ਖੰਨਾ, 21 ਅਕਤੂਬਰ
-ਸ੍ਰੀ ਧਰੁਵ ਦਹਿਆ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,
ਖੰਨਾ ਨੇ ਦੱਸਿਆ ਕਿ 21 ਅਕਤੂਬਰ ਦਾ ਦਿਨ ਭਾਰਤ ਦੀ ਪੁਲਿਸ ਦੇ ਇਤਿਹਾਸ ਵਿੱਚ ਬਹੁਤ ਹੀ
ਜਿਆਦਾ ਮਹੱਤਤਾ ਰੱਖਦਾ ਹੈ, ਇਹ ਉਹ ਦਿਨ ਹੈ ਜੋ ਸਾਨੂੰ ਆਪਣੀ ਜਾਨ ਨਾਲੋ ਵੀ ਜਿਆਦਾ
ਡਿਊਟੀ ਦੀ ਅਹਿਮੀਅਤ ਬਾਰੇ ਯਾਦ ਦਿਵਾੳੇੁਦਾ ਹੈ। ਇਸ ਦਿਨ ਦੀ ਮਹੱਤਤਾ ਦੱਸਦਿਆਂ
ਉਨ੍ਹਾਂ ਕਿਹਾ ਕਿ ਅੱਜ ਤੋਂ 59 ਸਾਲ ਪਹਿਲਾਂ ਮਿਤੀ 21.10.1959 ਨੁੰ ਹਿੰਦੋਸਤਾਨ ਦੀ
ਸੀ.ਆਰ.ਪੀ.ਐਫ ਦੇ 10 ਜਵਾਨਾ ਦੀ ਇੱਕ ਟੁੱਕੜੀ ਲੱਦਾਖ ਵਿੱਚ ਹਾਟ ਸਪਰਿੰਗ ਨਾਂ ਦੇ
ਸਥਾਨ ਪਰ ਆਪਣੇ ਦੇਸ਼ ਦੀ ਰਾਖੀ ਕਰ ਰਹੀ ਸੀ, ਜਿਸ ਦੀ ਅਗਵਾਈ ਸਬ-ਇੰਸਪੈਕਟਰ ਕਰਮ ਸਿੰਘ
ਕਰ ਰਿਹਾ ਸੀ, ਇਸ ਸੀ.ਆਰ.ਪੀ.ਐਫ ਦੀ ਟੁਕੜੀ ਡਿਊਟੀ ਦੌਰਾਨ ਚੀਨੀ ਫੌਜ਼ ਦੇ ਵੱਲੋ ਲਗਾਏ
ਗਏ ਇੱਕ ਐਂਬੂਸ ਵਿੱਚ ਸ਼ਹੀਦ ਹੋ ਗਈ ਸੀ, ਇਸ ਐਂਬੂਸ ਵਿੱਚ ਸ਼ਹੀਦ ਹੋਏ ਇਹਨਾਂ ਸੂਰਵੀਰਾਂ
ਦੀ ਸ਼ਹਾਦਤ ਨੂੰ ਹਰ ਸਾਲ ਯਾਦ ਕਰਨ ਲਈ ਇੰਸਪੈਕਟਰ ਜਨਰਲ ਪੁਲਿਸ ਦੀ ਸਾਲ-1960 ਵਿੱਚ
ਹੋਈ ਕਾਨਫਰੰਸ਼ ਦੌਰਾਨ ਇਹ ਫੈਸਲਾ ਲਿਆ ਗਿਆ ਸੀ, ਕਿ ਹਰ ਸਾਲ 21 ਅਕਤੂਬਰ ਦਾ ਦਿਹਾੜਾ
ਪੁਲਿਸ ਕਮੈਮੋਰੇਸ਼ਨ-ਡੇ (ਪੁਲਿਸ ਯਾਦਗਾਰੀ ਦਿਵਸ) ਦੇ ਤੌਰ ਤੇ ਸਾਰੇ ਹਿੰਦੋਸ਼ਤਾਨ ਵਿੱਚ
ਉਹਨਾ ਮਹਾਨ ਸ਼ਹੀਦਾ ਦੀ ਯਾਦ ਨੂੰ ਤਾਜ਼ਾ ਕਰਨ ਲਈ ਸਰਧਾਜ਼ਲੀ ਸਮਾਰੋਹ ਆਯੋਜਿਤ ਕੀਤਾ
ਜਾਵੇਗਾ। ਇਸ ਉਕਤ ਫੈਸਲੇ ਅਨੁਸਾਰ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਹਨਾਂ ਮਹਾਨ ਸ਼ਹੀਦਾ
ਦੀ ਯਾਦ ਵਿੱਚ ਪੂਰੇ ਭਾਰਤ ਵਰਸ਼ ਦੀਆ ਸਮੂਹ ਪੁਲਿਸ ਯੂਨਿਟਾ ਵੱਲੋ ਅੱਜ ਦੇ ਦਿਨ ਸ਼ਹੀਦੀ
ਸਮਾਰੋਹ ਦੌਰਾਨ ਇਹਨਾਂ ਮਹਾਨ ਸ਼ਹੀਦਾ ਨੂੰ ਸਰਧਾਜ਼ਲੀ ਭੇਟ ਕੀਤੀ ਜਾਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਅੱਤਵਾਦ ਰੂਪੀ ਹਨੇਰਾ ਛਾਇਆ ਹੋਇਆ
ਸੀ, ਉਸਨੂੰ ਦੂਰ ਕਰਨ ਲਈ ਸਾਡੀਆ ਪੁਲਿਸ ਫੋਰਸਾਂ ਦੇ ਅਨੇਕਾ ਹੀ ਜਵਾਨਾ ਨੇ ਆਪਣੀਆ
ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਦੇਸ਼ ਦੀ ਅਖੰਡਤਾ ਅਤੇ ਸ਼ਾਂਤੀ ਲਈ ਆਪਣੀਆ ਜਾਨਾਂ
ਕੁਰਬਾਨ ਕਰ ਦਿੱਤੀਆ। ਇਸਤੋਂ ਇਲਾਵਾ ਪੰਜਾਬ ਪੁਲਿਸ ਨੇ ਵੀ ਅੱਤਵਾਦ ਦੀ ਲੜਾਈ ਦੌਰਾਨ
ਕਾਫੀ ਮੁਸ਼ਕਿਲਾਂ ਭਰੇ ਹਾਲਾਤਾਂ ਦਾ ਸਾਹਮਣਾ ਕੀਤਾ। ਜਿਸ ਦੌਰਾਨ ਪੰਜਾਬ ਪੁਲਿਸ ਦੇ
1784 ਅਧਿਕਾਰੀ ਅਤੇ ਕਰਮਚਾਰੀ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਬਹਾਲ ਰੱਖਣ ਲਈ ਸਮਾਜ
ਵਿਰੋਧੀ ਅਨਸਰਾਂ/ਅੱਤਵਾਦੀਆ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀ ਗਏ। ਜਿਹਨਾ ਦੇ
ਬਲੀਦਾਨ ਸਦਕਾ ਪੰਜਾਬ ਵਿੱਚ ਅਮਨ ਦੀ ਬਹਾਲੀ ਹੋਈ ਹੈ। ਇਸ ਤੋਂ ਇਲਾਵਾ ਪਿਛਲੇ ਸਾਲ
ਦੌਰਾਨ ਮਿਤੀ 01.09.17 ਤੋਂ 31.08.2018 ਤੱਕ ਭਾਰਤ ਦੇਸ਼ ਦੀਆ ਵੱਖ ਵੱਖ ਫੋਰਸਾ ਦੇ
414 ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋਏ ਹਨ।
