Friday, April 24, 2015

ਕੀ ਲਲਹੇੜੀ ਰੋਡ ਤੇ ਪੀਣ ਵਾਲੇ ਸਾਫ ਪਾਣੀ ਦੀਆਂ ਸਰਕਾਰੀ ਟੂਟੀਆਂ ਤੋਂ ਕਈ ਦਿਨਾਂ ਤੋਂ ਆ ਰਹੇ ਬਦਬੂਦਾਰ ਗੰਦੇ ਪਾਣੀ ਦੀ ਸ਼ਿਕਾਇਤ ਕਰਨ ਤੇ ਵੀ ਕੋਈ ਅਸਰ ਨਹੀਂ


ਖੰਨਾ (ਤੇਜਿੰਦਰ ਆਰਟਿਸਟ) ਜਿੱਥੇ ਇੱਕ ਪਾਸੇ ਨਗਰ ਕੌਂਸਲ ਖੰਨਾ ਵੱਲੋਂ ਸਫਾਈ ਮੁਹਿੰਮ ਚਲਾ ਕੇ ਖੰਨਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਲਲਹੇੜੀ ਰੋਡ ਐਸ਼ੋਸੀਏਸ਼ਨ ਵੱਲੋਂ ਹਰੇ ਭਰੇ ਬੂਟੇ ਗਮਲਿਆਂ 'ਚ ਲਾ ਕੇ ਲਲਹੇੜੀ ਰੋਡ ਨੂੰ ਸੁੰਦਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਉੱਥੇ ਹੀ ਅੱਜ ਨਗਰ ਕੌਂਸਲ ਦੇ ਕੰਮਾਂ ਦੀ ਪੋਲ ਖੋਲ੍ਹਦੇ ਹੋਏ ਜਨਤਾ ਬੋਲੇ ਅੱਖਾਂ ਖੋਲ੍ਹੋ-ਲੋਕ ਆਵਾਜ ਮੰਚ ਦੇ ਪ੍ਰਧਾਨ ਖੰਨਾ ਦੇ ਪ੍ਰਧਾਨ ਤੇਜਿੰਦਰ ਸਿੰਘ ਆਰਟਿਸਟ ਦਾ ਕਹਿਣਾ ਹੈ ਕਿ ਲਲਹੇੜੀ ਰੋਡ ਦੇ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਬਾਹਰ ਨਗਰ ਕੌਂਸਲ ਖੰਨਾ ਦੀਆਂ ਸਰਕਾਰੀ ਪੀਣ ਵਾਲੀਆਂ ਸਾਫ ਪਾਣੀ ਦੀਆਂ ਟੂਟੀਆਂ (ਨਲਾਂ) ਵਿੱਚੋਂ ਪਿਛਲੇ ਕਈ ਦਿਨਾਂ ਤੋਂ ਸਾਫ ਪੀਣ ਵਾਲੇ ਪਾਣੀ ਦੀ ਜਗ੍ਹਾ ਤੇ ਬਦਬੂਦਾਰ ਸੀਵਰੇਜ ਦੇ ਪਾਣੀ ਦੀ ਮਿਲਾਵਟ ਵਾਲਾ ਗੰਦਾ ਪਾਣੀ ਆ ਰਿਹਾ ਹੈ ਜਿਸਦੀ ਸ਼ਿਕਾਇਤ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਦਫਤਰ ਨੂੰ ਕਰਨ ਦੇ ਬਾਵਜੂਦ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਇਸ ਵੱਲ ਕੋਈ ਧਿਆਨ ਦੇਣਾ ਮੁਨਸਿਬ ਨਹੀਂ ਸਮਝਿਆ ਜਿਸ ਕਰਕੇ ਲਲਹੇੜੀ ਰੋਡ ਦੇ ਸਮੂਹ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਜਿਹੇ ਪਾਣੀ ਨਾਲ ਭਿਅੰਕਰ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਅੱਜ ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਰਾਏ ਮਹਿਤਾ ਅਤੇ ਖੰਨਾ ਸਿਵਿਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਮਨੋਹਰ ਲਾਲ ਨੂੰ ਜਾਣਕਾਰੀ ਦਿੱਤੀ ਅਤੇ ਇਸ ਸਮੱਸਿਆ ਦਾ ਤੁਰੰਤ ਹੱਲ ਕਰਨ ਲਈ ਕਿਹਾ । ਇਸ ਮੌਕੇ ਪ੍ਰਧਾਨ ਤੇਜਿੰਦਰ ਆਰਟਿਸਟ, ਓਂਕਾਰ ਸਿੰਘ, ਸੱਤੂ, ਹਰਜੀਤ ਸਿੰਘ ਸੋਹਲ, ਸੋਨੂੰ ਛਾਬੜਾ, ਨਵਨੀਤ ਜੋਸ਼ੀ, ਅਜੀਤ ਵਾਲੀਆ, ਨਵਨੀਤ ਸ਼ੋਰੀ, ਧਰਮਿੰਦਰ ਲੰਬਾ, ਧਰਮਿੰਦਰ ਰੂਪਰਾਏ, ਅਸ਼ੋਕ ਕੁਮਾਰ, ਪਵਨ ਪੰਮੀ, ਰਮੇਸ਼ ਸ਼ਰਮਾ, ਸੰਜੂ ਪਾਲੀ, ਰਾਮ ਕ੍ਰਿਸ਼ਨ, ਕਿਰਨਦੀਪ, ਰਜੇਸ਼ ਕੁਮਾਰ, ਕ੍ਰਿਸ਼ਨ ਕੁਮਾਰ, ਯੋਗੇਸ਼ ਛਾਬੜਾ ਆਦਿ ਹਾਜ਼ਰ ਸਨ ।