Sunday, March 14, 2021

।ਪੁਰਾਣੀ ਪੈਨਸ਼ਨ ਦੀ ਬਹਾਲੀ ਤਕ ਸੰਘਰਸ਼ ਲੜਾਂਗੇ-ਐਲੀਮੈਂਟਰੀ ਟੀਚਰਜ਼ ਯੂਨੀਅਨ


 
ਖੰਨਾ---

ਐਲੀਮੈਂਟਰੀ ਟੀਚਰਜ਼ ਯੂਨੀਅਨ ਲੁਧਿਆਣਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਰੌਣੀ ਤੇ ਜਰਨਲ ਸਕੱਤਰ ਪਰਮਿੰਦਰ ਚੌਹਾਨ ਦੀ ਅਗਵਾਈ ਵਿੱਚ ਹੋਈ।ਮੀਟਿੰਗ ਵਿੱਚ ਅਧਿਆਪਕਾਂ ਦੀ ਮੁਲਾਜ਼ਮ ਵਰਗ ਦੀਆਂ ਅਹਿਮ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਪੰਜਾਬ ਸਰਕਾਰ ਵੱਲੋਂ ਨਵੀਂ ਪੈਨਸ਼ਨ ਸਕੀਮ ਰਾਹੀਂ ਮੁਲਾਜ਼ਮਾਂ ਦੇ ਹੋ ਰਹੇ ਸ਼ੋਸ਼ਣ,ਪੇ-ਕਮਿਸ਼ਨ ਦੀ ਰਿਪੋਰਟ ਵਿੱਚ ਦੇਰੀ,ਡੀ.ਏ ਦੇ ਬਕਾਇਆ ਸਬੰਧੀ ਚੁੱਪ,ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ ਅਤੇ ਸਿੱਖਿਆ ਤੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਬੈਨੀਪਾਲ ਨੇ ਬੋਲਦਿਆਂ ਕਿਹਾ ਕਿ ਸਮੁੱਚੇ ਮੁਲਾਜ਼ਮ ਵਰਗ ਦੀ ਇੱਕੋ-ਇੱਕ ਅਹਿਮ ਮੰਗ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਪੰਜਾਬ ਸਰਕਾਰ ਲਗਾਤਾਰ ਧੱਕਾ ਕਰਦੀ ਆ ਰਹੀ। ਇਕ ਮੁਲਾਜ਼ਮ ਸਾਰੀ ਉਮਰ ਆਪਣੇ ਵਿਭਾਗ ਤੇ ਸਮਾਜ ਦੀ ਸੇਵਾ ਲਈ ਲਗਾ ਦਿੰਦਾ ਹੈ,ਪਰ ਉਸ ਨੂੰ ਰਿਟਾਇਰਮੈਂਟ ਤੇ ਕੁਝ ਹਜ਼ਾਰ ਰੁਪਏ ਦੇ ਕੇ ਘਰ ਤੋਰ ਦਿੱਤਾ ਜਾ ਰਿਹਾ ਤੇ ਬੁਢਾਪੇ ਵਿੱਚ ਰੁੱਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ,ਇਹ ਸਰਾਸਰ ਧੱਕਾ ਹੈ।  ਦੂਸਰੇ ਪਾਸੇ ਇੱਕ ਐੱਮ.ਐੱਲ.ਏ/ਐੱਮ.ਪੀ ਜ਼ਿੰਦਗੀ ਭਰ ਲਈ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ।ਜਦੋਂ ਕਿ ਕਈ ਐੱਮ.ਐੱਲ.ਏ/ਐੱਮ.ਪੀ 5-6 ਪੈਨਸ਼ਨਾਂ ਲੈ ਰਹੇ ਹਨ।