.

Friday, October 9, 2015

ਖੰਨਾ ਵਿਖੇ ਰਾਮਗੜ੍ਹੀਆ ਬਿਰਾਦਰੀ (ਰਾਜਸੀ ਵਿੰਗ) ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ ਬਣੇ ਪੁਸ਼ਕਰਰਾਜ ਸਿੰਘ ਰੂਪਰਾਏ ਤੇ ਹਰਜੀਤ ਸਿੰਘ ਸੋਹਲ ਸੂਬਾਈ ਕੋਰ ਕਮੇਟੀ ਦੇ ਮੈਂਬਰ ਚੁਣੇ ਗਏ


     ਖੰਨਾ, ਸਥਾਨਕ ਰਾਮਗੜ੍ਹੀਆ ਭਵਨ ਭੱਟੀਆਂ ਵਿਖੇ
ਬਾਬਾ ਵਿਸ਼ਵਕਰਮਾ ਭਵਨ ਸਭਾ ਖੰਨਾ ਅਤੇ ਸ਼੍ਰੀ ਵਿਸ਼ਵਕਰਮਾ ਮੰਦਰ ਕਮੇਟੀ ਖੰਨਾ ਅਤੇ ਸ਼ਹਿਰ
ਦੀਆਂ ਹੋਰ ਰਾਮਗੜ੍ਹੀਆਂ ਬਿਰਾਦਰੀ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਦੀ ਭਰਵੀਂ ਇੱਕਤਰਤਾ
ਪੁਸ਼ਕਰਰਾਜ ਸਿੰਘ ਰੂਪਰਾਏ ਦੀ ਅਗਵਾਈ ਹੇਠਾਂ ਹੋਈ। ਜਿਸ ਵਿੱਚ ਬਿਰਾਦਰੀ ਨੂੰ ਆ ਰਹੀਆਂ
ਸਮੱਸਿਆਵਾਂ 'ਤੇ ਗੰਭੀਰਤਾ ਨਾਲ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਪਿਛਲੇ ਦਿਨੀ ਖੰਨਾ
ਵਿਖੇ ਆਏ ਸ਼੍ਰੀ ਰਾਵਿੰਦਰ ਸਿੰਘ ਨਾਗੀ ਸੂਚਨਾ ਰਾਜ ਕਮਿਸ਼ਨਰ ਪੰਜਾਬ ਵੱਲੋਂ ਬਿਰਾਦਰੀ
ਨੂੰ ਇੱਕਜੁੱਟ ਹੋ ਕੇ ਇੱਕ ਪਲੇਟਫਾਰਮ 'ਤੇ ਲਾਮਬੰਦ ਹੋਣ ਦੇ ਦਿੱਤੇ ਸੁਝਾਅ ਬਾਰੇ ਵੀ
ਵਿਚਾਰਾਂ ਹੋਈਆਂ। ਸ਼੍ਰੀ ਪੁਸ਼ਕਰਰਾਜ ਸਿੰਘ ਰੂਪਰਾਏ ਨੇ ਦੱਸਿਆ ਕਿ ਸਮੁੱਚੇ ਪੰਜਾਬ ਭਰ
ਵਿੱਚ ਰਾਮਗੜ੍ਹੀਆਂ ਭਾਈਚਾਰੇ ਦੇ ਬਣ ਰਹੇ ਰਾਜਸੀ ਵਿੰਗ ਨੂੰ ਮਜ਼ਬੂਤ ਕਰਨ ਲਈ ਖੰਨਾ
ਸ਼ਹਿਰ ਵਿੱਚੋਂ 2 ਨੁਮਾਇੰਦੇ ਚੁਣ ਕੇ ਭੇਜਣ ਦਾ ਪ੍ਰਸਤਾਵ ਰੱਖਿਆ ਗਿਆ ਅਤੇ ਇਸੇ ਤਰ੍ਹਾਂ
ਇਸ ਬਣ ਰਹੇ ਵਿੰਗ ਲਈ ਖੰਨਾ ਵਿਖੇ ਪ੍ਰਧਾਨ ਚੁਣਨ ਬਾਰੇ ਵੀ ਮਤਾ ਪੇਸ਼ ਕੀਤਾ ਗਿਆ।
ਮੀਟਿੰਗ ਵਿੱਚ ਵਿਚਾਰ ਵਿਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਰਾਮਗੜ੍ਹੀਆ ਭਵਨ ਸਭਾ
ਵੱਲੋਂ ਪੁਸ਼ਕਰਰਾਜ ਸਿੰਘ ਰੂਪਰਾਏ, ਮੰਦਰ ਕਮੇਟੀ ਵੱਲੋਂ ਹਰਜੀਤ ਸਿੰਘ ਸੋਹਲ ਚੇਅਰਮੈਨ
ਦਾ ਸੂਬਾਈ ਕੋਰ ਕਮੇਟੀ ਲਈ ਨਾਂਅ ਤਹਿ ਕਰ ਦਿੱਤਾ ਗਿਆ ਅਤੇ ਖੰਨਾ ਵਿਧਾਨ ਸਭਾ ਦੀ ਬਣ
ਰਹੀ ਕਮੇਟੀ ਲਈ ਸ੍ਰ. ਭੁਪਿੰਦਰ ਸਿੰਘ ਸੌਂਦ ਨੂੰ ਪ੍ਰਧਾਨ ਚੁਣ ਲਿਆ ਗਿਆ ਅਤੇ ਬਾਕੀ ਦੇ
ਅਹੁਦੇਦਾਰਾਂ ਦੀ ਚੋਣ ਕਰਨ ਦੇ ਅਧਿਕਾਰ ਵੀ ਸ੍ਰ. ਸੌਂਦ ਨੂੰ ਦੇ ਦਿੱਤੇ ਗਏ। ਇਸ ਮੌਕੇ
'ਤੇ ਤਿੰਨੇ ਚੁਣੇ ਗਏ ਨੁਮਾਇੰਦਿਆਂ ਨੂੰ ਬਿਰਾਦਰੀ ਦੀਆਂ ਸਨਮਾਨਯੋਗ ਸਖਸ਼ੀਅਤਾਂ ਭਵਨ
ਸਭਾ ਦੇ ਸਰਪ੍ਰਸਤ ਬਾਬਾ ਭਗਵਾਨ ਸਿੰਘ ਧੰਜਲ, ਬਾਬੂ ਪਿਆਰੇ ਲਾਲ ਦੇਵਗਨ ਜੀ ਵੱਲੋਂ
ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਭਵਨ ਸਭਾ ਦੇ ਚੇਅਰਮੈਨ ਰਛਪਾਲ
ਸਿੰਘ ਧੰਜ਼ਲ, ਮੰਦਰ ਕਮੇਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ, ਉਪ ਚੇਅਰਮੈਨ ਹਰਮੇਸ਼
ਲੋਟੇ, ਪ੍ਰਧਾਨ ਦਵਿੰਰ ਸਿੰਘ ਸੋਹਲ, ਜਗਮੇਲ ਸਿੰਘ ਧੀਮਾਨ, ਇੰਜ. ਬਲਦੇਵ ਸਿੰਘ ਮਠਾੜੂ
ਜਨਰਲ ਸਕੱਤਰ ਭਵਨ ਸਭਾ, ਹਰਨੇਕ ਸਿੰਘ ਸੌਂਦ, ਡਾ. ਅਵਤਾਰ ਸਿੰਘ ਅਨੇਤਾ, ਕੌਂਸਲਰ
ਰਾਜਿੰਦਰ ਸਿੰਘ ਜੀਤ, ਬਲਵਿੰਦਰ ਸਿੰਘ ਮਠਾੜੂ, ਗੁਰਨਾਮ ਸਿੰਘ ਭਮਰਾ, ਵਰਿੰਦਰ ਸਿੰਘ
ਦਹੇਲੇ, ਮੋਹਨ ਸਿੰਘ ਘਟਹੌੜਾ, ਬਲਵਿੰਦਰ ਸਿੰਘ ਭਮਰਾ, ਅਮਰਜੀਤ ਸਿੰਘ ਘਟਹੌੜਾ, ਪੂਰਨ
ਸਿੰਘ ਲੋਟੇ, ਹਰਕੇਵਲ ਸਿੰਘ, ਨਰਿੰਦਰ ਸਿੰਘ ਲੋਟੇ, ਪਰਮਜੀਤ ਸਿੰਘ ਧੀਮਾਨ ਪ੍ਰੈਸ
ਸਕੱਤਰ, ਗੁਰਮੇਲ ਸਿੰਘ ਪ੍ਰਧਾਨ ਟਿੰਬਰ ਯੂਨੀਅਨ ਖੰਨਾ, ਮਨਜੀਤ ਸਿੰਘ ਧੰਜ਼ਲ ਸਾਅ ਮਿੱਲ
ਵਾਲੇ, ਮਨਜੀਤ ਸਿੰਘ ਕਲਸੀ, ਤਰਨਪ੍ਰੀਤ ਸਿੰਘ, ਜਸਵੀਰ ਸਿੰਘ, ਗੁਰਮਿੰਦਰ ਸਿੰਘ, ਰਮਨ
ਧੀਮਾਨ, ਪ੍ਰੀਤਮ ਸਿੰਘ ਰੂਪਰਾਏ, ਸੁਭਾਸ਼ ਲੋਟੇ ਜਨਰਲ ਸਕੱਤਰ ਮੰਦਰ ਕਮੇਟੀ, ਚਰਨਜੀਤ
ਸਿੰਘ, ਗੁਰਪ੍ਰੀਤ ਸਿੰਘ ਲੋਟੇ (ਜਨਰਲ ਬੱਸ ਵਾਲੇ), ਮਨਸਾ ਸਿੰਘ ਧੀਮਾਨ, ਮਨਜੀਤ ਸਿੰਘ
ਧੀਮਾਨ, ਹਰਜੀਤ ਸਿੰਘ ਜੰਡੂ ਅਤੇ ਨਰਿੰਦਰ ਸਿੰਘ ਵਿਰਦੀ ਸਮੇਤ ਵੱਡੀ ਗਿਣਤੀ ਵਿੱਚ
ਬਿਰਾਦਰੀ ਦੇ ਆਗੂ ਹਾਜਰ ਸਨ।