Tuesday, September 18, 2018

ਰਸ਼ਪਾਲ ਸਿੰਘ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਖੰਨਾ ਦੇ ਪ੍ਰਧਾਨ ਬਣੇ
   ਖੰਨਾ, 18 ਸਤੰਬਰ -
ਸਬ ਡਿਵੀਜ਼ਨ ਖੰਨਾ ਦੇ ਸੀਨੀਅਰ ਪਟਵਾਰੀ ਰਸ਼ਪਾਲ ਸਿੰਘ ਨੂੰ ਸਬ ਡਿਵੀਜ਼ਨ ਖੰਨਾ ਦਾ ਰੈਵੀਨਿਊ ਪਟਵਾਰ ਯੂਨੀਅਨ ਦਾ ਪ੍ਰਧਾਨ ਪ੍ਰਧਾਨ ਨਿਯੁਕਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਰੈਵੀਨਿਊ ਪਟਵਾਰ ਯੂਨੀਅਨ ਵੱਲੋਂ ਹਰ ਸਾਲ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ ਇਸੇ ਲੜੀ ਤਹਿਤ ਪਟਵਾਰ ਖਾਨਾ ਖੰਨਾ ਵਿਖੇ ਰੈਵੀਨਿਊ ਪਟਵਾਰ ਯੂਨੀਅਨ ਦੀ ਹੋਈ ਚੋਣ ਵਿੱਚ ਰਛਪਾਲ ਸਿੰਘ ਨੂੰ ਸਰਬਸੰਮਤੀ ਨਾਲ ਸਬ ਡਿਵੀਜ਼ਨ ਖੰਨਾ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਇਸ ਸਮੇਂ ਰਛਪਾਲ ਸਿੰਘ ਨੇ ਕਿਹਾ ਕਿ ਰੈਵਨਿਊ ਪਟਵਾਰ ਯੂਨੀਅਨ ਵੱਲੋਂ ਮੇਰੇ ਤੇ ਭਰੋਸਾ ਪ੍ਰਗਟ ਕਰਕੇ ਜਿਹੜੀ ਜ਼ਿੰਮੇਵਾਰੀ ਸੌਂਪੀ ਹੈ ਮੈਂ ਇਸ ਨੂੰ ਤਨਦੇਹੀ ਨਾਲ ਨਿਭਾ ਨਿਭਾਵਾਂਗਾ ਅਤੇ ਪਟਵਾਰ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਸਮੇਂ ਸਮੇਂ ਤੇ ਸੰਘਰਸ਼ ਕੀਤਾ ਜਾਵੇਗਾ ਉਨ੍ਹਾਂ ਨੇ ਪਟਵਾਰ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਉਹ ਇਕਮੁੱਠ ਹੋ ਕੇ ਸੰਘਰਸ਼ ਚ ਸੰਘਰਸ਼ ਚ ਮੇਰਾ ਸਾਥ ਦੇਣ ਤਾਂ ਜੋ ਆਪਣੀਆਂ ਹੱਕਾਂ ਹੱਕੀ ਮੰਗਾਂ ਨੂੰ ਸਰਕਾਰ ਕੋਲ ਪੇਸ਼ ਕੀਤਾ ਜਾ ਸਕੇ ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਭਜਨ ਪਟਵਾਰੀ ਬਲਬੀਰ ਸਿੰਘ ਪਟਵਾਰੀ ਰਣਧੀਰ ਸਿੰਘ ਪਟਵਾਰੀ ਗੁਰਪ੍ਰੀਤ ਸਿੰਘ ਪਟਵਾਰੀ ਸਮੇਤ ਨਵ ਨਿਯੁਕਤ  ਹਾਜ਼ਰ ਸਨ |