Sunday, June 14, 2020

ਡਾ. ਅਮਰ ਸਿੰਘ ਵੱਲੋਂ ਲੋਕ ਸਭਾ ਮੈਂਬਰ ਵਜੋਂ ਇੱਕ ਸਾਲ ਦਾ ਲੇਖਾ-ਜੋਖਾ ਪੇਸ਼ -ਕਿਹਾ! ਹਲਕੇ 'ਚ ਵੱਡੀ ਪੱਧਰ 'ਤੇ ਵਿਕਾਸ ਕਾਰਜ ਕਰਵਾਉਣ ਲਈ ਦਿਨ ਰਾਤ ਇੱਕ ਕਰਾਂਗਾਰਾਏਕੋਟ, 14 ਜੂਨ (ਪ੍ਰੈਸ ਨੋਟ ਲੋਕ ਸੰਪਰਕ ਲੁਧਿਆਣਾ)-ਲੋਕ ਸਭਾ ਹਲਕਾ ਸ੍ਰੀ ਫਤਿਹਗੜ• ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਸਦਨ ਵਿੱਚ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਵੀ ਆਪਣੀਆਂ ਪ੍ਰਾਪਤੀਆਂ ਦਾ ਵੇਰਵਾ ਲੋਕਾਂ ਸਾਹਮਣੇ ਪੇਸ਼ ਕੀਤਾ ਹੈ।
ਇੱਕ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ 'ਚ ਸ੍ਰੀ ਫਤਿਹਗੜ• ਸਾਹਿਬ ਤੋਂ ਵੱਡੀ ਲੀਡ ਨਾਲ ਜੇਤੂ ਰਹਿਣ ਵਾਲੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਵੱਲੋਂ ਆਪਣੀਆਂ ਪ੍ਰਾਪਤੀਆਂ 'ਚ ਹਲਵਾਰਾ ਵਿਖੇ ਬਣ ਜਾ ਰਹੇ ਇੰਟਰਨੈਸ਼ਨਲ ਏਅਰਪੋਰਟ ਨੇਪਰੇ• ਚਾੜਨ ਲਈ 161 ਏਕੜ ਜ਼ਮੀਨ ਐਕਵਾਇਰ ਕਰਵਾਉਣ, ਝਾੜ ਸਾਹਿਬ ਸਮਰਾਲਾ ਰੋਡ 'ਤੇ ਉਸਾਰੇ ਜਾ ਰਹੇ ਪੁਲ ਲਈ 12 ਕਰੋੜ ਰੁਪਏ, ਖੰਨਾ ਫੋਕਲ ਪੁਆਇੰਟ ਦੇ ਵਿਕਾਸ ਲਈ 10 ਕਰੋੜ ਰੁਪਏ, ਰਾਏਕੋਟ ਦੇ ਸੀਵਰੇਜ ਲਈ 12 ਕਰੋੜ ਰੁਪਏ, ਹਲਕਾ ਫਤਿਹਗੜ• ਸਾਹਿਬ ਦੇ ਕੈਂਸਰ ਪੀੜਤਾਂ ਲਈ 40 ਲੱਖ ਰੁਪਏ ਜਾਰੀ ਕਰਵਾਉਣ ਆਦਿ ਦਾ ਵਰਣਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ ਦੀ ਲੋਕ ਸਭਾ ਵਿੱਚ 99 ਪ੍ਰਤੀਸ਼ਤ ਹਾਜ਼ਰੀ ਅਤੇ 36 ਪ੍ਰਸ਼ਨ ਸਮੇਤ ਸ੍ਰੀ ਫਤਿਹਗੜ• ਸਾਹਿਬ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਧਾਰਮਿਕ ਤੇ ਟੂਰਿਜ਼ਮ ਹੱਬ ਬਣਾਉਣ ਦੀ ਮੰਗ ਸ਼ਾਮਿਲ ਹੈ।
ਇਸ ਮੌਕੇ ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ ਨੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਉਹ ਅਗਲੇ ਚਾਰ ਸਾਲਾਂ 'ਚ ਜਿੱਥੇ ਹਲਕੇ 'ਚ ਵੱਡੀ ਪੱਧਰ 'ਤੇ ਵਿਕਾਸ ਕਰਵਾਉਣ 'ਚ ਕੋਈ ਢਿੱਲ ਨਹੀਂ ਛੱਡਣਗੇ, ਉੱਥੇ ਹੀ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਸਮੇਤ ਹਰੇਕ ਵਰਗ ਦੀਆਂ ਸਮੱਸਿਆਵਾਂ ਨੂੰ ਲੋਕ ਸਭਾ 'ਚ ਉਠਾਉਣਗੇ। ਊਨਾ ਕਿਹਾ ਕਿ ਲੋਕ ਸਭਾ ਹਲਕਾ ਸ੍ਰੀ ਫਤਿਹਗੜ• ਸਾਹਿਬ ਦੇ ਲੋਕਾਂ ਨੇ ਜੋ ਊਨਾ ਦੇ ਵਿਸ਼ਵਾਸ਼ ਜਿਤਾ ਕੇ ਜੇਤੂ ਬਣਾਇਆ ਹੈ, ਉਹ ਉਸ ਨੂੰ ਕਦੇ ਨਹੀਂ ਟੁੱਟਣ ਦੇਣਗੇ, ਊਨਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਦਿਨ ਰਾਤ ਇੱਕ ਕਰਨਗੇ