Tuesday, March 24, 2020

ਕਰਫਿਊ ਦੌਰਾਨ ਜ਼ਰੂਰੀ ਵਸਤਾਂ ਦੀ ਹੋਵੇਗੀ ਘਰਾਂ ਵਿੱਚ ਡਲਿਵਰੀ -ਕੋਈ ਵੀ ਵਿਅਕਤੀ ਖੁਦ ਦੁਕਾਨਾਂ 'ਤੇ ਨਹੀਂ ਜਾਵੇਗਾ






ਦਫਤਰ ਜ਼ਿਲ•ਾ ਲੋਕ ਸੰਪਰਕ ਅਫਸਰ ਲੁਧਿਆਣਾ
-ਨੋਵੇਲ ਕੋਰੋਨਾ ਵਾਇਰਸ (ਕੋਵਿਡ 19)-
ਕਰਫਿਊ ਦੌਰਾਨ ਜ਼ਰੂਰੀ ਵਸਤਾਂ ਦੀ ਹੋਵੇਗੀ ਘਰਾਂ ਵਿੱਚ ਡਲਿਵਰੀ
-ਕੋਈ ਵੀ ਵਿਅਕਤੀ ਖੁਦ ਦੁਕਾਨਾਂ 'ਤੇ ਨਹੀਂ ਜਾਵੇਗਾ
ਲੁਧਿਆਣਾ, 24 ਮਾਰਚ (000)-ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਦੀ ਨਿਰਦੇਸ਼ 'ਤੇ ਜ਼ਿਲ•ਾ ਲੁਧਿਆਣਾ ਵਿੱਚ ਵੀ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਲੋਕਾਂ ਤੱਕ ਜ਼ਰੂਰੀ ਘਰੇਲੂ ਵਸਤਾਂ ਦੀ ਸਪਲਾਈ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਸਪਲਾਇਰ ਨੂੰ ਜ਼ਿਲ•ਾ ਪ੍ਰਸਾਸ਼ਨ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਕੀਤੀ ਗਈ ਹੈ।
ਇਸ ਸੰਬੰਧੀ ਜਾਰੀ ਹੁਕਮਾਂ ਦੀ ਜਾਣਕਾਰੀ ਦਿੰਦਿਆਂ ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਲੋਕਾਂ ਨੂੰ ਦੁੱਧ, ਸਬਜ਼ੀਆਂ, ਰਾਸ਼ਨ, ਦਵਾਈਆਂ, ਪਸ਼ੂਆਂ ਲਈ ਚਾਰਾ ਅਤੇ ਰਸੋਈ ਗੈਸ ਦੀ ਸਪਲਾਈ ਘਰਾਂ ਵਿੱਚ ਕਰਾਈ ਜਾਵੇਗੀ। ਲੋਕਾਂ ਨੂੰ ਦੁਕਾਨਾਂ 'ਤੇ ਖੁਦ ਜਾਣ ਦੀ ਲੋੜ ਨਹੀਂ ਪਵੇਗੀ। ਇਸ ਬਾਬਤ ਸਪਲਾਇਰ ਨੂੰ ਜ਼ਿਲ•ਾ ਪ੍ਰਸਾਸ਼ਨ ਦੀ ਈਮੇਲ curfewpermission0gmail.com 'ਤੇ ਆਪਣਾ ਨਾਮ, ਫਰਮ ਦਾ ਨਾਮ, ਐਡਰੈੱਸ, ਈਮੇਲ ਆਈ. ਡੀ., ਮੋਬਾਈਲ ਨੰਬਰ (ਜਿਸ 'ਤੇ ਵਟਸਐਪ ਚੱਲਦਾ ਹੋਵੇ), ਮਕਸਦ ਲਈ ਸਬੂਤ, ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਪ੍ਰਵਾਨਗੀ ਚਾਹੀਦੀ ਹੈ, ਭੇਜਣਗੇ। ਵਸਤਾਂ ਦੀ ਡਲਿਵਰੀ ਉਸਤੋਂ ਬਾਅਦ ਹੀ ਸ਼ੁਰੂ ਕੀਤੀ ਜਾ ਸਕੇਗੀ। ਡਲਿਵਰੀ ਲਈ ਬੈੱਸਟ ਪਰਾਈਜ਼ ਸ਼ਾਪ, ਸਵਿੱਗੀ, ਜ਼ੋਮੈਟੋ ਅਤੇ ਹੋਰ ਆਨਲਾਈਨ ਕੰਪਨੀਆਂ ਦਾ ਸਹਾਰਾ ਲਿਆ ਜਾਵੇਗਾ। ਡਲਿਵਰੀ ਦੌਰਾਨ ਖਰੀਦਦਾਰ ਅਤੇ ਵੇਚਣ ਵਾਲੇ ਦੋਵਾਂ ਦੇ ਮਾਸਕ ਲੱਗਿਆ ਹੋਣਾ ਲਾਜ਼ਮੀ ਹੋਵੇਗਾ। ਡਲਿਵਰੀ ਵਾਲੇ ਕੋਲ ਸਾਬਣ ਅਤੇ ਹੱਥ ਸਾਫ਼ ਕਰਨ ਵਾਲਾ ਸੈਨੇਟਾਈਜ਼ਰ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਸਰਕਾਰੀ ਵਿਭਾਗਾਂ ਦੀਆਂ ਗੱਡੀਆਂ, ਦੁੱਧ ਵਾਲੀਆਂ ਗੱਡੀਆਂ, ਫੂਡ ਗਰੇਨ ਦੇ ਵਾਹਨ, ਸਬਜ਼ੀਆਂ ਦੀਆਂ ਗੱਡੀਆਂ, ਬ੍ਰੈੱਡ ਆਦਿ ਦੇ ਵਾਹਨ, ਐੱਲ. ਪੀ. ਜੀ. ਗੈਸ/ਪੈਟਰੋਲ/ਡੀਜ਼ਲ ਦੀ ਸਪਲਾਈ ਵਾਲੀਆਂ ਗੱਡੀਆਂ, ਪਸ਼ੂਆਂ ਦੇ ਚਾਰੇ ਵਾਲੀਆਂ ਗੱਡੀਆਂ ਨੂੰ ਕਰਫਿਊ ਦੌਰਾਨ ਚੱਲਣ ਦੀ ਖੁੱਲ• ਦਿੱਤੀ ਗਈ ਹੈ ਪਰ ਇਹ ਗੱਡੀਆਂ ਵਿੱਚ ਤਿੰਨ ਤੋਂ ਜਿਆਦਾ ਵਿਅਕਤੀ ਸਵਾਰ ਨਹੀਂ ਹੋ ਸਕਦੇ। ਹਰੇਕ ਗੱਡੀ ਵਿੱਚ ਸੈਨੇਟਾਈਜ਼ਰ ਹੋਣਾ ਅਤੇ ਹਰੇਕ ਸਵਾਰ ਦੇ ਮੂੰਹ 'ਤੇ ਮਾਸਕ ਹੋਣਾ ਲਾਜ਼ਮੀ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਡਾਕਟਰ, ਹਸਪਤਾਲਾਂ ਦਾ ਹੋਰ ਸਟਾਫ਼, ਏ. ਟੀ. ਐੱਮ ਅਤੇ ਬੈਂਕ ਸਟਾਫ਼, ਨਿੱਜੀ ਸੁਰੱਖਿਆ ਗਾਰਡ ਵਰਦੀ ਵਿੱਚ, ਮੈਡੀਕਲ ਐਮਰਜੈਂਸੀ ਵਾਲੇ ਮਰੀਜ਼, ਪੀ. ਐੱਸ. ਪੀ. ਸੀ. ਐੱਲ., ਪੀ. ਐੱਸ. ਟੀ. ਸੀ. ਐੱਲ., ਭਾਰਤੀ ਸੰਚਾਰ ਨਿਗਮ ਲਿਮਿਟਡ, ਨਗਰ ਨਿਗਮ ਦੇ ਸੈਨੀਟੇਸ਼ਨ ਵਰਕਰ, ਅਤੇ ਵੇਰਕਾ ਦੇ ਸਟਾਫ਼ ਨੂੰ ਕਰਫਿਊ ਦੌਰਾਨ ਆਪਣੇ ਕੰਮਾਂ ਧੰਦਿਆਂ 'ਤੇ ਜਾਣ ਆਦਿ ਦੀ ਖੁੱਲ• ਦਿੱਤੀ ਗਈ ਹੈ। ਪਰ ਇਨ•ਾਂ ਕੋਲ ਡਿਊਟੀ ਦੇ ਜਾਣ ਅਤੇ ਆਉਣ ਦੌਰਾਨ ਆਪਣਾ ਵਿਭਾਗੀ ਸ਼ਨਾਖਤੀ ਕਾਰਡ ਹੋਣਾ ਲਾਜ਼ਮੀ ਹੈ। ਇਹ ਅਧਿਕਾਰੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਨੂੰ ਫੈਲਣ ਤੋਂ ਰੋਕਣ ਲਈ ਜਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣਗੇ।
ਪੈਟਰੋਲ ਪੰਪ (ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ) ਖੁੱਲੇ• ਰਹਿਣਗੇ, ਅਖ਼ਬਾਰਾਂ ਦੇ ਹਾਕਰ (ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ) ਅਖ਼ਬਾਰ ਵੰਡ ਸਕਣਗੇ, ਐੱਲ. ਪੀ. ਜੀ. ਗੈਸ ਦੀ ਸਪਲਾਈ (ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ) ਹੋ ਸਕੇਗੀ, ਮਿਲਕ ਪਲਾਂਟ ਚੱਲ ਸਕਣਗੇ। 
