Saturday, June 9, 2018

ਸੰਘਰਸ਼ ਹੀ ਜਿੰਦਗੀ ਹੈ

ਖੰਨਾ, 8 ਜੂਨ-ਟੈਕਨੀਕਲ ਸਰਵਿਸ ਯੂਨੀਅਨ ਸਬ ਡਵੀਜ਼ਨ ਸਿਟੀ-2 ਖੰਨਾ ਦੀ ਮੀਟਿੰਗ ਇੰਸਪੈਕਟਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਮੰਡਲ ਪ੍ਰਧਾਨ ਮੁਕੇਸ਼ ਕੁਮਾਰ, ਮੰਡਲ ਸਹਾਇਕ ਸਕੱਤਰ ਨਰੇਸ਼ ਕੁਮਾਰ ਤੇ ਸਰਕਲ ਸਕੱਤਰ ਮੱਖਣ ਸਿੰਘ ਉਚੇਚੇ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਵਿਚ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਜੁਆਇੰਟ ਫੋਰਮ ਪੰਜਾਬ ਨਾਲ ਹੋਏ ਸਮਝੌਤਿਆਂ ਨੂੰ ਲਾਗੂ ਕੀਤਾ ਜਾਵੇ | ਜੇਕਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ 13 ਜੂਨ ਨੂੰ ਪਟਿਆਲੇ ਹੈੱਡ ਆਫ਼ਿਸ ਅੱਗੇ ਦਿੱਤੇ ਜਾ ਰਹੇ ਧਰਨੇ ਵਿਚ ਮੁਲਾਜ਼ਮ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ | ਇਸ ਸਮੇਂ ਕੇਵਲ ਸਿੰਘ ਮੀਤ ਪ੍ਰਧਾਨ, ਰਾਜ ਕੁਮਾਰ ਸਕੱਤਰ, ਜਸਵਿੰਦਰ ਸਿੰਘ, ਹਰਜੀਤ ਸਿੰਘ ਲ. ਮ., ਮਨਦੀਪ ਸਿੰਘ ਲ. ਮ., ਚੰਨਪ੍ਰੀਤ ਸਿੰਘ ਆਦਿ ਹਾਜ਼ਰ ਸਨ |ਲੋਕ  ਚੁਰਚਾ  ਸੰਘਰਸ਼  ਹੀ  ਜਿੰਦਗੀ ਹੈ