Tuesday, January 24, 2017

ਮਾਤਾ ਗੰਗਾ ਖਾਲਸਾ ਕਾਲਜ ਫਾਰ ਗਰਲਜ਼, ਮੰਜੀ ਸਾਹਿਬ, ਕੋਟਾਂ ਵਿਖ ਅੰਤਰ ਸਕੂਲ ਮੁਕਾਬਲਿਆਂ ਦਾ ਆਯੋਜਨ

ਖੰਨਾ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ  ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਫਾਰ ਗਰਲਜ਼, ਮੰਜੀ ਸਾਹਿਬ, ਕੋਟਾਂ ਵਿਖੇ ਅੱਜ ਅੰਤਰ ਸਕੂਲ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਡਾ. ਤੇਜਿੰਦਰ ਕੌਰ ਧਾਲੀਵਾਲ ਮੈਂਬਰ ਪੀ.ਪੀ.ਐਸ.ਸੀ, ਸਾਬਕਾ ਚੇਅਰ ਪਰਸਨ ਪੰਜਾਬ ਸਕੂਲ
ਸਿੱਖਿਆ ਬੋਰਡ, ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇੰਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਸ਼ਬਦ ਗਾਇਨ, ਕਵਿਤਾ ਉਚਾਰਣ, ਭਾਸ਼ਣ ਪ੍ਰਤੀਯੋਗਤਾ, ਸੁੰਦਰ ਲਿਖਾਈ, ਚਿੱਤਰਕਲਾ, ਮੋਲਿਕ ਲਿਖਤ, ਗਿੱਧਾ, ਰੰਗੋਲੀ, ਮਹਿੰਦੀ, ਫੁਲਕਾਰੀ, ਕਰੋਸ਼ੀਆ ਤੇ ਨੀਟਿੰਗ,ਵਾਰ ਗਾਇਨ,ਕਵੀਸ਼ਰੀ ਆਦਿ ਆਈਟਮਾਂ ਵਿੱਚ ਭਾਗ ਲਿਆ।ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ, ਸਕੂਲਾਂ ਦੇ ਇੰਚਰਾਜ ਸਾਹਿਬਾਨ, ਵੱਖ-ਵੱਖ ਅਖਬਾਰਾਂ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ।ਇੰਨ੍ਹਾਂ ਮੁਕਾਬਲਿਆਂ ਵਿੱਚ ਕਵਿਤਾ ਉਚਾਰਣ ਵਿੱਚ ਸਿਮਰਨਜੀਤ ਕੌਰ ਨਵਾਬ ਜੱਸਾ ਸਿੰਘ ਪਬਲਿਕ ਸਕੂਲ, ਖੰਨਾ ਨੇ ਪਹਿਲਾ ਸਨੇਹਪ੍ਰੀਤ ਕੌਰ ਹਿਮਾਲਿਆ ਸਕੂਲ ਖੰਨਾ ਨੇ ਦੂਜਾ ਅਤੇ ਇੰਦਰਪ੍ਰੀਤ ਕੌਰ ਮਹਿਤਾ ਗੁਰੂਕੁਲ ਸਕੂਲ ਦੋਰਾਹਾ ਨੇ ਤੀਜਾ ਸਥਾਨ, ਸ਼ਬਦ ਗਾਇਨ ਵਿੱਚ ਬਾਬਾ ਜ਼ੋਰਾਵਾਰ ਸਿੰਘ ਫਤਿਹ ਸਿੰਘ ਪਬਲਿਕ ਸਕੂਲ ਕੋਟਾਂ ਦੀ ਟੀਮ ਨੇ ਪਹਿਲਾ, ਗੁਰੁ ਗੋਬਿੰਦ ਸਿੰਘ ਪਬਲਿਕ ਸਕੂਲ ਨੇ ਦੂਜਾ  ਸਥਾਨ, ਭਾਸ਼ਣ ਪ੍ਰਤੀਯੋਗਤਾ ਵਿੱਚ ਹਰਮਿੰਦਰ ਸਿੰਘ ਨਵਾਬ ਜੱਸਾ ਸਿੰਘ ਪਬਲਿਕ ਸਕੂਲ, ਖੰਨਾ ਨੇ ਪਹਿਲਾ,ਲੀਜ਼ਾ ਹਿੰਦੀ ਪੁੱਤਰੀ ਪਾਠਸ਼ਾਲਾ ਖੰਨਾ ਨੇ
