Friday, August 9, 2019

ਸਮਾਜ ਸੇਵੀਆਂ ਵੱਲੋਂ ਹੁਸਿਆਰ ਬੱਚਿਆਂ ਨੂੰ ਹੌਸਲਾ ਦੇਣ ਲਈ ਵੰਡੇ ਇਨਾਮ




ਖੰਨਾ-
ਸਰਕਾਰੀ ਪ੍ਰਾਇਮਰੀ ਸਕੂਲ, ਖੰਨਾ, 8 ਵਿਖੇ ਉੱਘੇ ਸਮਾਜ ਸੇਵੀ ਤੇ ਦਾਨੀ ਸ੍ਰੀ ਸੰਤ ਰਾਮ ਸਰਹੱਦੀ ਅਤੇ ਮਾਸਟਰ ਕੁੰਨਤੀ ਨੰਦਨ ਜੀ ਪਹੁੰਚੇ ।ਉਨ੍ਹਾਂ ਨੇ ਸਕੂਲ ਦੇ ਬੱਚਿਆ ਨੂੰ ਆਪਣੇ ਜਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਪੜ੍ਹਾਈ ਤੇ ਸਾਫ ਸਫਾਈ ਤੇ ਵਾਤਾਵਰਣ ਦੀ ਮਹੱਤਤਾ ਸੰਬੰਧੀ ਦੱਸਿਆ। ਉਨ੍ਹਾਂ ਦੱਸਿਆ ਕਿ ਵਿਦਿਆ ਹੀ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਸਕਦੀ ਹੈ।ਉਹਨਾਂ ਨੇ ਸਕੂਲ ਦੇ ਹੁਸਿਆਰ ਵਿਦਿਆਰਥੀ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੂੰ ਕਾਪੀਆਂ ਤੇ ਹੋਰ ਇਨਾਮ ਵੰਡੇ।ਅੱਜ ਇਸ ਸਮੇ ਸਕੂਲ ਵਿਚ ਬੀਡੀਪੀਓ ਖੰਨਾ ਡਾ: ਮੋਹਿਤ ਕਲਿਆਣ ਜੀ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਦੀਆਂ ਹਦਾਇਤਾਂ ਤੇ ਸਕੂਲ ਵਿਜ਼ਿਟ ਕੀਤਾ।ਉਨ੍ਹਾਂ ਦੇ ਨਾਲ ਜੇ.ਈ ਸ.ਜਸਵੰਤ ਸਿੰਘ ਮੌਜੂਦ ਸਨ।ਉਨ੍ਹਾਂ ਨੇ ਸਕੂਲ ਰਿਕਾਰਡ, ਮਿਡ-ਡੇ-ਮੀਲ, ਸਾਫ ਸਫਾਈ ਤੇ ਪਾਣੀ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ।ਉਹਨਾਂ ਦੁਆਰਾ ਕਲਾਸਾਂ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਨਿਰੀਖਣ ਕੀਤਾ। ਬੀਡੀਪੀਓ ਖੰਨਾ ਜੀ ਦੁਆਰਾ ਸ੍ਰੀ ਸੰਤ ਰਾਮ ਸਰਹੱਦੀ ਤੇ ਦਾਨੀਆਂ ਵੱਲੋਂ ਬੱਚਿਆਂ ਤੇ ਸਕੂਲ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜ਼ਾ ਦੀ ਸ਼ਲਾਘਾ ਕਰਦਿਆ ਕਿਹਾ ਕਿ ਵਿਦਿਆ ਦਾਨ ਮਹਾਂਦਾਨ ਹੈ ਜੋ ਸਭ ਤੋਂ ਵੱਡਾ ਦਾਨ ਹੈ।ਸਕੂਲ ਮੁੱਖੀ ਸਤਵੀਰ ਸਿੰਘ ਰੌਣੀ ਵੱਲੋਂ ਦਾਨੀ ਸੱਜਣਾਂ ਤੇ ਬੀ.ਡੀ.ਪੀ.ਓ ਖੰਨਾ ਤਾਂ ਮੋਹਿਤ ਜੀ ਦਾ ਬੱਚਿਆਂ ਨਾਲ ਆਪਣੇ ਜਿੰਦਗੀ ਦੇ ਤਜਰਬੇ ਸਾਂਝੇ ਕਰਨ ਅਤੇ ਬੱਚਿਆਂ ਨੂੰ ਸਿੱਖਿਆ ਦੇ ਮੰਤਵ ਤੇ ਸਕੂਲ ਦੀ ਮਦਦ ਕਰਨ ਤੇ ਧੰਨਵਾਦ ਕੀਤਾ।ਅੱਜ ਇਸ ਸਮੇ ਤੇ ਸ.ਨਵਦੀਪ ਸਿੰਘ, ਮੈਡਮ ਪ੍ਰੋਮਿਲਾ, ਮੈਡਮ ਮੀਨੂੰ, ਅਮਨਦੀਪ ਕੌਰ, ਨੀਲੂ ਮਦਾਨ , ਮੋਨਾ ਸ਼ਰਮਾ, ਬਲਬੀਰ ਕੌਰ, ਮੰਨੂ ਸ਼ਰਮਾ, ਕੁਲਬੀਰ ਕੌਰ, ਨੀਲਮ ਸਪਨਾ, ਨਰਿੰਦਰ ਕੌਰ, ਰਛਪਾਲ ਕੌਰ ਆਦਿ ਹਾਜ਼ਰ ਸਨ।ਫੋਟੋ:- ਬੱਚਿਆਂ ਨੂੰ ਸਨਮਾਨ ਦਿੰਦੇ ਬੀਡੀਪੀਓ ਡਾ: ਮੋਹਿਤ ਕਲਿਆਣ, ਸ੍ਰੀ ਸੰਤ ਸਮਾਜ ਸੇਵੀਆਂ ਵੱਲੋਂ ਹੁਸਿਆਰ ਬੱਚਿਆਂ ਨੂੰ ਹੌਸਲਾ ਦੇਣ ਲਈ ਵੰਡੇ ਇਨਾਮ


 ਬ