.

Friday, February 13, 2015

ਖੰਨਾ ਵਿਖੇ ਨਗਰਕੌਂਸਲ ਚੋਣ ਦੰਗਲ

ਖੰਨਾ ਵਿਖੇ ਨਗਰਕੌਂਸਲ ਚੋਣ ਦੰਗਲ ਅੱਜ ਦੀ ਤਾਰੀਖ ਤੱਕ ਕਾਫੀ ਭਖਣ ਲੱਗਾ ਹੈ । ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਹੋਰ ਵੀ ਤੇਜ਼ੀ ਦੇਖਣ ਨੂੰ ਮਿਲੇਗੀ । ਅੱਸ ਸਵੇਰੇ ਫਿਰਤੂ ਨੇ ਸ਼ਹਿਰ ਭਰ ਦੇ ਇੱਕ ਹਿੱਸੇ ਦਾ ਦੌਰਾ ਕੀਤਾ । ਪੁਰਾਣੇ ਬਜ਼ਾਰ ਵਿੱਚ ਉਸਨੂੰ ਕਾਂਗਰਸ ਪਾਰਟੀ ਦੇ ਵਾਰਡ ਨੰ: ਸੋਲਾਂ ਤੋਂ ਉਮੀਦਵਾਰ ਸ਼ਸ਼ੀ ਪ੍ਰਭਾ ਵਸ਼ਿਸ਼ਟ ਪਤਨੀ ਸ਼੍ਰੀ ਪ੍ਰਦੀਪ ਵਸ਼ਿਸ਼ਟ ਦੇ ਹਿਮਾਇਤੀ ਪੂਰੇ ਉਤਸਾਹ ਨਾਲ ਚੋਣ ਪ੍ਰਚਾਰ ਕਰਦੇ ਦਿਖੇ । ਇਸ ਤੋਂ ਬਾਅਦ ਜਦੋਂ ਫਿਰਤੂ ਪੀਰਖਾਨਾ ਰੋਡ ਵੱਲ ਗਿਆ ਤਾਂ ਸ਼੍ਰੀ ਰਵੀਦਾਸ ਮੰਦਰ ਕੋਲ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਰੰਗਬਿਰੰਗੇ ਛੋਟੇ ਛੋਟੇ ਬੈਨਰ ਖੰਭਿਆਂ ਤੇ ਲੱਗੇ ਮਿਲੇ । ਇਥੇ ਨੇੜੇ ਤੇੜੇ ਤਾਂ ਇੰਙ ਜਾਪਿਆ ਜਿਵੇਂ ਉਮੀਦਵਾਰਾਂ ਦਾ ਕੋਈ ਹੜ੍ਹ ਆ ਗਿਆ ਹੋਵੇ । ਇਸ ਤੋਂ ਬਾਅਦ ਮਾਲੇਰਕੋਟਲਾ ਰੋਡ ਤੇ ਵੀ ਵੱਖ ਵੱਖ ਉਮੀਦਵਾਰਾਂ ਦੇ ਦਫਤਰ ਖੁਲਦੇ ਨਜ਼ਰ ਆਏ । ਚੀਮਾ ਚੌਕ ਕੋਲ ਵਾਰਡ ਨੰ: ਚੌਵੀ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀ ਅਮਨ ਕਟਾਰੀਆ ਆਪਣੇ ਹਿਮਾਇਤੀਆਂ ਨਾਲ ਪੂਰੇ ਉਤਸਾਹ ਨਾਲ ਚੋਣ ਪ੍ਰਚਾਰ ਕਰਦੇ ਮਿਲੇ । ਇਸਤੋਂ ਬਾਅਦ ਸਿੱਖਿਆ ਮਾਰਗ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਮੀਨਾ ਕੁਮਾਰੀ ਦੇ ਦਫਤਰ ਖੁੱਲੇ ਨਜ਼ਰ ਆਏ । ਅਗਲੇ ਕੁਝ ਦਿਨਾਂ ਵਿੱਚ ਖੰਨਾ ਵਿੱਚ ਹੋਰ ਵੀ ਚੋਣ ਪ੍ਰਚਾਰ ਤਿੱਖੱ ਹੋਣ ਦੇ ਅਸਾਰ ਹਨ ।