Sunday, June 16, 2019

ਜਮੈਟੋ ਕਰਮਚਾਰੀਆਂ ਨੇ ਖੰਨਾ ਵਿਚ ਕੰਪਨੀ ਦੇ ਖ਼ਿਲਾਫ਼ ਨਾਅਰੇਬਾਜ਼ੀ ,

ਜਮੈਟੋ ਕਰਮਚਾਰੀਆਂ ਨੇ ਖੰਨਾ ਵਿਚ ਕੰਪਨੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਮੈਟੋ ਵਿਚ ਕੰਮ ਕਰਨ ਵਾਲੇ ਰਵਿੰਦਰ ਸਿੰਘ ਗੋਰਾ, ਪਰਗਟ ਸਿੰਘ ਭੱਟੀ, ਗੁਲਸ਼ਨ ਕੁਮਾਰ, ਕਸ਼ਮੀਰਾ ਸਿੰਘ, ਦੀਪਕ ਕੁਮਾਰ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ, ਰਣਵੀਰ ਸਿੰਘ, ਪਵਨ ਕੁਮਾਰ, ਵਿਜੈ ਕੁਮਾਰ, ਮਨਿੰਦਰ ਸਿੰਘ, ਬਲਵਿੰਦਰ ਸਿੰਘ, ਹਰਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਸਭ ਤੋਂ ਘੱਟ ਕਮਿਸ਼ਨ ਖੰਨਾ ਵਿਚ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੂੰ 17 ਆਰਡਰਾਂ ਦੇ ਪਿੱਛੇ 274 ਰੁਪਏ ਕਮਿਸ਼ਨ ਦਿੱਤਾ ਜਾਂਦਾ ਹੈ। ਜਦੋਂ ਕਿ ਹੋਰ ਸ਼ਹਿਰਾਂ ਵਿਚ ਘੱਟ ਤੋਂ ਘੱਟ 600 ਰੁਪਏ ਕਮਿਸ਼ਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਸਾਡਾ ਸ਼ੋਸ਼ਣ ਕਰ ਰਹੀ ਹੈ। ਇਹ ਹੜਤਾਲ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ। ਦੂਜੇ ਪਾਸੇ ਕੰਪਨੀ ਦੇ ਮੈਨੇਜਰ ਅਸੀਸ ਕੁਮਾਰ ਨੇ ਨੇ ਕਿਹਾ ਕਿ ਕਮਿਸ਼ਨ ਸ਼ਹਿਰਾਂ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ। ਮੁਲਾਜ਼ਮ ਲੁਧਿਆਣਾ ਦੇ ਬਰਾਬਰ ਕਮਿਸ਼ਨ ਮੰਗ ਰਹੇ ਹਨ, ਜੋ ਸੰਭਵ ਨਹੀਂ ਹੈ। ਫਿਰ ਵੀ ਹੜਤਾਲ ਕਰਨ ਵਾਲੇ ਕਰਮਚਾਰੀਆਂ ਨਾਲ ਗੱਲਬਾਤ ਜਾਰੀ ਹੈ। ਉਮੀਦ ਹੈ ਕਿ ਜਲਦੀ ਇਸ ਮਸਲੇ ਦਾ ਹੱਲ ਹੋ ਜਾਵੇਗਾ। ਲੋਕ ਚਰਚਾ ਭਾਈ ਕੱਢੋ ਕੋਈ ਹੱਲ ਹੁਣੇ ਹੁਣੇ ਤਾਂ ਲੋਕਾਂ ਨੂੰ ਹੋਮ ਡਲਿਵਰੀ ਦੀ ਆਦਤ ਪਈ ਹੈ.