ਸੰਘੋਲ, 13 ਜੁਲਾਈ -ਸਿਵਲ ਪਸ਼ੂ ਹਸਪਤਾਲ ਸੰਘੋਲ ਵਿਖੇ ਪਸ਼ੂਆਂ ਦੇ ਦੁੱਧ ਚੁਆਈ ਦੇ ਮੁਕਾਬਲੇ ਕਰਵਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵੈਟਰਨਰੀ ਇੰਸਪੈਕਟਰ ਡਾ. ਰਣਧੀਰ ਸਿੰਘ ਸੁਹਾਵੀ ਨੇ ਦੱਸਿਆ ਕਿ ਮੱਝਾਂ ਦੇ ਦੁੱਧ ਚੁਆਈ ਦੇ ਮੁਕਾਬਲਿਆਂ ਦੌਰਾਨ ਗਿਆਨ ਸਿੰਘ ਸੰਘੋਲ ਦੀ ਮੱਝ ਨੇ 16.320 ਕਿੱਲੋ ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ | ਬੱਕਰੀਆਂ 'ਚੋਂ ਰੌਸ਼ਨ ਖ਼ਾਨ ਸੰਘੋਲ ਦੀ ਬੱਕਰੀ ਨੇ 3.100 ਕਿੱਲੋ ਗ੍ਰਾਮ ਦੁੱਧ ਦੇ ਪਹਿਲਾ, ਗੋਪਾਲ ਸਿੰਘ ਟੋਡਰਪੁਰ ਦੀ ਬੱਕਰੀ ਨੇ 2.693 ਕਿੱਲੋ ਗ੍ਰਾਮ ਦੁੱਧ ਦੇ ਕੇ ਦੂਜਾ ਤੇ ਬੂਟਾ ਸਿੰਘ ਪੰਜਕੋਹਾ ਦੀ ਬੱਕਰੀ ਨੇ 2.640 ਕਿੱਲੋ ਗਾ੍ਰਮ ਦੁੱਧ ਦੇ ਕੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਡਾ. ਸੁਰਜੀਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫ਼ਤਿਹਗੜ੍ਹ ਸਾਹਿਬ, ਡਾ. ਰਣਬੀਰ ਸ਼ਰਮਾ ਸੀਨੀਅਰ ਵੈਟਰਨਰੀ ਅਫ਼ਸਰ ਖਮਾਣੋਂ, ਸਰਪੰਚ ਸੰਘੋਲ ਰਾਕੇਸ਼ ਕੁਮਾਰ, ਡਾ. ਕਮਲਜੋਤੀ, ਡਾ. ਸਤਨਾਮ ਸਿੰਘ, ਡਾ. ਬਿਕਰਮ ਸਿੰਘ, ਸੁਰਮੁੱਖ ਸਿੰਘ ਵੀ.ਆਈ., ਗੁਰਪ੍ਰੀਤ ਸਿੰਘ ਵੀ.ਆਈ., ਮੇਜਰ ਸਿੰਘ ਪੰਚ, ਅਸ਼ੋਕ ਕੁਮਾਰ ਪੰਚ, ਸ਼ਿਵ ਕੁਮਾਰ ਤੇ ਪਿੰਡ ਵਾਸੀ ਹਾਜ਼ਰ ਸਨ |ਲੋਕ ਚਰਚਾ ਕਿਆ ਬਾਤ