Sunday, January 6, 2019

ਨਗਰ ਕੀਰਤਨ ਕੱਢਿਆ

ਪਿੰਡ ਉੱਚਾ ਭਾਦਲਾ ਸਮੂਹ ਨਗਰ ਨਿਵਾਸੀਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜ ਪਿਆਰਿਆ ਦੀ ਅਗਵਾਈ ਹੇਠ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਪਿੰਡ ਉੱਚਾ ਭਾਦਲਾ ਤੋਂ ਸ਼ੁਰੂ ਹੋ ਕੇ ਭਾਦਲਾ ਨੀਚਾ, ਇਸਮੈਲਪੂਰ, ਸਾਹਿਬਪੁਰਾ, ਫਤਿਹਗੜ੍ਹ ਨਿਊਆਂ, ਸਲਾਰਮਾਜਰਾ, ਲੁਹਾਰਮਾਜਰਾ, ਮਾਣਕਮਾਜਰਾ, ਅਲੀਪੁਰ ਤੋਂ ਹੁੰਦਾ ਹੋਇਆ ਵਾਪਿਸ ਪਿੰਡ ਉੱਚਾ ਭਾਦਲਾ ਵਿਖੇ ਸਮਾਪਤ ਹੋਇਆ। ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਰਸ਼ਭਿੰਨਾ ਕੀਰਤਨ ਕੀਤਾ ਗਿਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਤੇ ਚਾਨਣਾ ਪਾਇਆ। ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਸੰਦੇਸ਼ ਦਿੱਤਾ। ਗੱਤਕਾ ਪਾਰਟੀਆਂ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ। ਸਰਧਾਲੂਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਸੰਗਤਾਂ ਲਈ ਵੱਖ-ਵੱਖ ਪਕਵਾਨਾਂ 'ਤੇ ਲੰਗਰ ਲਗਾਏ ਗਏ। ਇਸ ਮੌਕੇ ਯੂਥ ਅਕਾਲੀ ਆਗੂ ਹਰਪ੍ਰੀਤ ਸਿੰਘ ਕਾਲਾ ਮਾਣਕਮਾਜਰਾ, ਗੁਰਮੁੱਖ ਸਿੰਘ ਪ੍ਰਧਾਨ ਗੁਰਦੁਆਰਾ ਮਾਣਕਮਾਜਰਾ, ਹਰਬੰਸ ਸਿੰਘ ਮੈਨੇਜਰ, ਲਛਮਣ ਸਿੰਘ, ਸੰਪੂਰਨ ਸਿੰਘ, ਪੰਚ ਹਰਬੰਸ ਸਿੰਘ, ਕਰਨੈਲ ਸਿੰਘ, ਬਹਾਦਰ ਸਿੰਘ, ਜਗਜੀਤ ਸਿੰਘ, ਨੰਬਰਦਾਰ ਜਸਵੀਰ ਸਿੰਘ, ਗੁਰਮੀਤ ਸਿੰਘ, ਨਾਥ ਸਿੰਘ, ਬੁੱਧ ਸਿੰਘ, ਹਰੀ ਸਿੰਘ, ਸੋਹਣ ਸਿੰਘ, ਜਰਨੈਲ ਸਿੰਘ, ਪੁਸ਼ਪਿੰਦਰ ਸਿੰਘ, ਇੰਦਰਜੀਤ ਸਿੰਘ, ਅਮਰਦੀਪ ਸਿੰੰਘ, ਲਾਲੀ ਭਾਦਲਾ, ਕੁਲਦੀਪ ਸਿੰਘ, ਬਲਵੀਰ ਸਿੰਘ, ਅਜੈਬ ਸਿੰਘ, ਪਰਮਜੀਤ ਸਿੰਘ, ਕਮਲਜੀਤ ਸਿੰਘ, ਰਾਮ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ, ਜੈਲੀ ਸਿੰਘ, ਚੇਤੀ ਸਿੰਘ, ਕੇਸਰ ਸਿੰਘ, ਰਾਮਧੰਨ ਸਿੰਘ, ਜ਼ੋਬਨਜੀਤ ਸਿੰਘ, ਗੁਰਜੰਟ ਸਿੰਘ ਜੰਟੀ ਆਦਿ ਹਾਜ਼ਰ ਸਨ।