Sunday, February 23, 2020

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵਲੋਂ ਸਫਾਈ ਮੁਹਿੰਮ ਅਤੇ ਰੁੱਖ ਲਗਾਕੇ ਮਨਾਈ ਗਈ

ਖੰਨਾ , 23 ਫਰਵਰੀ (  ਵਢੇਰਾਂ) : ਮਨੁੱਖਤਾ ਦੇ  ਮਸੀਹਾ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਾਹਾਰਾਜ  ਦਾ ਜਨਮ ਦਿਹਾਡ਼ਾ 23 ਫਰਵਰੀ ਨੂੰ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ  ਵਲੋਂ ਵਿਸ਼ਵ ਭਰ ਵਿੱਚ ਸਫਾਈ ਅਭਿਆਨ   ਅਤੇ ਰੁੱਖ ਲਗਾਕੇ ਮਨਾਇਆ ਗਿਆ | “ਧਰਮ ਜੋਡ਼ਤਾ ਹੈ ਤੋਡ਼ਤਾ ਨਹੀਂ” ..”ਧਰਤੀ ਲਈ ਵਰਦਾਨ ਬਣੀਏ ਤੇ ਧਰਤੀ ਨੂੰ ਸਵਰਗ ਬਣਾਈਏ”. .”ਏਕ ਕੋ ਜਾਣੋ ਏਕ ਕੋ ਮਾਨੋ ਏਕ ਹੋ ਜਾਓ”  ਪਿਆਰ, ਨਮਰਤਾ, ਅਤੇ ਸਹਿਨਸ਼ੀਤਲਾ ਦੇ ਪੁੰਜ , ਮਨੁੱਖਤਾ ਦੀ ਭਲਾਈ ਲਈ ਸਮਰਪਿਤ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਾਹਾਰਾਜ ਦੇ ਜੀਵਨ ਤੋਂ ਪ੍ਰੇਣਨਾ ਲੈਂਦੇ ਹੋਏ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵਲੋਂ ਸਫਾਈ ਅਤੇ ਰੁੱਖ ਲਗਾਓ ਮੁਹਿੰਮ ਸ਼ੁਰੂ ਕੀਤੀ ਗਈ। .ਹਰ ਸਾਲ ਦੀ ਤਰਾਂ ਹੋਰ ਥਾਵਾਂ ਤੋਂ ਇਲਾਵਾ ਦੇਸ਼ ਦੇ  2266  ਹਸਪਤਾਲਾਂ ਦੀ ਸਫਾਈ ਕੀਤੀ ਗਈ।  ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਖੰਨਾ ਦੇ ਸ਼ਰਧਾਲੂਆਂ ਵਲੋਂ ਸਿਵਲ ਹਸਪਤਾਲ ਖੰਨਾ ਵਿੱਖੇ ਸਫਾਈ ਕਰਨ ਤੋਂ ਇਲਾਵਾ ਸੰਤ ਨਿਰੰਕਾਰੀ ਭਵਨ ਖੰਨਾ ਵਿੱਖੇ ਰੁੱਖ ਲਗਾਓ ਅਭਿਆਨ ਦਾ ਉਦਘਾਟਨ ਮਾਨਯੋਗ ਸ਼੍ਰੀ ਤੇਜਿੰਦਰ ਸਿੰਘ ਸੰਧੂ (ਐਸ। ਪੀ ਹੈਡ ਕੁਆਟਰ ) ਵਲੋਂ ਕੀਤਾ ਗਿਆ । ਬਾਬਾ ਹਰਦੇਵ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ ਕਿ “ਪ੍ਰਦੂਸ਼ਣ ਅੰਦਰ ਹੋਵੇ ਜਾ ਬਾਹਰ ਹਾਨੀਕਾਰਕ ਹੁੰਦਾ ਹੈ”। ਉਹਨਾਂ  ਨੇ ਆਪਣਾ ਪੂਰਾ ਜੀਵਨ ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ  ਲਗਾ ਦਿਤਾ। ਆਪ ਜੀ ਦੀ ਸਿੱਖਿਆ ਦੀਵਾਰ ਰਹਿਤ ਸੰਸਾਰ ਅਤੇ ਫ਼ਰਮਾਨ ਕੁਛ ਵੀ ਬਣੋ ਮੁਬਾਰਕ ਹੈ ਪਰ ਪਹਿਲਾਂ ਇਨਸਾਨ ਬਣੋ ਹਮੇਸ਼ਾ ਲਈ ਪ੍ਰੇਣਨਾ ਦਿੰਦੇ ਰਹਿਣਗੇ। ਅੱਜ ਦੇ ਦੌਰ ਵਿੱਚ ਸਭ ਤਰ੍ਹਾ ਦੇ ਵਿੱਤਕਰੇ ਦੀਆਂ ਦੀਵਾਰਾਂ ਤੋਡ਼ਕੇ ਅਜਿਹੇ ਪਿਆਰ ਦੇ ਪੂਲਾਂ   ਦਾ ਨਿਰਮਾਣ ਕਰਨ ਦੀ ਜਰੂਰਤ ਹੈ ਜਿਸ ਨਾਲ ਗਿਰਦੀ  ਹੋਈ ਮਨੁੱਖੀ ਕਦਰੋ ਕ਼ੀਮਤਾਂ ਨੂੰ ਬਚਾਇਆ ਜਾ ਸਕੇ | ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਾਹਾਰਾਜ ਦੁਵਾਰਾ ਮਾਨਵਤਾ ਨੂੰ ਪ੍ਰਭੂ ਪ੍ਰਮਾਤਮਾ ਦੀ ਜਾਣਕਾਰੀ ਕਰਵਾਕੇ ਦਿੱਤੇ ਜਾ ਰਹੇ ਪਿਆਰ, ਸਹਿਨਸ਼ੀਲਤਾ ਤੇ ਵਿਸ਼ਵ ਭਾਈਚਾਰੇ ਦੇ ਸੰਦੇਸ਼ ਬਹੁਤ ਹੀ ਸਾਰਥਕ ਤੇ ਕਲਿਆਣਕਾਰੀ ਸਾਬਤ ਹੋ ਰਹੇ ਹਨ | ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਾਹਾਰਾਜ  ਵਲੋਂ 2010 ਤੋਂ ਚਲਾਈ ਜਾ ਰਹੀ ਸੰਸਥਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵਲੋਂ ਸਿਖਿਆਂ ਖੇਡਾਂ ਅਤੇ ਲੋਡ਼ਵੰਦਾਂ ਨੂੰ ਫੀਸਾਂ ਪੈਨਸ਼ਨਾ ਆਦਿ ਦੇਕੇ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ  | ਇਸ  ਮੁਹਿੰਮ ਵਿੱਚ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਖੰਨਾ ਦੇ ਪੂਰਵ ਸੰਯੋਜਕ ਸਤਨਾਮ ਕੌਰ ਜੀ,ਇੰਚਾਰਜ ਮਨਪ੍ਰੀਤ ਕੌਰ ਅਤੇ  ਸੰਤ ਨਿਰੰਕਾਰੀ ਸੇਵਾਦਲ ਬ੍ਰਾਂਚ ਖੰਨਾ ਦੇ ਸੰਚਾਲਕ ਵਿਨੋਦ ਕੁਮਾਰ ਗੁਲਾਟੀ ਦੀ ਅਗਵਾਹੀ ਹੇਠਾਂ ਨਿਰੰਕਾਰੀ ਸ਼ਰਧਾਲੂਆਂ ਨੇ ਵੱਧ ਚਡ਼ਕੇ ਕੇ ਯੋਗਦਾਨ ਪਾਇਆ ਅਤੇ ਇਸ ਮੌਕੇ ਤੇ ਸ਼ਹਿਰ  ਦੇ ਹੋਰਨਾਂ ਪਤਵੰਤੇ ਸੱਜਣਾ ਤੋਂ ਇਲਾਵਾ ਸ਼੍ਰੀ ਧਰਮਿੰਦਰ ਸਿੰਘ ਰੂਪ ਰਾਏ  ਵੀ ਸ਼ਾਮਿਲ ਹੋਏ।
ਕੈਪਸ਼ਨ ਫੋਟੋ :- ਬੂਟੇ ਲਗਾਉਂਦੇ ਹੋਏ, ਸਫਾਈ ਕਰਦੇ ਹੋਏ ਅਤੇ ਹੋਰ ਸਬੰਧਿਤ ਫੋਟੋਆਂ ਹਨ।