ਦੂਜਾ ਅਤੇ ਸਿਮਰਨਜੀਤ ਕੌਰ ਨਵਾਬ ਜੱਸਾ ਸਿੰਘ ਪਬਲਿਕ ਸਕੂਲ ਖੰਨਾ ਨੇ ਤੀਜਾ ਸਥਾਨ ਸੁੰਦਰ ਲਿਖਾਈ ਵਿੱਚ  ਨਿਸ਼ਾ ਹਿੰਦੀ ਪੁੱਤਰੀ ਪਾਠਸ਼ਾਲਾ ਸਕੂਲ ਖੰਨਾ ਨੇ ਪਹਿਲਾ, ਜਸਮੀਤ ਸਿੰਘ ਮਹਿਤਾ ਗੁਰੂਕੁਲ ਪਬਲਿਕ ਸਕੂਲ, ਦੋਰਾਹਾ ਨੇ ਦੂਜਾ ਅਤੇ ਤਨਮਨਪ੍ਰੀਤ ਕੌਰ ਜੱਸਾ ਸਿੰਘ ਆਹਲੂਵਾਲੀਆ ਪਬਲਿਕ ਸਕੂਲ, ਖੰਨਾ ਨੇ ਤੀਜਾ ਸਥਾਨ, ਚਿੱਤਰਕਲਾ ਵਿੱਚ ਕਮਲਦੀਪ ਕੌਰ ਹਿੰਦੀ ਪੁੱਤਰੀ ਪਾਠਸ਼ਾਲਾ ਸਕੂਲ ਖੰਨਾ ਨੇ ਪਹਿਲਾ ਨਵਪ੍ਰੀਤ ਕੌਰ ਹਿਮਾਲਿਆ ਪਬਲਿਕ ਸਕੂਲ ਨੇ ਦੂਜਾ ਅਤੇ ਕਰਨਦੀਪ ਸਿੰਘ ਮਹਿਤਾ ਗੁਰੂਕੁਲ, ਪਬਲਿਕ ਸਕੂਲ ਨੇ ਤੀਜਾ ਸਥਾਨ, ਮੋਲਿਕ ਲਿਖਤ ਵਿੱਚ ਅਰਮਿੰਦਰ ਸਿੰਘ ਜੱਸਾ ਸਿੰਘ ਆਹਲੂਵਾਲੀਆ ਨੇ ਪਹਿਲਾ,ਗੁਰਲੀਨ ਕੌਰ ਹਿਮਾਲਿਆ ਪਬਲਿਕ ਸਕੂਲ ਖੰਨਾ ਨੇ ਦੂਜਾ ਸਥਾਨ, ਗਿੱਧੇ ਵਿੱਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ,ਖੰਨਾ ਦੀ ਟੀਮ ਨੇ ਪਹਿਲਾ ਅਤੇ ਨੈਸ਼ਨਲ ਪਬਲਿਕ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਰੰਗੋਲੀ ਵਿੱਚ ਨੀਪੂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਖੰਨਾ ਨੇ ਪਹਿਲਾ, ਸਿਮਰਨ,ਮਨਜੋਤ  ਮਹਿਤਾ ਗੁਰੂਕੁਲ ਪਬਲਿਕ ਸਕੂਲ ਦੋਰਾਹਾ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ, ਮਹਿੰਦੀ ਵਿੱਚ ਰੁਬੀ ਗੌਰਮਿੰਟ ਸੀ.ਸੈ. ਸਕੂਲ ਖੰਨਾ ਨੇ ਪਹਿਲਾ, ਨਵਦੀਪ ਕੌਰ ਗੁਰੂ ਹਰਗੋਬਿੰਦ ਪਬਲਿਕ ਸਕੂਲ, ਕੋਟਾਂ ਨੇ ਦੂਜਾ ਤੇ ਸੋਨਲ ਨੈਸ਼ਨਲ ਪਬਲਿਕ ਸਕੂਲ ਪਾਇਲ ਨੇ ਤੀਜਾ ਸਥਾਨ, ਫੁਲਕਾਰੀ ਵਿੱਚ  ਸੋਨੀਆ ਹਿੰਦੀ ਪੁੱਤਰੀ ਪਾਠਸ਼ਾਲਾ