ਉਨ•ਾਂ ਦੱਸਿਆ ਕਿ ਦੁੱਧ ਵਾਲੇ ਅਤੇ ਦੁੱਧ ਦੀਆਂ ਗੱਡੀਆਂ (ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ) ਚੱਲ ਸਕਣਗੇ। ਰੇਹੜੀ, ਗੱਡੇ, ਵਾਹਨਾਂ ਰਾਹੀਂ ਸਬਜ਼ੀਆਂ ਅਤੇ ਫ਼ਲ•ਾਂ ਦੀ ਸਪਲਾਈ (ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ)  ਹੋ ਸਕੇਗੀ।  ਦਵਾਈਆਂ ਦੀ ਸਪਲਾਈ (ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ) ਹੋ ਸਕੇਗੀ। ਲੋੜੀਂਦੀਆਂ ਵਸਤਾਂ ਤਿਆਰ ਕਰਨ ਵਾਲੀਆਂ ਫੈਕਟਰੀਆਂ ਚੱਲ ਸਕਣਗੀਆਂ। ਮੀਡੀਆ ਕਰਮੀ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਵਿਸ਼ੇਸ਼ ਕਰਫਿਊ ਪਾਸ ਨਾਲ ਕਵਰੇਜ ਕਰ ਸਕਣਗੇ।
ਘਰ-ਘਰ ਡਲਿਵਰੀ ਕਰਨ ਵਾਲਿਆਂ ਨੂੰ ਸਬਜ਼ੀਆਂ ਅਤੇ ਫ਼ਲਾਂ ਅਤੇ ਮੰਡੀਆਂ ਵਿੱਚ ਥੋਕ ਵਿਕਰੀ ਸਵੇਰੇ 3 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ) ਹੋ ਸਕੇਗੀ। ਹੋਲ ਸੇਲ ਕਰਿਆਨਾ ਸਟੋਰ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਆਨਲਾਈਨ ਆਰਡਰ ਲੈ ਕੇ ਸਪਲਾਈ ਦੇ ਸਕਣਗੇ। ਆਟਾ ਚੱੱਕੀਆਂ ਅਤੇ ਬਰੈੱਡ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਖੁੱਲ• ਰਹੇਗੀ। ਇਨ•ਾਂ ਸੇਵਾਵਾਂ ਲਈ ਉਕਤ ਪ੍ਰਵਾਨਗੀ ਦੀ ਲੋੜ ਰਹੇਗੀ ਜਦੋਂ ਤੱਕ ਪ੍ਰਵਾਨਗੀ ਨਹੀਂ ਮਿਲਦੀ ਇਹ ਬਿਨ•ਾ ਪਾਸ ਵੀ ਸੇਵਾਵਾਂ ਦੇ ਸਕਣਗੇ।
ਉਕਤ ਤੋਂ ਇਲਾਵਾ ਕਿਸੇ ਵੀ ਹੋਰ ਵਿਅਕਤੀ ਜਾਂ ਅਦਾਰੇ ਨੂੰ ਬਾਹਰ ਨਿਕਲਣ ਜਾਂ ਕੰਮ ਕਰਨ ਲਈ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਲੁਧਿਆਣਾ, ਖੰਨਾ ਅਤੇ ਲੁਧਿਆਣਾ (ਦਿਹਾਤੀ) ਦੇ ਜ਼ਿਲ•ਾ ਪੁਲਿਸ ਮੁੱਖੀਆਂ ਤੋਂ ਪ੍ਰਵਾਨਗੀ ਲੈਣੀ ਪਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਲੋਕਾਂ ਨੂੰ ਇਸ ਕਰਫਿਊ ਵਿੱਚ ਸਹਿਯੋਗ ਦੀ ਮੰਗ ਕਰਦਿਆਂ ਭਰੋਸਾ ਦਿੱਤਾ ਹੈ ਕਿ ਜ਼ਰੂਰੀ ਵਸਤਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।