Monday, September 5, 2016

Bhagwant man ne media toe mangi maffi

ਬਲਾਚੌਰ, 5 ਸਤੰਬਰ ਮੇਰਾ ਪੰਜਾਬ ਦੇ ਮੀਡੀਏ ਨਾਲ ਕੋਈ ਇਤਰਾਜ਼ ਨਹੀਂ ਹੈ ਅਤੇ ਨਾ ਹੀ ਮੈਂ ਪੰਜਾਬ ਦੇ ਮੀਡੀਏ ਨੂੰ ਕਿਸੇ ਵੀ ਤਰ੍ਹਾਂ ਦੇ ਅਪਸ਼ਬਦ ਬੋਲਣ ਬਾਰੇ ਸੋਚ ਸਕਦਾ ਹਾਂ, ਪ੍ਰੰਤੂ ਬੱਸੀ ਪਠਾਣਾਂ ਵਿਖੇ ਮੈਨੂੰ ਇੱਕ ਪੱਤਰਕਾਰ ਨੇ ਇਤਰਾਜ਼ ਯੋਗ ਸ਼ਬਦ ਬੋਲੇ, ਜਿਸ ਕਾਰਨ ਮੈਂ ਸਿਰਫ਼ ਉਸ ਪੱਤਰਕਾਰ ਲਈ ਹੀ ਬੋਲਿਆ ਸੀ, ਪ੍ਰੰਤੂ ਫਿਰ ਵੀ ਜੇਕਰ ਪੰਜਾਬ ਦੇ ਮੀਡੀਏ ਨੂੰ ਮੇਰੀ ਇਸ ਗੱਲ ਨਾਲ ਠੇਸ ਪੁੱਜੀ ਹੈ ਤਾਂ ਮੈਂ ਪੰਜਾਬ ਦੇ ਸਮੁੱਚੇ ਮੀਡੀਏ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਦਾ ਹਾਂ'। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅਨਾਜ ਮੰਡੀ ਬਲਾਚੌਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਬਲਾਚੌਰ ਹਲਕੇ ਦੇ ਉਮੀਦਵਾਰ ਬ੍ਰਿਗੇਡੀਅਰ ਰਾਜ ਕੁਮਾਰ ਦੇ ਹੱਕ ਵਿਚ ਕੀਤੀ ਗਈ ਰੈਲੀ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।