.

Friday, September 18, 2015

ਇੰਜੀਨੀਅਰਿੰਗ ਦਿਵਸ ਮਨਾਇਆ ਗਿਆ

ਖੰਨਾ : – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਨੇ ਸਰ.ਐਮ ਵਿਸ਼ਵੇਸਵਾਰਿਆ ਦੇ 155 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੰਜੀਨੀਅਰਿੰਗ ਦਿਵਸ ਮਨਾਇਆ ਗਿਆ।  ਸਰ.ਐਮ ਵਿਸ਼ਵੇਸਵਾਰਿਆ ਇਕ ਅਜਿਹੇ ਇੰਜੀਨੀਅਰ ਸਨ ਜਿਨਾ ਦੀ ਇੰਜਨੀਅਰਿੰਗ ਦੇ ਖੇਤਰ ਵਿਚ ਭਾਰਤ ਨੂੰ ਤਰੱਕੀ ਦਾ ਸਹੀ ਰਾਹ ਵਿਖਾਇਆ । ਇਸ ਮੌਕੇ ਤੇ ਮੈਨੇਜਮੈਂਟ ਵੱਲੋਂ ਇੰਜੀਨੀਅਰਿੰਗ ਵਿਭਾਗ ਦੇ ਕਾਬਲ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਕੈਂਪਸ ਵਿਚ ਹੀ  ਵਿਦਿਆਰਥੀਆਂ ਦਰਮਿਆਨ ਪੋਸਟਰ ਮੇਕਿੰਗ, ਪ੍ਰਸ਼ਨ ਉੱਤਰ ਦਾ ਦੌਰ ਅਤੇ ਇੰਜੀਨੀਅਰਿੰਗ ਖੇਤਰ ਦੇ ਅੰਤਰਰਾਸ਼ਟਰੀ ਪੱਧਰ ਤੇ ਯੋਗਦਾਨ ਅਤੇ ਇਸ ਦੇ ਭਵਿਖ ਤੇ ਚਰਚਾ ਕੀਤੀ ਗਈ ।  ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਲਈ ਇਕ ਸੈਮੀਨਾਰ ਦਾ ਵੀ ਆਯੋਜਨ ਕੀਤਾ ਗਿਆ।  ਇਸ ਮੌਕੇ ਤੇ  ਭੂਸ਼ਨ ਸਟੀਲ  ਲਿ. ਦੇ ਜਰਨਲ ਮੈਨੇਜਰ ਸ਼ੰਮੀ ਕੁਮਾਰ ਨੇ  ਵਿਦਿਆਰਥੀਆਂ ਨਾਲ ਇੰਜੀਨੀਅਰਿੰਗ ਦੇ ਮਨੁੱਖੀ ਜੀਵਨ ਵਿਚ ਤਰੱਕੀ ਅਤੇ ਯੋਗਦਾਨ ਅਤੇ ਇਸ ਦੇ ਭਵਿਖ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ। ਉਹਨਾ  ਵਿਦਿਆਰਥੀਆਂ ਨੂੰ ਇਕ ਇੰਜੀਨੀਅਰਿੰਗ ਦੀ ਜ਼ਿੰਦਗੀ ਅਤੇ ਕੰਮ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਅਤੇ ਉਨ•ਾਂ ਦੇ ਹੱਲ ਬਾਰੇ ਅਹਿਮ ਜਾਣਕਾਰੀ ਦਿਤੀ । ਵਿਦਿਆਰਥੀਆਂ  ਨੂੰ ਆਪਣੇ ਸੰਬੋਧਨ ਕਰਦੇ ਹੋਏ ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਇੰਜ. ਗੁਰਕੀਰਤ ਸਿੰਘ  ਨੇ ਕਿਹਾ ਕਿ ਉਹ ਸਿਰਫ਼ ਇੰਜੀਨੀਅਰ ਬਣਨ ਦੀ ਬਜਾਏ ਉਹ ਸਰ.ਐਮ ਵਿਸ਼ਵੇਸਵਾਰਿਆ ਦੀ  ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਇਕ ਮਿਸਾਲ ਬਣ ਕੇ ਦੁਨੀਆਂ ਭਰ ਵਿਚ  ਆਪਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ।
 ਅਖੀਰ ‘ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ।