ਹਿਊਮਨ ਰਾਇਟਸ ਪ੍ਰੋਟੈਕਸ਼ਨ ਆਰਗੇਨਾਇਜੇਸ਼ਨ ਦੀ ਬੈਠਕ ਪੰਜਾਬ ਪ੍ਰਧਾਨ ਹਰੀਸ਼ ਭਾਂਬਰੀ ਦੀ ਪ੍ਰਧਾਨਗੀ 'ਚ ਹੋਈ, ਜਿਸ 'ਚ ਲੇਡੀਜ ਵਿੰਗ ਦੀ ਇੰਚਾਰਜ ਸ਼ਵੇਤਾ ਸੂਦ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਲੁਧਿਆਣਾ ਦੀ ਲੇਡੀਜ ਵਿੰਗ ਦਾ ਗਠਨ ਕੀਤਾ ਗਿਆ। ਸਭ ਤੋਂ ਪਹਿਲਾ ਔਰਤਾਂ ਨੂੰ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਤੇ ਲੋਕਾਂ ਦੀ ਭਲਾਈ ਦੇ ਕੰਮਾਂ ਬਾਰੇ ਦੱਸਿਆ ਗਿਆ, ਉੱਥੇ ਹੀ ਆਰਗੇਨਾਇਜੇਸ਼ਨ ਦੀ ਕਾਰਜਪ੍ਰਣਾਲੀ ਬਾਰੇ ਵੀ ਦੱਸਿਆ ਗਿਆ। ਲੁਧਿਆਣਾ ਲੇਡੀਜ ਵਿੰਗ ਦਾ ਗਠਨ ਕੀਤਾ ਗਿਆ, ਜਿਸ 'ਚ ਅਮਿਤਾ ਪੁਨਿਆਨੀ ਨੂੰ ਲੁਧਿਆਣਾ ਲੇਡੀਜ ਵਿੰਗ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਰੂਸ਼ਿਕਾ ਪੁਨਿਆਨੀ, ਪੂਨਮ ਸਕਸੇਨਾ, ਮਮਤਾ ਮਹਿਰਾ, ਪ੍ਰਿਆ, ਸ਼ਿਵਾਨੀ, ਸੁਨੈਨਾ, ਸੁਕ੍ਰਿਤੀ ਸ਼ਰਮਾ ਆਦਿ ਹਾਜ਼ਰ ਸਨ।