Thursday, August 29, 2019

ਗੁਲਜ਼ਾਰ ਗਰੁੱਪ ਵਿਚ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਨੇ ਗੀਤਾਂ ਦੀ ਲਾਈ ਰੌਣਕ



ਖੰਨਾ-ਗੁਲਜ਼ਾਰ ਗਰੁੱਪ ਆਫ਼ ਇੰਸੀਟਿਚਿਊਟਸ ਵਿਚ ਨਵੇਂ ਆਏ ਵਿਦਿਆਰਥੀਆਂ
ਨੂੰ ਲਈ ਯਾਦਗਾਰੀ ਸ਼ਾਮ ਬਣਾਉਂਦੇ ਕੈਂਪਸ ਵਿਚ ਮਿਊਜ਼ੀਕਲ ਸ਼ਾਮ ਦਾ ਇੰਤਜ਼ਾਮ
ਕੀਤਾ ਗਿਆ। ਜਿਸ ਵਿਚ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਨੇ ਗੀਤਾਂ ਦੀ ਛਹਿਬਰ
ਲਗਾ ਕੇ ਖੂਬ ਰੌਣਕਾਂ ਲਗਾਈਆਂ। ਇਸ ਦੇ ਨਾਲ ਵਿਦਿਆਰਥੀਆਂ ਨੂੰ ਪੰਜਾਬੀ
ਫ਼ਿਲਮ ਸੁਰਖੀ ਬਿੰਦੀ ਫ਼ਿਲਮ ਦੀ ਅਭਿਨੇਤਰੀ ਸਰਗੁਨ ਮਹਿਤਾ ਨਾਲ ਰੂ ਬ ਰੂ ਹੋਣ
ਦਾ ਮੌਕਾ ਮਿਲਿਆ। ਇਸ ਦੌਰਾਨ ਗੁਲਜ਼ਾਰ ਗਰੁੱਪ ਵੱਲੋਂ ਕੀਤੇ ਗਏ ਖ਼ਾਸ
ਇੰਤਜ਼ਾਮਾਂ ਸਦਕਾ ਸਭ ਨੇ ਇਸ ਸ਼ਾਮ ਦਾ ਖੂਬ ਆਨੰਦ ਮਾਣਿਆ। ਇਸ ਦੌਰਾਨ
ਸੁਰਖੀ ਬਿੰਦੀ ਫ਼ਿਲਮ ਦੇ ਦੋਹਾਂ ਮੁੱਖ ਪਾਤਰਾਂ ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ
ਨੇ ਹਾਜ਼ਰ ਇਕੱਠ ਨੂੰ ਜਾਣਕਾਰੀ ਦਿੰਦੇ ਹੋਏ ਹਾਸੇ ਮਜ਼ਾਕ ਅਤੇ ਰਿਸ਼ਤਿਆਂ ਦੇ
ਡੂੰਘੇ ਸੁਮੇਲ ਦਾ ਰੂਪ ਇਸ ਫ਼ਿਲਮ ਨੂੰ ਵੇਖਣ ਦੀ ਅਪੀਲ ਕੀਤੀ।
ਇਸ ਮੌਕੇ ਤੇ ਐਕਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਬੇਸ਼ੱਕ
ਕਾਲਜ ਦੀ ਜ਼ਿੰਦਗੀ ਹਰ ਵਿਦਿਆਰਥੀ ਦੇ ਜੀਵਨ ਦਾ ਅਹਿਮ ਹਿੱਸਾ ਹੁੰਦੀ
ਹੈ। ਫਿਰ ਉਹ ਗੱਲ ਚਾਹੇ ਕੈਰੀਅਰ ਬਣਾਉਣ ਦੀ ਹੋਵੇ ਜਾਂ ਇਸ ਸਮੇਂ ਦੀ
ਯਾਦਗਾਰੀ ਬਣਾਉਣ ਦੀ ਗੱਲ ਹੋਵੇ। ਗੁਲਜ਼ਾਰ ਗਰੁੱਪ ਵੱਲੋਂ ਇਹੀ ਕੋਸ਼ਿਸ਼
ਰਹੀ ਹੈ ਕਿ ਸਾਡੇ ਵਿਦਿਆਰਥੀ ਬਿਹਤਰੀਨ ਕੈਰੀਅਰ ਬਣਾਉਣ ਅਤੇ
ਇੱਥੋਂ ਮਿੱਠੀਆਂ ਯਾਦਾਂ ਲੈ ਕੇ ਜਾਣ। ਬੇਸ਼ੱਕ ਇਸ ਤਰਾਂ ਦੇ ਪ੍ਰੋਗਰਾਮ ਉਨ੍ਹਾਂ
ਲਈ ਇਕ ਖ਼ੂਬਸੂਰਤ ਯਾਦ ਵਜੋਂ ਹੋ ਨਿੱਬੜਦੇ ਹਨ। ਇਸ ਮੌਕੇ ਤੇ ਨਵੇਂ