Thursday, July 25, 2019

ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਡਿਪਟੀ ਡੀਈਓ ਡਾਕਟਰ ਚਰਨਜੀਤ ਜਲਾਜਣ ਨੇ ਕੀਤਾ ਅਚਨਚੇਤ ਨਿਰੀਖਣ





 ਖੰਨਾ--
ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ.ਚਰਨਜੀਤ ਸਿੰਘ ਜਲਾਜਣ ਨੇ ਅਚਨਚੇਤ ਦੌਰਾ ਕੀਤਾ ।ਉਨ੍ਹਾਂ ਨੇ ਸਕੂਲ ਦੀ ਪੜ੍ਹਾਈ,ਅਨੁਸ਼ਾਸਨ ਤੇ ਹੋਰ ਪ੍ਰਬੰਧ ਤੇ ਦੇਖੇ।ਇਸ ਮੌਕੇ ਤੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਨੂੰ ਮੁੱਖ ਰੱਖਦਿਆਂ ਧਰਤੀ ਨੂੰ ਹਰਾ ਭਰਾ ਰੱਖਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ।ਜਿਸ ਤਹਿਤ ਉਨ੍ਹਾਂ ਨੇ ਸਕੂਲ ਸਟਾਫ ਅਤੇ ਬੱਚੇ ਨਾਲ ਮਿਲ ਕੇ ਸਕੂਲ ਵਿੱਚ ਬੂਟਾ ਲਗਾਇਆ ।ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਅਧਿਆਪਕਾਂ ਅਤੇ ਬੱਚਿਆਂ ਨੂੰ ਧਰਤੀ ਤੇ ਦਰਖੱਤਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਸਿਰਫ਼ ਬੂਟੇ ਲਗਾਉਣੇ ਨੇ ਹੀ ਇਨ੍ਹਾਂ ਨੂੰ ਇਨ੍ਹਾਂ ਨੂੰ ਪਾਲ ਕੇ ਵੱਡੇ ਦਰੱਖ਼ਤ ਬਣਾ ਕੇ ਧਰਤੀ ਨੂੰ ਸਾਫ਼ ਰੱਖਣ ਵਿਚ ਆਪਣਾ ਯੋਗਦਾਨ ਪਾਉਣਾ ਹੈ ।ਉਨ੍ਹਾਂ ਦੱਸਿਆ ਮਨੁੱਖ ਦੀਆਂ ਗਲਤੀਆਂ ਕਾਰਨ ਹਵਾ,ਪਾਣੀ ਪ੍ਰਦੂਸ਼ਤ ਹੋ ਚੁੱਕੇ ਹਨ । ਰੁੱਖਾਂ ਦੀ ਘਾਟ ਕਾਰਨ ਧਰਤੀ ਦਾ ਤਾਪਮਾਨ ਵਧ ਰਿਹਾ ਹੈ ।ਰੁੱਖ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਸੰਭਵ ਨਹੀਂ ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਮਹਾਨ ਕਾਰਜ ਵਿਚ ਆਪਣਾ- ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਡੀਈਓ ਜਲਾਜਣ ਨੇ ਸਕੂਲ ਦੇ ਵਧੀਆ ਪ੍ਰਬੰਧਾਂ ਲਈ ਸਟਾਫ ਦੀ ਪ੍ਰਸੰਸਾ ਕੀਤੀ ਤੇ ਵਿਭਾਗ ਵੱਲੋਂ ਬੱਚਿਆਂ ਦੀ ਸਿੱਖਿਆ ਦੇ ਲਈ ਲੋੜੀਂਦੀਆਂ  ਸਕੂਲ ਦੀ ਲੋੜਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਸਕੂਲ ਮੁਖੀ ਸਤਵੀਰ ਸਿੰਘ ਰੌਣੀ ਵੱਲੋਂ ਡਾਕਟਰ ਚਰਨਜੀਤ ਸਿੰਘ ਜਲਾਜਣ ਦਾ ਸਕੂਲ ਦੇ ਬੱਚਿਆਂ ਨੂੰ ਅਤੇ ਅਧਿਆਪਕਾਂ ਨੂੰ ਆਪਣੇ ਕੰਮਾਂ ਲਈ ਸਹੀ ਸੇਧ ਦੇਣ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਹ ਸਾਰੇ ਬੂਟਿਆਂ ਨੂੰ ਉਹ ਪੂਰੀ ਮਿਹਨਤ ਦੇ ਨਾਲ ਵੱਡੇ ਦਰੱਖਤ ਜ਼ਰੂਰ ਬਣਾਉਣਗੇ ।ਅੱਜ ਇਸ ਸਮੇਂ ਤੇ ਸ. ਨਵਦੀਪ ਸਿੰਘ ,ਮੈਡਮ ਪ੍ਰੋਮਿਲਾ,ਮੈਡਮ ਮੀਨੂੰ, ਕਿਰਨਜੀਤ ਕੌਰ,ਅਮਨਦੀਪ ਕੌਰ ,ਨੀਲੂ ਮਦਾਨ ,ਮੋਨਾ ਸ਼ਰਮਾ ,ਨੀਲਮ ਸਪਨਾ ,ਕੁਲਬੀਰ ਕੌਰ ,ਰਛਪਾਲ ਕੌਰ ਆਦਿ  ਸਨ।
ਫੋਟੋ :-ਸ.ਪ੍ਰ. ਸਕੂਲ, ਖੰਨਾ- 8 ਵਿੱਚ ਬੂਟਾ ਲਗਾਉਣ ਸਮੇ ਡੀਈਓ ਡਾਕਟਰ ਜਲਾਜਣ, ਸਕੂਲ ਮੁੱਖੀ ਰੌਣੀ, ਅਧਿਆਪਕ ਅਤੇ ਬੱਚੇ ।