ਜਿਕਰਯੋਗ ਹੈ ਕਿ ਉਪਰੋਕਤ ਸ਼ਹੀਦ ਹੋਏ ਜਵਾਨਾਂ ਵਿੱਚੋ 37 ਸ਼ਹੀਦ ਜਵਾਨਾ ਦੇ ਪਰਿਵਾਰ ਇਸ
ਸਮੇਂ ਪੁਲਿਸ ਜਿਲਾ ਖੰਨਾ ਵਿੱਚ ਰਹਿ ਰਹੇ ਹਨ। ਜਿਹਨਾ ਦੇ ਦੇਸ਼ ਦੇ ਵੱਖ ਵੱਖ ਥਾਵਾਂ ਤੇ
ਆਪਣੀਆ ਜਾਨਾਂ ਕੁਰਬਾਨ ਕਰਦੇ ਹੋਏ ਸ਼ਹੀਦੀ ਜਾਮ ਪੀਤਾ ਹੈ। ਅਜਿਹੇ ਸਮੇਂ ਪਰ ਇਹਨਾ
ਸ਼ਹੀਦਾਂ ਨੂੰ ਯਾਦ ਕਰਨਾ ਅਤੇ ਇਹਨਾ ਦੀ ਕੁਰਬਾਨੀ ਤੋਂ ਸਬਕ ਸਿੱਖਣਾ ਸਾਡਾ ਸਭ ਦਾ ਕੌਮੀ
ਫਰਜ਼ ਬਣਦਾ ਹੈ। ਇਸ ਸ਼ਰਧਾਂਜਲੀ ਸਮਾਰੋਹ ਦੇ ਮੌਕੇ ਪਰ ਅਸੀ ਦੇਸ਼ ਦੀ ਸੁਰੱਖਿਆ, ਸ਼ਾਨ ਅਤੇ
ਮਾਣ ਨੂੰ ਬਰਕਰਾਰ ਰੱਖਣ ਦਾ ਪ੍ਰਣ ਕਰਦੇ ਹਾਂ। ਸਾਡੀ ਸਭ ਦੀ ਅੱਜ ਇਸ ਸਹੀਦੀ ਦਿਹਾੜੇ
ਤੇ ਉਹਨਾ ਮਹਾਨ ਸ਼ਹੀਦਾ ਨੂੰ ਇਹੀ ਸੱਚੀ ਸ਼ਰਧਾਜਲੀ ਹੋਵੇਗੀ ਅਸੀ ਇਹਨਾ ਸ਼ਹੀਦ ਹੋਏ ਜਵਾਨਾ
ਦੇ ਪਰਿਵਾਰਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਦਾ ਪ੍ਰਣ ਕਰਦੇ ਹਾਂ।
ਅਖੀਰ ਵਿੱਚ ਸ਼੍ਰੀ ਧਰੁਵ ਦਹਿਆ, ਸਮੂਹ ਪੁਲਿਸ ਅਫਸਰਾਂ ਪੁਲਿਸ ਜਿਲਾ ਖੰਨਾ ਵੱਲੋ ਇਸ
ਪੁਲਿਸ ਸ਼ਹੀਦੀ ਦਿਹਾੜੇ ਪਰ ਇਹਨਾ ਮਹਾਨ ਸ਼ਹੀਦਾ ਦੇ ਪਰਿਵਾਰਿਕ ਮੈਂਬਰਾਂ ਦੇ ਪੁਲਿਸ
ਯਾਦਗਾਰੀ ਦਿਵਸ ਵਿੱਚ ਸ਼ਾਮਲ ਹੋਣ ਤੇ ਤਹਿ ਦਿਲੋਂ ਸਤਿਕਾਰ ਅਤੇ ਧੰਨਵਾਦ ਕੀਤਾ। ਇਸਤੋਂ
ਇਲਾਵਾ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ, ਅਫਸਰ ਸਾਹਿਬਾਨ, ਰਿਟਾਇਰਡ ਅਫਸਰਾਨ, ਇਲਾਕੇ ਦੇ
ਪਤਵੰਤੇ ਸੱਜਣ ਅਤੇ ਇਲੈਕਟ੍ਰੋਨਿਕ/ਪ੍ਰਿੰਟ ਮੀਡੀਆ ਦੇ ਪੱਤਰਕਾਰ ਸਾਹਿਬਾਨਾਂ ਦਾ ਇਹ
ਸਮਾਰੋਹ ਵਿੱਚ ਆਉਣ ਤੇ ਧੰਨਵਾਦ ਕੀਤਾ।