ਹਰਦੀਪ ਸਿੰਘ ਬਾਹੋਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾਂ ਸਮੁੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਆਉਣ ਤੇ ਆਪਣੀ ਪਹਿਲੀ ਮੀਟਿੰਗ ਵਿਚ ਸਾਰੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਲਾਗੂ ਕਰਨਗੇ ਪਰ ਅੱਜ ਲਗਪਗ 4 ਸਾਲ ਲੰਘਣ ਤੋਂ ਬਾਅਦ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਭੁੱਲ ਗਈ ਹੈ।ਪੰਜਾਬ ਸਰਕਾਰ ਤੇ ਰਾਜਨੀਤਿਕ ਪਾਰਟੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰਨ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।ਜਗਰੂਪ ਸਿੰਘ ਢਿੱਲੋਂ ਨੇ ਕਿਹਾ ਕਿ ਮੁਲਾਜ਼ਮ ਵਰਗ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਕਿਸਾਨ ਆਗੂਆਂ ਵਾਂਗ ਸਮੁੱਚਾ ਮੁਲਾਜ਼ਮ ਵਰਗ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮਿਲ ਕੇ ਸੰਘਰਸ਼ ਲੜਨ ਹੋਵੇਗਾ ਤਾਂ ਜੋ ਅਸੀਂ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਰਾਜਨੀਤਕ ਲੋਕਾਂ ਨੂੰ ਸਬਕ ਸਿਖਾਇਆ ਜਾ ਸਕੇ।ਐਲੀਮੈਂਟਰੀ ਟੀਚਰਜ਼ ਯੂਨੀਅਨ ਪੁਰਾਣੀ ਪੈਨਸ਼ਨ ਬਹਾਲੀ ਲਈ ਬਿਨਾਂ ਕਿਸੇ ਸ਼ਰਤ ਤੋਂ ਸੰਘਰਸ਼ ਵਿੱਚ ਵਧ ਚੜ੍ਹ ਕੇ ਹਿੱਸਾ ਲਵੇਗੀ ਤੇ ਸੰਘਰਸ਼ਾਂ ਦਾ ਪੂਰਨ ਸਮਰਥਨ ਕਰੇਗੀ।ਸੁਖਦੇਵ ਸਿੰਘ ਬੈਨੀਪਾਲ,ਜਗਰੂਪ ਸਿੰਘ ਢਿੱਲੋਂ,ਹਰਵਿੰਦਰ ਸਿੰਘ ਹੈਪੀ,ਜਸਵੀਰ ਸਿੰਘ ਬੂਥਗੜ੍ਹ,ਦਲਜੀਤ ਸਿੰਘ ਭੱਟੀ,ਭੱਟੀ,ਸੰਦੀਪ ਸਿੰਘ ਜਰਗ, ਗੁਰਭਗਤ ਸਿੰਘ,ਅਮਨਦੀਪ ਸਿੰਘ ਜਰਗ,ਪਰਮਿੰਦਰ ਸਿੰਘ,ਅਮਨ ਸਰਮਾ,ਭਗਵਾਨ ਸਿੰਘ,ਸੁਖਵਿੰਦਰ ਸਿੰਘ ਭੱਟੀਆਂ,ਗੁਰਜੀਤ ਸਿੰਘ ਬਾਹੋਮਾਜਰਾ,ਨਰਿੰਦਰ ਸਿੰਘ ਘਰਾਲਾ,ਸੋਹਣ ਸਿੰਘ ਕਰੌਦੀਆਂ,ਨਿਰਮੈਲ ਸਿੰਘ,ਜਗਪਿੰਦਰ ਸਿੰਘ,ਹਰਦੀਪ ਸਿੰਘ,ਜਸਵਿੰਦਰ ਸਿੰਘ,ਨਵਦੀਪ ਸਿੰਘ,ਮੰਨਾ ਸਿੰਘ,ਜਗਤਾਰ ਸਿੰਘ,ਧਰਮਿੰਦਰ ਸਿੰਘ ਚਕੋਹੀ,ਦਰਸਨ ਸਿੰਘ ਜਲਾਜਣ,ਸਿੰਗਾਰਾ ਸਿੰਘ ਰਸੂਲੜਾ,ਵਿਕਾਸ ਕਪਿਲਾ,ਪਰਮਜੀਤ ਜਲਣਪੁਰ,ਮਨਜੀਤ ਕੋਟਲਾ ਭੀੜ,ਰਾਜਨ ਕੁਮਾਰ,ਆਸੂ,ਅਮਿਤ  ਸਰਮਾ,ਪਰਗਟ ਸਿੰਘ ਤੇ ਹੋਰ ਆਗੂ ਹਾਜ਼ਰ ਸਨ।