.

Sunday, April 19, 2015

ਵਿਸ਼ਵ ਸਾਹਿਤ ਅਕਾਦਮੀ ਪਾਇਲ ਦੀ ਮੀਟਿੰਗ

ਪਾਇਲ, 18 ਅਪੈ੍ਰਲ-ਚੰਗੇ ਸਾਹਿਤ ਲਈ ਯਤਨਸ਼ੀਲ ਸੰਸਥਾ ਵਿਸ਼ਵ ਸਾਹਿਤ ਅਕਾਦਮੀ ਪਾਇਲ ਦੀ ਮੀਟਿੰਗ ਮਾ: ਜਗਦੇਵ ਸਿੰਘ ਘੁੰਗਰਾਲੀ ਅਤੇ ਬਲਦੇਵ ਸਿੰਘ ਰੋਹਣੋ ਦੀ ਦੇਖ ਰੇਖ ਹੇਠ ਹੋਈ ¢ ਇਸ ਮੌਕੇ ਦਰਸ਼ਨ ਸਿੰਘ ਗਿੱਲ ਨੇ ਗੀਤ ਸਰਸੇ ਦੇ ਪਾਣਿਆਂ, ਹਰਬੰਸ ਸਿੰਘ ਸ਼ਾਨ ਨੇ ਕਵਿਤਾ ਬੇਇਮਾਨੀ, ਜਰਨੈਲ ਸਿੰਘ ਮਾਾਗਟ ਨੇ ਗਜ਼ਲ, ਜਿੰਮੀ ਅਹਿਮਦਗੜ੍ਹ ਨੇ ਗੀਤ, ਭਵਜੋਤ ਸਿੰਘ ਤੇ ਬਲਰਾਜ ਸਿੰਘ ਨੇ ਕਵੀਸ਼ਰੀ ਤੇਰਾ ਹੂੰ ਤੇਰਾ ਹੂੰ, ਮਨਦੀਪ ਮਾਣਕੀ ਨੇ ਕਹਾਣੀ ਫਰਜ਼, ਡੀ. ਐੱਸ. ਕਮਲ ਨੇ ਗਜ਼ਲ, ਕਦ ਮਿਲਿਆ ਏ ਮਹਿਬੂਬ, ਸੁਰਿੰਦਰ ਬੱਲ ਬੁਟਾਹਰੀ ਨੇ ਗੀਤ ਸਤਿਗੁਰ ਸਾਨੂੰ ਭੁੱਲਿਆ ਨੂੰ, ਕਾਲਾ ਪਾਇ ਵਾਲਾ ਨੇ ਗੀਤ ਆਪੇ ਬਣ ਕੇ ਚੇਲਾ, ਹਰਮਨ ਸੂਫੀ ਨੇ ਗਜ਼ਲ ਖੁਦਾ ਲੱਭਦਾ ਨਹੀ, ਜੁਗਰਾਜ ਸਿੰਘ ਤੇ ਨਵਪ੍ਰੀਤ ਸਿੰਘ ਨੇ ਕਵੀਸ਼ਰੀ ਬਾਬਾ ਬੁੱਢਾ ਜੀ, ਡਾ. ਕੇਸ਼ਰ ਸਿੰਘ ਚੀਮਾ ਨੇ ਗੀਤ ਗੁਰੂ ਬਾਜਾਾ ਵਾਲੇ, ਬਲਦੇਵ ਸਿੰਘ ਰੋਹਣੋ ਨੇ ਕਹਾਣੀ ਨੈੱਟ ਬਾਬਾ, ਹਰਪ੍ਰੀਤ ਸਿੰਘ ਪਾਇਲ ਨੇ ਗੀਤ ਜੇ ਹਿੰਮਤ ਹੈ, ਗੁਰਪ੍ਰੀਤ ਸਿੰਘ ਬਿੱਲਾ ਨੇ ਕਹਾਣੀ ਦੁਆ, ਲੋਕ ਗਾਇਕ ਸ਼ਮਸ਼ੇਰ ਸਿੰਘ ਨੇ ਗੀਤ ਵਿਹਲੇ ਟੈਮ ਖੇਤਾਂ ਵਿਚ ਕੰਮ ਕਰੀਦਾ ਦਾ, ਤੇ ਅਖੀਰ ਵਿਚ ਮਾ. ਜਗਦੇਵ ਸਿੰਘ ਘੁੰਗਰਾਲੀ ਨੇ ਵਿਅੰਗ ਸਰੀਰ ਦਾਨ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ¢ ਇਸ ਮੌਕੇ ਪਰਮਜੋਤ ਸਿੰਘ ਮੰਡਿਆਲਾ, ਅਵਤਾਰ ਸਿੰਘ ਧਮੋਟ, ਦਲਬਾਰਾ ਸਿੰਘ ਭੁਮੱਦੀ, ਮਾ. ਕੁਲਵਿੰਦਰ ਸਿੰਘ, ਗੁਰੀ ਸੇਖਾੋ ਗਾਇਕ ਤੇ ਮਨਦੀਪ ਸਿੰਘ ਖਾਲਸਾ ਆਦਿ ਹਾਜ਼ਰ ਸਨ |