ਖੰਨਾ, ਲੁਧਿਆਣਾ, 4 ਅਕਤੂਬਰ:
"ਆਮ ਆਦਮੀ ਪਾਰਟੀ" (ਆਪ) ਦੇ ਪਰਿਵਾਰ ਵਿੱਚ ਉਸ ਸਮੇਂ ਬਹੁਤ ਵੱਡਾ ਵਾਧਾ ਹੋਇਆ ਜਦੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿੱਚ ਸੁਭਾਸ਼ ਬਜਾਰ ਖੰਨਾ ਦੇ ਬਹੁਤ ਸਾਰੇ ਮਸ਼ਹੂਰ ਦੁਕਾਨਦਾਰ ਭਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਜਿਸ ਵਿੱਚ ਮੈਸਰਜ਼ ਚਾਹਤ ਗਾਰਮੈਂਟ ਦੇ ਗੁਰਬਚਨ ਸਿੰਘ , ਮੈਸਰਜ਼ ਕੋਹਲੀ ਜਨਰਲ ਸਟੋਰ ਦੇ ਜ਼ੋਰਾਵਰ ਸਿੰਘ, ਮੈਸਰਜ਼ ਕੋਹਲੀ ਗਾਰਮੈਂਟਸ ਦੇ ਹਰਪ੍ਰੀਤ ਸਿੰਘ , ਮੈਸਰਜ਼ ਪਰਮਜੀਤ ਗਾਰਮੈਂਟਸ ਦੇ ਪਰਮਜੀਤ ਸਿੰਘ , ਮੈਸਰਜ਼ ਅਮਨ ਐਂਟਰਪ੍ਰਾਈਜ਼ਜ਼ ਦੇ ਅਮਨ, ਮੈਸਰਜ਼ ਬਧਵਾ ਜਨਰਲ ਸਟੋਰ ਦੇ ਦੁਸ਼ਯੰਤ, ਲਵਪ੍ਰੀਤ ਸਿੰਘ ਗਿੱਲ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਾਢੇ ਤਿੰਨ ਸਾਲ ਪੂਰੇ ਹੋਣ ਤੇ ਸਰਕਾਰ ਦੇ ਕੰਮਕਾਜ ਨੂੰ ਦੇਖਦੇ ਹੋਏ ਲੋਕ ਆਮ ਆਦਮੀ ਪਾਰਟੀ ਵਿੱਚ ਲਗਾਤਾਰ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਲੋਕਾਂ ਦੇ ਪਿਆਰ ਅਤੇ ਜਜ਼ਬੇ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦਾ ਕਾਫ਼ਲਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ।
ਸੁਭਾਸ਼ ਬਜਾਰ ਖੰਨਾ ਦੇ ਬਹੁਤ ਸਾਰੇ ਮਸ਼ਹੂਰ ਦੁਕਾਨਦਾਰ ਭਰਾਵਾਂ ਨੇ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਉਪਰੰਤ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਲੋਕ-ਹਿਤੈਸ਼ੀ ਨੀਤੀਆਂ, ਇਨਸਾਫ, ਇਮਾਨਦਾਰੀ ਅਤੇ ਵਿਕਾਸ ਉੱਤੇ ਕੇਂਦਰਤ ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਆਮ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਅਸਲ ਬਦਲਾਅ ਦੀ ਨਿਸ਼ਾਨੀ ਹਨ।
ਆਮ ਆਦਮੀ ਪਾਰਟੀ ਨੇ ਸੁਭਾਸ਼ ਬਜਾਰ ਖੰਨਾ ਦੇ ਬਹੁਤ ਸਾਰੇ ਮਸ਼ਹੂਰ ਦੁਕਾਨਦਾਰ ਭਰਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ ਅਤੇ ਭਵਿੱਖ ਵਿੱਚ ਉਨ੍ਹਾਂ ਨਾਲ ਮਿਲ ਕੇ ਲੋਕ ਸੇਵਾ ਨੂੰ ਹੋਰ ਮਜ਼ਬੂਤ ਕਰਨ ਦਾ ਵਾਅਦਾ ਕੀਤਾ।
ਇਹ ਸ਼ਾਮਿਲ ਹੋਣਾ ਨਿਰਸੰਦੇਹ ਪਾਰਟੀ ਦੀ ਜੜ੍ਹਾਂ ਨੂੰ ਹੋਰ ਮਜ਼ਬੂਤੀ ਦੇਵੇਗਾ ਅਤੇ ਇਲਾਕੇ ਵਿੱਚ ਵਿਕਾਸ ਅਤੇ ਜਵਾਬਦੇਹ ਸਰਕਾਰ ਵੱਲ ਇੱਕ ਹੋਰ ਕਦਮ ਹੋਵੇਗਾ।
ਇਸ ਮੌਕੇ ਤੇ ਚੈਅਰਮੇਨ ਜਗਤਾਰ ਸਿੰਘ ਰਤਨਹੇੜ੍ਹੀ, ਮਾਸਟਰ ਅਵਤਾਰ ਸਿੰਘ, ਕਰਮ ਚੰਦ ਸ਼ਰਮਾ, ਪ੍ਰਧਾਨ ਜਰਨਲ ਐਸ਼ੋਸੀਏਸ਼ਨ, ਓ.ਐਸ.ਡੀ ਕਰਨ ਅਰੋੜਾ, ਸੰਜੀਵ ਕੀਟੂ, ਓਮ ਪ੍ਰਕਾਸ਼ ਓਮੀ, ਗੁਰਸੀਰਤ ਸਿੰਘ ਬਾਦਸ਼ਾਹ, ਸੰਜੀਵ ਮਲਹੌਤਰਾ, ਕੁਲਵੰਤ ਸਿੰਘ ਮੇਹਿਮੀ, ਗੌਰਵ ਮੋਦਗਿੱਲ ਅਤੇ ਹੋਰ ਹਾਜ਼ਰ ਸਨ।
