Sunday, July 7, 2019

ਸ਼ਹਿਰ 'ਚ ਜੀਟੀ ਰੋਡ ਖੰਨਾ ਵਿਖੇ ਬੂਟੇ ਲਗਾਏ ਗਏ

ਖੰਨਾ ਪ੍ਰਾਈਵੇਟ ਡਰਾਈਵਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਕ੍ਰਿਸ਼ਨ ਲਾਲ ਦੀ ਅਗਵਾਈ 'ਚ ਸ਼ਹਿਰ 'ਚ ਜੀਟੀ ਰੋਡ ਖੰਨਾ ਵਿਖੇ ਬੂਟੇ ਲਗਾਏ ਗਏ
। ਜਿਸ ਦਾ ਉਦਘਾਟਨ ਟ੍ਰੈਫਿਕ ਮੁਖੀ ਖੰਨਾ ਗੁਰਮੇਜ ਸਿੰਘ ਵੱਲੋਂ ਕੀਤਾ ਗਿਆ। ਇਹ ਬੂਟੇ ਅਮਲੋਹ ਚੋਂਕ ਤੋਂ ਲੈ ਕੇ ਡਾਕਖਾਨੇ ਤੱਕ ਲਗਾਏ ਗਏ। ਗਰਮੇਜ ਸਿੰਘ ਨੇ ਡਰਾਈਵਰ ਐਸੋ.ਦੇ ਇਸ ਕਾਰਜ ਦੀ ਸਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਰੁੱਖਾਂ ਦੀ ਬਹੁਤ ਅਹਿਮੀਅਤ ਹੈ। ਰੁੱਖ ਧਰਤੀ ਦਾ ਸ਼ਿੰਗਾਰ ਤੇ ਮਨੁੱਖ ਨੂੰ ਜ਼ਿੰਦਗੀ ਦੇਣ ਵਾਲੇ ਹਨ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਲਾਲ ਨੇ ਕਿਹਾ ਕਿ ਭਵਿੱਖ 'ਚ ਸ਼ਹਿਰ 'ਚ ਹੋਰ ਥਾਵਾਂ 'ਤੇ ਵੀ ਬੂਟੇ ਲਗਾਏ ਜਾਣਗੇ ਤੇ ਇੰਨ੍ਹਾਂ ਦੀ ਸੰਭਾਲ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੀ ਸ਼ਿਵ ਕਾਂਵੜ ਸੇਵਾ ਸੰਘ ਖੰਨਾ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਰਮਨਦੀਪ ਸਿੰਘ, ਸੁਖਦੇਵ ਸਿੰਘ, ਵਿਕਾਸ ਕੁਮਾਰ, ਲਵ ਕਿਸ਼ੋਰ, ਦੇਸ ਰਾਜ, ਰਾਹੁਲ, ਸੋਨੂੰ, ਕਰਮ ਸਿੰਘ, ਪਵਨ ਕੁਮਾਰ, ਰਾਜੂ, ਦਲਜੀਤ ਸਿੰਘ, ਰਵੀ, ਬਲਵਿੰਦਰ ਸਿੰਘ, ਪਰਵਿੰਦਰ ਸਿੰਘ ਇਕੋਲਾਹਾ, ਲਵਪ੍ਰੀਤ ਸਿੰਘ ਖੰਨਾ ਆਦਿ ਹਾਜ਼ਰ ਸਨ।