Friday, March 13, 2015

ਏ. ਐਸ. ਕਾਲਜ ਵਿਖੇ ਖੂਨਦਾਨ ਕੈਂਪ, ਰੋਟਰੀ ਕਲੱਬ ਖੰਨਾ ਅਤੇ ਹੋਰਾਂ ਦੀ ਬੱਲੇ-ਬੱਲੇ



ਏ. ਐਸ. ਕਾਲਜ ਦੇ ਰੈਡ ਕਰਾਸ ਯੂਨਿਟ ਵੱਲੋਂ ਐਨ. ਐਸ. ਐਸ. ਐਨ. ਸੀ. ਸੀ., ਰੋਟਰੈਕਟ ਕਲੱਬ ਅਤੇ ਯੂਥ ਸਰਵਿਸ ਕਲੱਬ ਵੱਲੋਂ ਸਾਂਝੇ ਤੌਰ 'ਤੇ ਇੱਕ ਖੂਨਦੱਨ ਕੈਂਪ ਦੱ ਆਯੋਜਨ ਕੀਤਾ ਗਿਆ ਜੋ ਕਿ ਰੋਟਰੀ ਕਲੱਬ ਖੰਨਾ ਵਲੋਂ ਸਪਾਂਸਰ ਕੀਤਾ ਗਿਆ । ਸਵਰਗੀ ਪ੍ਰੋ. ਆਈ. ਡੀ. ਵਰਮਾ ਦੀ ਯਾਦ ਵਿੱਚ ਲਗਾਏ ਗਏ ਇਸ ਕੈਂਪ ਵਿੱਚ ਇਕਵੰਜਾ ਯੂਨਿਟ ਖੂਨਦਾਨ ਕੀਤਾ ਗਿਆ ।
ਕੈਂਪ ਦੇ ਆਰੰਭ ਵਿੱਚ ਕਾਲਜ ਪ੍ਰਿੰਸੀਪਲ ਡਾ. ਆਰ. ਐਸ. ਝਾਂਜੀ ਨੇ ਕਾਲਜ ਰੈਡ ਕਰਾਸ ਯੂਨਿਟ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਆਏ ਮਹਿਮਾਨਾਂ ਆਤੇ ਖੂਨਦਾਨੀਆਂ ਨੂੰ ਜੀ ਆਇਆ ਕਿਹਾ । ਕੈਂਪ ਦੀ ਸ਼ੁਰੂਆਤ ਸਵਰਗੀ ਪ੍ਰੋ. ਆਈ. ਡੀ. ਵਰਮਾ ਦੀ ਤਸਵੀਰ ਨੂੰ ਫੁੱਲਾਂ ਦਾ ਹਾਰ ਪਹਿਨਾ ਕੇ ਸ਼ਰਧਾਂਜਲੀ ਦੇਣ ਨਾਲ ਕੀਤੀ ਗਈ ਇਸ ਮੌਕੇ ਰੋਟਰੀ ਕਲੱਬ ਦੁਆਰਾ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ । ਸਿਹਤ ਜਾਗਰੂਕਤਾ ਪ੍ਰੋਗਰਾਮ ਅਧੀਨ ਪ੍ਰਸਿੱਧ ਡੈਂਟਲ ਸਰਜਨ ਡਾ. ਗੌਤਮ ਸਿੰਗਲਾ ਨੇ ਵਿੱਦਿਆਰਥੀਆਂ ਦੇ ਦੰਦਾਂ ਦਾ ਚੈੱਕਅਪ ਕੀਤਾ । ਇਸ ਮੌਕੇ ਕਾਲਜ ਵੱਲੋਂ ਰੋਟਰੀ ਕਲੱਬ ਦੀ ਟੀਮ ਨੂੰ ਸ਼ਾਨਦਰ ਸੇਵਾਵਾਂ ਨਿਭਾਉਣ ਬਦਲੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ । ਖੂਨ ਲੈਣ ਅਤੇ ਸੰਭਾਲਣ ਲਈ ਸਿਵਲ ਹਸਪਤਾਲ ਖੰਨਾ ਤੋਂ ਡਾ. ਹਰਵਿੰਦਰ ਸਿੰਘ ਦੀ ਟੀਮ ਵਿਸ਼ੇਸ਼ ਤੌਰ 'ਤੇ ਪਹੁੰਚੀ ਜਿਸ ਦੀ ਅਗਵਾਈ ਡਾ. ਹਰਲੀਨ ਨੇ ਕੀਤੀ ।
ਇਸ ਅਵਸਰ 'ਤੇ ਹੋਰਨਾਂ ਤੋਂ ਇਲਾਵਾ ਸਰਬਸ਼੍ਰੀ ਮੰਗਤ ਰਾਮ ਅਰੋੜਾ, ਐਡਵੋਕੇਟ ਐਚ. ਐਸ. ਘਈ, ਸੁਨੀਲ ਟੰਡਨ, ਡੀ. ਐਸ. ਭੁੱਲਰ, ਅਨਿਲ ਸੂਦਨ, ਅਸ਼ੋਕ ਨਾਗੀ, ਅਜੇ ਭੰਡਾਰੀ, ਮੁਨੀਸ਼ ਭਾਂਬਰੀ, ਹੇਮੰਤ ਸ਼ਾਸਤਰੀ, ਆਰ. ਸੀ. ਢੀਂਗਰਾ, ਪਰਮਜੀਤ ਸਿੰਘ ਸੇਤੀਆ ਅਤੇ ਗੁਰਸ਼ਰਨਜੀਤ ਸਿੰਘ, ਨਰੇਸ਼ ਮਹਿਤਾ ਆਦਿ ਵਿਸ਼ੇਸ਼ ਤੌਰ 'ਤੇ ਪਹੁੰਚੇ । ਖੂਨਦਾਨ ਕੈਂਪ ਦੇ ਪ੍ਰਬੰਧਕਾਂ ਵਜੋਂ ਪ੍ਰੋ. ਬਲਬੀਰ ਸਿੰਘ, ਡਾ. ਰਾਮ ਸਿੰਘ ਗੁਰਨਾ, ਡਾ. ਮਨਪ੍ਰੀਤ ਕੌਰ, ਪ੍ਰੋ. ਸਨੂੰ ਵਰਮਾ, ਪ੍ਰੋ. ਗਗਨਦੀਪ ਸੇਠੀ, ਪ੍ਰੋ. ਕੁਲਜਿੰਦਰ ਸਿੰਘ, ਡਾ. ਰਮਨ ਸ਼ਰਮਾ ਅਤੇ ਅਕਾਂਊਂਟਸ ਬਰਾਂਚ ਦੇ ਸ਼੍ਰੀ ਪਰਵੀਨ ਕੁਮਾਰ ਹਾਂਡਾ ਨੇ ਯਤਨ ਕੀਤੇ । ਰੋਟਰੈਕਟ ਕਲੱਬ ਦੇ ਇੰਚਾਰਜ ਪ੍ਰੋ. ਦਿਨੇਸ਼ ਕੁਮਾਰ ਨੇ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ।