Sunday, April 21, 2019

ਗੁਲਜ਼ਾਰ ਗਰੁੱਪ ਵੱਲੋਂ ਕਲਿਚ ਦਾ ਡੀਲ ਮਾਰਕਿੰਟਿਗ ਈਵੈਂਟ ਦਾ ਆਯੋਜਨ


khanna {raghbir)
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ  ਕੈਂਪਸ ਵਿਚ ਕਲਿਚ ਦਾ ਡੀਲ ਨਾਮਕ ਇਕ
ਈਵੈਂਟ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮਕਸਦ ਆਪਣੇ ਭਵਿਖ ਦੇ ਮੈਨੇਜਰਾਂ ਨੂੰ ਉਨ•ਾਂ
ਦੀ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਰੋਚਕ ਤਰੀਕੇ ਨਾਲ  ਰੂ-ਬਰੂ ਕਰਾਉਣ ਸੀ। ਕੈਂਪਸ ਵਿਚ
ਕਰਵਾਏ ਗਏ ਇਸ ਈਵੈਂਟ ਵਿਚ ਵਿਦਿਆਰਥੀਆਂ ਵੱਲੋਂ ਇਕ ਮਾਰਕੀਟ ਲਗਾ ਕੇ ਉਪਹਾਰ,
ਖਾਣ ਪੀਣ ਦਾ ਸਮਾਨ, ਸੀਡੀਜ਼, ਫੁਲ, ਹੱਥ ਦੇ ਬਣੇ ਗਰੀਟਿੰਗ ਕਾਰਡ, ਮੋਬਾਈਲ ਐਸਸਰੀਜ਼
ਸਮੇਤ ਹੋਰ ਕਈ ਤਰਾਂ ਦੇ ਸਮਾਨ ਦੇ ਸਟਾਲ ਲਗਾ ਕੇ ਉਨ•ਾਂ ਦੀ ਮਾਰਕਿੰਟਿਗ ਕੀਤੀ ਗਈ।
ਇਸ ਈਵੈਂਟ ਦੀ ਖ਼ਾਸੀਅਤ ਇਹ ਰਹੀ ਕਿ ਲਗਾਏ ਗਏ ਸਟਾਲਾਂ ਦਾ ਮੁੱਖ ਮੰਤਵ ਸਬੰਧਿਤ
ਸਮਾਨ ਦੀ ਖ਼ੂਬਸੂਰਤ ਤਰੀਕੇ ਨਾਲ ਮਾਰਕਿੰਟਿਗ ਕਰਕੇ ਉਸ ਨੂੰ ਉਪਭੋਗਤਾ ਦੀ ਮੰਗ ਅਨੁਸਾਰ
ਢਾਲਣ ਬਾਰੇ ਚਰਚਾ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਆਪਣੀ ਸਿੱਖਿਆਂ ਅਤੇ
ਕਲਾ ਦੇ ਸੁਮੇਲ ਨੂੰ ਬਿਹਤਰੀਨ ਤਰੀਕੇ ਨਾਲ ਵਰਤਿਆਂ ਗਿਆ। ਅਖੀਰ ਵਿਚ ਇਨ•ਾਂ ਮੁਕਾਬਲਿਆਂ
ਵਿਚ ਬੀ ਕਾਮ ਦੇ ਚੌਥੇ ਸਮੈਸਟਰ ਦੀ ਟੀਮ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ। ਜਦ ਕਿ ਬੀ
ਕਾਮ ਦੇ ਦੂਜੇ ਸਮੈਸਟਰ ਨੇ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ। ਤੀਜੀ ਪੁਜ਼ੀਸ਼ਨ ਐਮ ਬੀ ਏ ਦੇ
ਦੂਜੇ ਸਮੈਸਟਰ ਅਤੇ ਬੀ ਬੀ ਏ ਦੇ ਦੂਜੇ ਸਮੈਸਟਰ ਦੇ ਸਾਂਝੇ ਤੌਰ ਤੇ ਹਾਸਿਲ ਕੀਤੀ।
ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਇਸ ਮੌਕੇ ਤੇ ਆਪਣੇ
ਵਿਚਾਰ ਸਾਂਝੇ ਕਰਦੇ ਹੋਏ ਦੱਸਿਆਂ ਕਿ ਜੇਕਰ ਵਿਦਿਆਰਥੀ ਨੂੰ ਉਨ•ਾਂ ਦੀ ਅਕੈਡਮਿਕ
ਸਿੱਖਿਆਂ ਦੇ ਨਾਲ ਨਾਲ ਪ੍ਰੈਕਟੀਕਲ ਸਿੱਖਿਆਂ ਵੀ ਦਿਤੀ ਜਾਵੇ ਤਾਂ ਉਹ ਇਕ ਕਾਮਯਾਬ
ਇਨਸਾਨ ਬਣਦੇ ਹਨ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਉਪਰਾਲਾ ਕੀਤਾ ਗਿਆ
ਸੀ। ਜੋ ਕਿ ਬਹੁਤ ਕਾਮਯਾਬ ਰਿਹਾ।  ਉਨ•ਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ
ਕੈਂਪਸ ਵਿਚ ਵਿਦਿਆਰਥੀਆਂ ਨੂੰ ਪਲੇਸਮੈਂਟ ਵਿਭਾਗ ਵੱਲੋਂ ਉਨ•ਾਂ ਦੀ ਆਉਣ ਵਾਲੀ
ਪ੍ਰੋਫੈਸ਼ਨਲ ਜ਼ਿੰਦਗੀ ਲਈ ਤਿਆਰ ਕੀਤਾ ਜਾਂਦਾ ਹੈ। ਇਸ ਮੌਕੇ ਤੇ ਇਸ ਈਵੈਂਟ ਵਿਚ
ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ।