾਰਿਆ ਗਿਆ ਹੈ। ਇਲਾਕੇ 'ਚ ਸਰਚ ਅਪਰੇਸ਼ਨ ਜਾਰੀ ਹੈ ਤੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।