Sunday, August 21, 2022

ਇਸਕਾਨ ਫ਼ੈਸਟੀਵਲ ਕਮੇਟੀ ਦੀ ਅਗਵਾਈ ਵਿਚ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਮਹਾਂਉਤਸਵ

 ਇਸਕਾਨ ਫ਼ੈਸਟੀਵਲ ਕਮੇਟੀ ਦੀ ਅਗਵਾਈ ਵਿਚ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਮਹਾਂਉਤਸਵ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਸਥਾਨਕ ਆਈ.ਡੀ. ਭਵਨ ਵਿਚ ਮਨਾਏ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਮਹਾਂਉਤਸਵ ਵਿਚ ਬਹੁਤ ਸਾਰੇ ਸ਼ਰਧਾਲੂਆਂ ਨੇ ਸ਼ਰਧਾ ਭਾਵਨਾ ਦੇ ਨਾਲ ਭਾਗ ਲਿਆ ਇਸਕਾਨ ਫ਼ੈਸਟੀਵਲ ਕਮੇਟੀ ਖੰਨਾ ਦੇ ਚੇਅਰਮੈਨ ਗੋਵਿੰਦ ਦਾਸ ਪਵਨ ਸਚਦੇਵਾ ਦੀ ਅਗਵਾਈ ਵਿਚ ਇਸ ਧਾਰਮਿਕ ਸਮਾਰੋਹ ਵਿਚ ਭਗਵਾਨ ਦੇ ਪੰਚਾਮਿ੍ਤ ਤੋਂ ਮਹਾਂਭਿਸ਼ੇਕ ਕੀਤੇ ਗਏ ਭਗਵਾਨ ਸ਼੍ਰੀ ਕਿ੍ਸ਼ਨ ਨਾਲ ਜੁੜੇ ਤੱਥਾਂ 'ਤੇ ਡਰਾਇੰਗ ਮੁਕਾਬਲੇ, ਫੈਂਸੀ ਡ੍ਰੈੱਸ ਮੁਕਾਬਲਿਆਂ 'ਤੇ ਆਧਾਰਿਤ ਮੁਕਾਬਲੇ ਕਰਵਾਏ ਗਏ ¢ ਜੇਤੂਆਂ ਨੂੰ ਇਨਾਮ ਵੀ ਦਿੱਤੇ ,ਸਮਾਰੋਹ ਵਿਚ ਸੁੰਦਰ ਵੇਸ ਭੂਸਾ ਵਿਚ ਸਜੇ ਲੱਡੂ ਗੋਪਾਲ ਸੰਬੰਧੀ ਮੁਕਾਬਲੇ ਵੀ ਆਯੋਜਿਤ ਕੀਤੇ ਗਏ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਲਕਾ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ, ਸਾਬਕਾ ਮੰਤਰੀ ਗੁਰਕੀਰਤ ਸਿੰਘ, ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਸਾਬਕਾ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਉਦਯੋਗਪਤੀ ਜੈ ਗੋਪਾਲ ਅਗਰਵਾਲ, ਪੁਸ਼ਕਰਰਾਜ ਸਿੰਘ, ਹੰਸਰਾਜ ਗਰਗ, ਨਰਿੰਦਰ ਸੂਦ, ਅਸ਼ੋਕ ਗੁਪਤਾ, ਕੁਲਦੀਪ ਗੁਪਤਾ, ਅਨਿਲ ਗੁਪਤਾ, ਸੀ.ਏ ਕਪਿਲ ਦੇਵ ਚਿਕਰਸਾਲ, ਸੀ.ਏ ਲਲਿਤ ਗੁਪਤਾ, ਵਿਪਿਨ ਗਰਗ, ਵਿਪਿਨ ਕੰਸਲ, ਰੋਹਿਤ ਜੈਨ, ਰਾਜੇਸ਼ ਕੁਮਾਰ, ਸੁਰਿੰਦਰ ਕੌਸ਼ਲ, ਸੰਜੇ ਗੋਇਲ, ਬਲਦੇਵ ਅਗਰਵਾਲ, ਰਾਕੇਸ਼ ਗੋਇਲ, ਅਸ਼ਵਨੀ ਗੁਪਤਾ, ਕੁਲਭੂਸ਼ਨ ਸੋਫਤ ਆਦਿ ਨੇ ਭਗਵਾਨ ਦਾ ਅਭਿਸ਼ੇਕ ਕੀਤਾ