.

Tuesday, September 15, 2015

ਇੰਜੀਨੀਅਰਿੰਗ ਦਿਵਸ ਮਨਾਇਆ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਨੇ

ਖੰਨਾ, 15 ਸਤੰਬਰ -ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਨੇ ਸਰ.ਐਮ. ਵਿਸ਼ਵੇਸਵਾਰਿਆ ਦੇ 155 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੰਜੀਨੀਅਰਿੰਗ ਦਿਵਸ ਮਨਾਇਆ | ਸਰ. ਐਮ ਵਿਸ਼ਵੇਸਵਾਰਿਆ ਇਕ ਅਜਿਹੇ ਇੰਜੀਨੀਅਰ ਸਨ ਜਿਨ੍ਹਾਂ ਨੇ ਇੰਜਨੀਅਰਿੰਗ ਦੇ ਖੇਤਰ ਵਿਚ ਭਾਰਤ ਨੂੰ ਤਰੱਕੀ ਦਾ ਸਹੀ ਰਾਹ ਵਿਖਾਇਆ | ਇਸ ਮੌਕੇ ਮੈਨੇਜਮੈਂਟ ਵੱਲੋਂ ਇੰਜੀਨੀਅਰਿੰਗ ਵਿਭਾਗ ਦੇ ਕਾਬਿਲ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਲਈ ਇਕ ਸੈਮੀਨਾਰ ਦਾ ਵੀ ਆਯੋਜਨ ਕੀਤਾ ਗਿਆ | ਇਸ ਮੌਕੇ ਤੇ ਭੂਸ਼ਨ ਸਟੀਲ ਲਿ. ਦੇ ਜਰਨਲ ਮੈਨੇਜਰ ਸ਼ੰਮੀ ਕੁਮਾਰ ਨੇ ਵਿਦਿਆਰਥੀਆਂ ਨਾਲ ਇੰਜੀਨੀਅਰਿੰਗ ਦੇ ਮਨੁੱਖੀ ਜੀਵਨ ਵਿਚ ਤਰੱਕੀ ਤੇ ਯੋਗਦਾਨ ਅਤੇ ਇਸ ਦੇ ਭਵਿਖ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ |ਵਿਦਿਆਰਥੀਆਂ ਨੰੂ ਆਪਣੇ ਸੰਬੋਧਨ ਕਰਦੇ ਹੋਏ ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਇੰਜ. ਗੁਰਕੀਰਤ ਸਿੰਘ ਨੇ ਕਿਹਾ ਕਿ ਉਹ ਸਿਰਫ਼ ਇੰਜੀਨੀਅਰ ਬਣਨ ਦੀ ਬਜਾਏ ਉਹ ਸਰ.ਐਮ ਵਿਸ਼ਵੇਸਵਾਰਿਆ ਦੀ ਜ਼ਿੰਦਗੀ ਤੋਂ ਪੇ੍ਰਰਨਾ ਲੈ ਕੇ ਇਕ ਮਿਸਾਲ ਬਣ ਕੇ ਦੁਨੀਆਂ ਭਰ ਵਿਚ ਆਪਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ | ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਵੀ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਉਨ੍ਹਾਂ 'ਤੇ ਸਾਂਝੀ ਵਿਚਾਰ ਚਰਚਾ ਕੀਤੀ | ਅਖੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ |