Sunday, April 16, 2017

ਗੁਲਜ਼ਾਰ ਗਰੁੱਪ ਵੱਲੋਂ ਲੁਧਿਆਣਾ 'ਚ ਸਟੂਡੈਂਟ ਸੈਂਟਰ ਦੀ ਸ਼ੁਰੂਆਤ

ਗੁਲਜ਼ਾਰ ਗਰੁੱਪ ਵੱਲੋਂ ਲੁਧਿਆਣਾ 'ਚ ਸਟੂਡੈਂਟ ਸੈਂਟਰ ਦੀ ਸ਼ੁਰੂਆਤ

ਨੌਕਰੀ ਦੇ ਮੌਕੇ ਤੇ ਪੜਾਈ ਦੇ ਦਬਾਅ ਦੌਰਾਨ ਮਹੱਤਵਪੂਰਨ ઠਜਾਣਕਾਰੀ ਹਾਸਿਲ ਕਰਨ ਲਈ  ਹੋਵੇਗਾ ਸਹਾਈ

ਖੰਨਾ -ਗੁਲਜ਼ਾਰ ਗਰੁੱਪ ਆਫ਼ ਇੰਸੀਟੀਊਟਸ, ਖੰਨਾ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਰੋਜ਼ਾਨਾ ਪੜਾਈ ਦੌਰਾਨ ਅਕੈਡਮਿਕ ਜਾਣਕਾਰੀ, ਦਾਖਲਾ ਪ੍ਰਕਿਰਿਆ ਅਤੇ ਨੌਕਰੀ ਦੇ ਨਿਵੇਕਲੇ ਮੌਕਿਆਂ ਸਬੰਧੀ ਜਾਣਕਾਰੀ ਹਾਸਿਲ ਕਰਾਉਣ ਦੇ ਮੰਤਵ ਨਾਲ ਟੀ ਵੀ ਐੱਸ ਮੋਟਰਜ਼, ਜੀ ਟੀ ਰੋਡ ਢੋਲੇਵਾਲ ਚੌਂਕ, ਲੁਧਿਆਣਾ  ਵਿਚ ਸਟੂਡੈਂਟ ਹੈਲਪ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਸ਼ਰਨ ਸਿੰਘ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਇਸ ਸੈਂਟਰ ਦਸਵੀਂ ਅਤੇ ਬਾਰ੍ਹਵੀਂ ਕਲਾਸ ਤੋਂ ਬਾਅਦ ਵਿਦਿਆਰਥੀਆਂ ਨੂੰ ਨਵੇਕਲੇ ਕੋਰਸਾਂ ਅਤੇ ਬਿਹਤਰੀ ਕੈਰੀਅਰ ਦੇ ਮੌਕਿਆਂ ਸਬੰਧੀ ਜਾਣਕਾਰੀ ਦੇਣ ਦਾ ਕੰਮ ਵੀ ਕਰੇਗਾ।ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ  ਗੁਰਕੀਰਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਅੱਜ ਦੀ ਦੌੜ ਭੱਜ ਭਰੀ ਜ਼ਿੰਦਗੀ ਵਿਚ ਲੋਕਾਂ ਕੋਲ ਸਮੇਂ ਦੀ ਘਾਟ ਹੈ ਉੱਥੇ ਹੀ ਆਮ ਤੋਰ ਨੌਜਵਾਨ ਵਰਗ  ਵੀ ਜਾਣਕਾਰੀ ਦੀ ਕਮੀ ਕਾਰਨ ਕਈ ਵਾਰ ਗਲਤ ਕੋਰਸ ਚੁਣ ਲੈਦੇ ਹਨ ਜੋ ਕਿ ਉਨ੍ਹਾਂ ਲਈ ਬਾਅਦ ਵਿਚ ਮੁਸ਼ਕਲ ਦਾ ਸਬੱਬ ਬਣ ਜਾਂਦਾ ਹੈ। ਗੁਲਜ਼ਾਰ ਗਰੁੱਪ ਵੱਲੋਂ ਸ਼ੁਰੂ ਕੀਤਾ ਇਹ ਸੈਂਟਰ ਇਨ੍ਹਾਂ ਨੌਜਵਾਨਾਂ ਲਈ ਮਾਰਗ ਦਰਸ਼ਕ ਵਜੋਂ ਉਨ੍ਹਾਂ ਦੀ ਦਿਲਚਸਪੀ ਅਤੇ ਜ਼ਰੂਰਤ ਨੂੰ ਵੇਖਦੇ ਹੋਏ ਇਕ ਮਾਰਗ ਦਰਸ਼ਕ ਵਜੋਂ ਉਨ੍ਹਾਂ ਲਈ ਚਾਨਣ ਮੁਨਾਰੇ ਵਜੋਂ ਕੰਮ ਕਰੇਗਾ। ਇਸ ਦੇ ਨਾਲ ਹੀ ਰੁਜ਼ਗਾਰ ਦੇ ਨਵੇਂ ਮੌਕਿਆਂ ਦੀ ਜਾਣਕਾਰੀ ਨੌਜਵਾਨ ਵਰਗ ਲਈ ਸਹਾਈ ਰਹੇਗੀ। ਇਸ ਮੌਕੇ ਤੇ ਹਾਜ਼ਰ ਕਈ ਵਿਦਿਆਰਥੀਆਂ ਨੇ ਸੈਂਟਰ ਵਿਚ ਵਡਮੁੱਲੀ ਜਾਣਕਾਰੀ ਹਾਸਿਲ ਕੀਤੀ , ਜਿਸ ਤੋਂ ਉਹ ਕਾਫੀ ਸੰਤੁਸ਼ਟ ਨਜ਼ਰ ਆਏ।