.

Friday, September 18, 2015

ਮੁਹੱਲਾ ਸੁਧਾਰ ਕਮੇਟੀ ਸ਼ਾਂਤੀ ਨਗਰ ਮੰਡੀ ਗੋਬਿੰਦਗੜ੍ਹ ਦੇ ਜਨਰਲ ਹਾਊਸ ਦੀ ਇੱਕ ਵਿਸ਼ੇਸ਼ ਮੀਟਿੰਗ

ਮੰਡੀ ਗੋਬਿੰਦਗੜ੍ਹ, 18 ਸਤੰਬਰ ਮੁਹੱਲਾ ਸੁਧਾਰ ਕਮੇਟੀ ਸ਼ਾਂਤੀ ਨਗਰ ਮੰਡੀ ਗੋਬਿੰਦਗੜ੍ਹ ਦੇ ਜਨਰਲ ਹਾਊਸ ਦੀ ਇੱਕ ਵਿਸ਼ੇਸ਼ ਮੀਟਿੰਗ ਮਿਉਂਸਪਲ ਕੌਾਸਲਰ ਗੁਰਬਖ਼ਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਦੌਰਾਨ ਮਨਜੀਤ ਸਿੰਘ ਬਿੱਟੂ ਨੂੰ ਸਰਵ ਸੰਮਤੀ ਨਾਲ ਦੋ ਸਾਲ ਲਈ ਮੁਹੱਲਾ ਸੁਧਾਰ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਜਦੋਂਕਿ ਭਗਤ ਸਿੰਘ ਜਨਰਲ ਸੈਕਟਰੀ, ਕ੍ਰਿਸ਼ਨ ਸਿੰਘ ਬਾਗੜੀਆ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਜੁਆਇੰਟ ਸਕੱਤਰ, ਬਲਵਿੰਦਰ ਸਿੰਘ ਖ਼ਜ਼ਾਨਚੀ, ਸਲੀਮ ਮੁਹੰਮਦ ਸਹਾਇਕ ਖ਼ਜ਼ਾਨਚੀ, ਬਲਵਿੰਦਰ ਸਿੰਘ ਅਡੀਟਰ, ਰਣਧੀਰ ਸਿੰਘ ਬਾਗੜੀਆ ਨੂੰ ਪੈੱ੍ਰਸ ਸਕੱਤਰ ਵਜੋਂ ਚੁਣਿਆ ਗਿਆ | ਇਸ ਤੋਂ ਇਲਾਵਾ ਦਰਸ਼ਨ ਸਿੰਘ, ਗੁਰਦੀਪ ਸਿੰਘ ਅਤੇ ਤਾਜ ਮੁਹੰਮਦ ਨੂੰ ਕਾਰਜਕਾਰਨੀ ਵਿਚ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ | ਇਹ ਜਾਣਕਾਰੀ ਪੈੱ੍ਰਸ ਸਕੱਤਰ ਰਣਧੀਰ ਸਿੰਘ ਬਾਗੜੀਆ ਨੇ ਦਿੱਤੀ. ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਸਿਰੋਪੇ ਦੇ ਕੇ ਨਵੀਂ ਟੀਮ ਦਾ ਨਿੱਘਾ ਸਵਾਗਤ ਕੀਤਾ |