ਨੇ ਪਹਿਲਾ ਸਥਾਨ ਕਰੋਸ਼ੀਆ ਹਿੰਦੀ ਪੁੱਤਰੀ ਪਾਠਸ਼ਾਲਾ ਨੇ ਪਹਿਲਾ ਸਥਾਨ, ਨੀਟਿੰਗ ਵਿੱਚ ਅਨੂ ਹਿੰਦੀ ਪੁੱਤਰੀ ਪਾਠਸ਼ਾਲਾ ਸਕੂਲ ਖੰਨਾ ਨੇ ਪਹਿਲਾ ਤੇ ਲਵਲੀਨਜੋਤ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਖੰਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਵਾਰ ਗਾਇਨ ਵਿੱਚ ਨੈਸ਼ਨਲ ਪਬਲਿਕ ਸਕੂਲ ਪਾਇਲ ਦੀ ਟੀਮ ਨੇ ਪਹਿਲਾ ਤੇ ਗੌਰਮਿੰਟ ਸੀ.ਸੈ. ਸਕੂਲ ਪਾਇਲ ਨੇ ਦੂਜਾ, ਕਵੀਸ਼ਰੀ ਵਿੱਚ ਨੈਸ਼ਨਲ ਪਬਲਿਕ ਸਕੂਲ ਪਾਇਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕੋਰੀਓਗ੍ਰਾਫੀ ਗੌਰਮਿੰਟ ਸੀ. ਸੈ. ਸਕੂਲ ਦੇ ਵਿਦਿਆਰਥੀਆਂ ਦੁਆਰਾ ਕੀਤੀ ਗਈ।ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਡਾ. ਤੇਜਿੰਦਰ ਕੌਰ ਧਾਲੀਵਾਲ ਅਤੇ ਕਾਲਜ ਪ੍ਰਿੰਸੀਪਲ ਨੇ ਸਕੂਲਾਂ ਦੀਆਂ ਜੇਤੂ ਟੀਮਾਂ ਨੂੰ ਇਨਾਮ ਦਿੱਤੇ।ਮੁੱਖ ਮਹਿਮਾਨ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਵਿਦਿਆਰਥਣਾਂ ਦੀ ਬਹੁੱਪੱਖੀ ਸ਼ਖਸੀਅਤ ਲਈ ਕੀਤੇ ਗਏ ਅਜਿਹੇ ਉਪਰਾਲਿਆ ਦੀ ਸ਼ਲਾਘਾ ਕੀਤੀ।
ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਮੁੱਖ ਮਹਿਮਾਨ ਡਾ. ਤੇਜਿੰਦਰ ਕੌਰ ਧਾਲੀਵਾਲ ਨੂੰ ਕਾਲਜ ਪਹੁੰਚਣ ਤੇ ਸਨਮਾਨਿਤ ਕੀਤਾ। ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ, ਵੱਖ-ਵੱਖ ਅਖਬਾਰਾਂ ਦੇ ਪੱਤਰਕਾਰਾਂ ਦਾ ਕਾਲਜ ਪਹੁੰਚਣ ਤੇ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।