Thursday, March 22, 2018

ਜਥੇ: ਤਲਵੰਡੀ ਕੱਲ੍ਹ ਇਕ ਵੱਡਾ ਕਾਫ਼ਲਾ ਲੈ ਕੇ ਚੰਡੀਗੜ੍ਹ ਧਰਨੇ ਵਿਚ ਸ਼ਾਮਲ ਹੋਏ

ਖੰਨਾ, 21 ਮਾਰਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਕੱਲ੍ਹ ਹਲਕਾ ਖੰਨਾ ਤੋਂ ਬੱਸਾਾ ਅਤੇ ਕਾਰਾਂ ਦਾ ਇਕ ਵਿਸ਼ਾਲ ਜਥਾ ਲੈ ਕੇ ਸ਼ਾਮਲ ਹੋਏ ਅਕਾਲੀ ਦਲ ਦੇ ਹਲਕਾ ਖੰਨਾ ਦੇ ਇੰਚਾਰਜ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ  ਲੋਕਾਂ ਤੇ ਅਕਾਲੀ ਨੇਤਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ 2019 ਦੀਆਂ ਚੋਣਾਂ ਵਿਚ ਕਾਂਗਰਸ ਨੂੰ ੂ ਵਾਅਦਾ ਿਖ਼ਲਾਫ਼ੀ ਦਾ ਸਬਕ ਸਿਖਾ ਦੇਣਗੇ ¢ ਜਥੇਦਾਰ ਤਲਵੰਡੀ ਨੇ ਪੰਜਾਬ ਦੀ ਕੈਪਟਨ ਸਰਕਾਰ ਉੱਤੇ ਕਿਸਾਨਾਾ ਦੀ ਸਾਰੀ ਕਰਜ਼ਾ ਮੁਆਫ਼ੀ 'ਤੇ ਯੂ ਟਰਨ ਲੈਣ ਦਾ ਦੋਸ਼ ਲਗਾਇਆ¢ ਗੌਰਤਲਬ ਹੈ ਕਿ ਜਥੇ: ਤਲਵੰਡੀ ਕੱਲ੍ਹ ਇਕ ਵੱਡਾ ਕਾਫ਼ਲਾ ਲੈ ਕੇ ਚੰਡੀਗੜ੍ਹ ਧਰਨੇ ਵਿਚ ਸ਼ਾਮਲ ਹੋਏ ਸਨ | ਇਸ ਮੌਕੇ ਪ੍ਰੋ: ਗੁਰਬਖ਼ਸ਼ ਸਿੰਘ ਬੀਜਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਤਿੰਦਰਪਾਲ ਸਿੰਘ ਐਡਵੋਕੇਟ, ਅਨਿਲ ਸ਼ੁਕਲਾ, ਜਥੇਦਾਰ ਮੋਹਨ ਸਿੰਘ ਜਟਾਣਾ, ਜਥੇਦਾਰ ਦਵਿੰਦਰ ਸਿੰਘ ਹਰਿਓ, ਇੰਦਰਪਾਲ ਸਿੰਘ ਕਮਾਲਪੁਰਾ, ਜੀਤ ਸਿੰਘ ਅਲੋੜ ਚੇਅਰਮੈਨ ਬਲਾਕ ਸੰਮਤੀ ਖੰਨਾ, ਸਵਰਨਜੀਤ ਸਿੰਘ ਮਾਜਰੀ ਪ੍ਰਧਾਨ ਪੰਚਾਇਤ ਯੂਨੀਅਨ, ਗੁਰਦੀਪ ਸਿੰਘ ਮਾਜਰੀ, ਪਰਮਪ੍ਰੀਤ ਸਿੰਘ ਪੌੰਪੀ, ਅਵਨੀਤ ਸਿੰਘ ਰਾਏ ਪ੍ਰਧਾਨ ਸਕੱਤਰ ਯੂਥ ਅਕਾਲੀ ਦਲ ਸ਼ਹਿਰੀ, ਹਰਜੰਗ ਸਿੰਘ, ਬਲਬੀਰ ਸਿੰਘ ਭੱਟੀ, ਸੁਖਵਿੰਦਰ ਸਿੰਘ ਵਾਲੀਆ, ਨਰੇਸ਼ ਢੰਡ ਗੁਰਦੀਪ ਸਿੰਘ ਲਿਬੜਾ ਬਾਬਾ ਪ੍ਰੀਤਮ ਸਿੰਘ, ਮਹਿੰਦਰ ਪਾਲ ਸਿੰਘ ਜੱਸਲ, ਹੰਸਰਾਜ ਮਸ਼ਾਲ ਆਦਿ ਹਾਜ਼ਰ ਸਨ |