.

Tuesday, December 1, 2015

ਨੈਕ ਅਨੁਸਾਰ ਹੁਣ ਏਐਸ ਕਾਲਜ ਖੰਨਾ ਨੂੰ 3.51-ਏ ਗਰੇਡ ਪ੍ਰਾਪਤ ਹੋਇਆ ਹੈ

ਖੰਨਾ-
ਖੰਨਾ ਦੀ ਨਾਮੀ ਵਿਦਿਅਕ ਸੰਸਥਾ ਏਐਸ ਕਾਲਜ ਸਮਰਾਲਾ ਰੋਡ ਖੰਨਾ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਯੂਨੀਵਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਸਥਾਪਿਤ ਸੰਸਥਾ ਨੈਸ਼ਨਲ ਅਸੈਸਮੈਂਟ ਅਤੇ ਐਕਰੀਡੇਸ਼ਨ ਕੌਂਸਲ ਵੱਲੋਂ ਹਾਲ ਹੀ ਵਿਚ ਕੀਤੇ ਗਏ ਮੁਲਾਂਕਣ ਦੇ ਅਧਾਰ ਤੇ ਕਾਲਜ ਨੂੰ ਪੰਜਾਬ ਭਰ ਦੇ 130 ਕਾਲਜਾਂ ਵਿਚੋਂ ਸੱਤਵਾਂ , ਉਤਰੀ ਭਾਰਤ ਦੇ 960 ਕਾਲਜਾਂ ਚੋਂ ਬਾਰਵਾਂ ਅਤੇ ਪੂਰੇ ਭਾਰਤ ਦੇ 3752 ਐਕਰੀਡੇਟਿਡ ਕਾਲਜਾਂ ਚੋਂ 66ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਤਰਾਂ ਨੈਕ ਅਨੁਸਾਰ ਹੁਣ ਏਐਸ ਕਾਲਜ ਖੰਨਾ ਨੂੰ 3.51-ਏ ਗਰੇਡ ਪ੍ਰਾਪਤ ਹੋਇਆ ਹੈ। ਇਸ ਪ੍ਰਾਪਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਾਲਜ ਪ੍ਰਿੰਸੀਪਲ ਡਾ ਆਰ ਐਸ ਝਾਂਜੀ ਨੇ ਕਿਹਾ ਕਿ ਇਸ ਪ੍ਰਾਪਤ ਦੇ ਪਿੱਛੇ ਸਾਡੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਟੀਚਿੰਗ ਸਟਾਫ ਅਤੇ ਗੈਰ ਅਧਿਆਪਕ ਸਟਾਫ਼ , ਕਾਲਜ ਮੈਨੇਜਮੈਂਟ ਅਤੇ ਐਲੂਮਿਨੀ ਐਸੋਸੀਏਸ਼ਨ ਦੇ ਸਮੁੱਚੇ ਮੈਂਬਰਾਂ ਦਾ ਪੂਰਾ ਯੋਗਦਾਨ ਅਤੇ ਸਖ਼ਤ ਮਿਹਨਤ ਹੈ ਜਿਨਾ ਨੇ ਕਾਲਜ ਦੀ ਤਰੱਕੀ ਲਈ ਦਿਨ ਰਾਤ ਇੱਕ ਕੀਤਾ ਹੈ। ਕਾਲਜ  ਮੈਨੇਜਮੈਂਟ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ ਨੇ ਇਸ ਪ੍ਰਾਪਤੀ ਲਈ ਕਾਲਜ ਦੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ  ਨੂੰ ਵਧਾਈ ਦਿੰਦਿਆਂ ਕਿਹਾ  ਇਹ ਪ੍ਰਾਪਤੀ ਕਾਲਜ ਦੇ ਇਤਿਹਾਸ ਵਿਚ ਸੁਨਿਹਰੀ ਪੰਨਾ ਹੈ । ਕਾਲਜ ਸਕੱਤਰ ਐਡਵੋਕੇਟ ਰਾਜੀਵ ਰਾਏ ਮਹਿਤਾ ਨੇ ਇਸ ਪ੍ਰਾਪਤੀ ਤੇ ਆਏ ਮਹਿਮਾਨਾ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਉਪ ਪ੍ਰਧਾਨ ਸੰਜੀਵ ਧਮੀਜਾ, ਜਨਰਲ ਸਕੱਤਰ ਰਾਜੇਸ਼ ਡਾਲੀ, , ਰਣਜੀਤ ਸਿੰਘ ਹੀਰਾ, ਸ਼ਮਿੰਦਰ ਸਿੰਘ, ਪਰਮਜੀਤ ਸਿੰਘ ਪੰਮੀ, ਰਾਜ ਕਮਾਰ ਸਾਹਨੇਵਾਲੀਆ, ਸੁਦਰਸ਼ਨ ਵਰਮਾ ਪੱਪੀ , ਜਤਿੰਦਰ ਦੇਵਗਨ  ਡਾ ਹਰਪਾਲ ਭੱਟੀ ਆਦਿ ਹਾਜਰ ਸਨ।