Sunday, August 4, 2019

ਨਰਿੰਦਰ ਸਿੰਘ ਘੁਰਾਲਾ ਨੇ ਸ.ਪ੍ਰਾ.ਸਕੂਲ ਦਹਿੜੂ ਵਿਖੇ ਹੈੱਡ ਟੀਚਰ ਵਜੋਂ ਅਹੁਦਾ ਸੰਭਾਲ਼ਿਆ

    ਖੰਨਾ(ਹੈਪੀ ਤੱਗੜ)    -----              ਸਰਕਾਰੀ   ਪ੍ਰਾਇਮਰੀ ਸਕੂਲ ਦਹਿੜੂ ਬਲਾਕ ਖੰਨਾ-2 ਵਿੱਚ ਸ.ਨਰਿੰਦਰ ਸਿੰਘ ਘੁਰਾਲਾ ਨੇ ਬਤੌਰ ਹੈੱਡ ਟੀਚਰ ਵਜੋਂ ਸ.ਪ੍ਰਾ.ਸਕੂਲ ਕੰਮਾਂ ਤੋਂ ਬਦਲੀ ਉਪਰੰਤ ਹਾਜ਼ਰ ਹੋ ਗਏ। ਇਸ ਸਮੇਂ ਸ.ਅਵਤਾਰ ਸਿੰਘ ਸੀ.ਐਚ.ਟੀ ਪੂਰਬਾ ਦੀ ਅਗਵਾਈ ਵਿੱਚ ਸਕੂਲ ਅਧਿਆਪਕਾਂ ਤੇ ਵਿਦਿਆਰਥੀਆ ਨੇ ਉਹਨਾਂ ਦਾ ਭਰਵਾ ਸਵਾਗਤ ਕੀਤਾ। ਸ. ਅਵਤਾਰ ਸਿੰਘ ਜੀ ਨੇ ਕਿਹਾ ਕਿ ਦਹਿੜੂ ਸਕੂਲ ਆਪਣੀਆਂ ਪ੍ਰਾਪਤੀਆਂ ਦੀ ਬਦੌਲਤ ਇਲਾਕੇ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾ ਚੁੱਕਾ ਹੈ।  ਸਕੂਲ ਸਟਾਫ਼ ਦੀ ਮੇਹਨਤ ਸਦਕਾ ਜਿੱਥੇ ਸਕੂਲ ਦੇ ਬੱਚੇ ਪੜਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਸਟੇਟ ਪੱਧਰ ਤੱਕ ਜਾ ਚੁੱਕੇ ਹਨ,ਉਥੇ ਸਕੂਲ ਸਟਾਫ ਵੱਲੋਂ ਆਪਣੇ ਯਤਨਾਂ ਸਦਕਾ ਸਮੂਹ ਨਗਰ ਦੇ ਸਹਿਯੋਗ ਸਦਕਾ ਸਕੂਲ ਦੀ ਇਮਾਰਤ ਨੂੰ ਸਾਨਦਾਰ ਬਣਾਇਆ ਹੈ। ਇਸ ਸਮੇ ਸ. ਨਰਿੰਦਰ ਸਿੰਘ ਹੈਡ ਟੀਚਰ ਨੇ ਗੱਲ-ਬਾਤ ਕਰਦੇ ਹੋਏ ਕਿਹਾ ਕਿ ਇਹ ਸਕੂਲ ਨੇ ਅਧਿਆਪਕਾਂ ਦੀ ਮਿਹਨਤ ਅਤੇ ਨਗਰ ਦੇ ਸਹਿਯੋਗ ਸਦਕਾ ਬਹੁਤ ਤਰੱਕੀ ਕੀਤੀ ਹੈ ਮੈਂ ਇਸ ਸਕੂਲ ਵਿੱਚ ਹੈੱਡ ਟੀਚਰ ਦੇ ਤੌਰ ਤੇ ਹਾਜ਼ਰ ਹੋ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਵਿਸ਼ਵਾਸ ਦਿਵਾਉਂਦਾ ਹਾ ਕਿ ਮੈਂ ਸਕੂਲ ਦੇ ਸਮੁੱਚੇ ਵਿਕਾਸ ਅਤੇ ਵਿਦਿਆਰਥੀਆ ਦੀ ਭਲਾਈ ਲਈ ਤਨ ਮਨ ਨਾਲ ਸਮੂਹ ਸਟਾਫ ਤੇ ਨਗਰ ਦੇ ਸਹਿਯੋਗ ਸਦਕਾ ਸਦਾ ਯਤਨਸ਼ੀਲ ਰਹਾਂਗਾ। ਇਸ ਮੌਕੇ ਸਕੂਲ ਅਧਿਆਪਕ ਸ.ਸੋਹਣ ਸਿੰਘ ,ਸ੍ਰੀ ਨਰੇਸ਼ ਕੁਮਾਰ,ਜਗਰੂਪ ਸਿੰਘ ਢਿਲੋ,ਹਰਪ੍ਰੀਤ ਸਿੰਘ  , ਸ੍ਰੀਮਤੀ ਸੀਤਾ ਰਾਣੀ ਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ।