.

.

Thursday, April 2, 2015

ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪੁਤਲਾ ਸਾੜਿਆ ਗਿਆ

ਫ਼ਤਹਿਗੜ੍ਹ ਸਾਹਿਬ, 1 ਅਪ੍ਰੈਲ - ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਿਰੁੱਧ ਨੈਸ਼ਨਲ ਕਨਵੀਨਰ ਕੇਜਰੀਵਾਲ ਦਾ ਵਿਰੋਧ ਕਰਨ 'ਤੇ ਜ਼ਿਲ੍ਹਾ ਕਨਵੀਨਰ ਨਰੇਸ਼ ਵਾਲੀਆ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਕੇ ਉਸ ਦਾ ਪੁਤਲਾ ਸਾੜਿਆ ਗਿਆ | ਨਰੇਸ਼ ਵਾਲੀਆ ਨੇ ਕਿਹਾ ਕਿ ਕੇਜਰੀਵਾਲ ਦੀ ਸੋਚ ਨੂੰ ਅਪਣਾ ਕੇ ਹੀ ਪਾਰਟੀ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ | ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਪਾਰਟੀ ਤੇ ਕੇਜਰੀਵਾਲ ਦਾ ਵਿਰੋਧ ਕਰਕੇ ਪਾਰਟੀ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੰੂ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਡਾ. ਗਾਂਧੀ ਨੂੰ ਅਸਤੀਫ਼ਾ ਦੇ ਕੇ ਦੁਬਾਰਾ ਚੋਣ ਲੜ ਕੇ ਦੇਖ ਲੈਣਾ ਚਾਹੀਦਾ ਹੈ, ਜਿਸ ਨਾਲ ਉਸ ਨੰੂ ਆਪਣੀ ਹੈਸੀਅਤ ਦਾ ਪਤਾ ਲੱਗ ਜਾਵੇਗਾ | ਇਸ ਮੌਕੇ ਡਾ. ਨਵਦੀਪ ਰੰਧਾਵਾ, ਸਿਕੰਦਰ ਸਿੰਘ ਗੋਗੀ ਅਮਲੋਹ, ਪਾਵੇਂਲ ਹਾਂਡਾ, ਤਰਲੋਚਨ ਸਿੰਘ ਲਾਲੀ, ਨਛੱਤਰ ਸਿੰਘ ਭੱਦਲਥੂਹਾ, ਰਾਮ ਸਿੰਘ ਸਾਬਕਾ ਜੇ.ਈ., ਕਰਮਜੀਤ ਸਿੰਘ ਭੁੱਚੀ, ਰਤਨ ਸਿੰਘ ਬਾਜਵਾ, ਕਸ਼ਮੀਰ ਸਿੰਘ, ਦਲਜੀਤ ਸਿੰਘ ਸੋਹੀ, ਕਰਮਜੀਤ ਖਨਿਆਣ, ਸਮੁੰਦਰ ਸਿੰਘ ਬਸੀ ਪਠਾਣਾ, ਸਤਿੰਦਰ ਸਿੰਘ ਮਲਕਪੁਰ ਆਦਿ ਮੌਜੂਦ ਸਨ |