Thursday, September 1, 2016

ਵਣ ਮਹਾਂਉਤਸਵ' ਮਨਾਇਆ

ਖੰਨਾ, )-ਏ. ਐਸ. ਕਾਲਜ ਖੰਨਾ ਦੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਐਲੁਮਨੀ ਐਸੋਸੀਏਸ਼ਨ, ਐਨ. ਐਸ. ਐਸ. ਯੂਥ ਸਰਵਿਸ ਕਲੱਬ, ਐਨ. ਸੀ. ਸੀ. ਰੈਡ ਰਿਬਨ ਕਲੱਬ ਤੇ ਰੋਟਰੈਕਟ ਕਲੱਬ ਵੱਲੋਂ ਸਾਂਝੇ ਤੌਰ 'ਤੇ 'ਵਣ ਮਹਾਂਉਤਸਵ' ਮਨਾਇਆ ਗਿਆ | ਇਹ ਸਮਾਰੋਹ ਪੰਜਾਬ ਨੈਸ਼ਨਲ ਬੈਂਕ ਵੱਲੋਂ ਸਪਾਂਸਰ ਕੀਤਾ ਗਿਆ | ਸਮਾਰੋਹ ਦੇ ਮੁੱਖ ਮਹਿਮਾਨ ਬੀ. ਐਨ. ਮਿਸ਼ਰਾ, ਸਰਕਲ ਹੈੱਡ ਲੁਧਿਆਣਾ ਸਨ | ਆਰੰਭ 'ਚ ਕਾਲਜ ਪਿ੍ੰ: ਡਾ: ਆਰ. ਐਸ. ਝਾਂਜੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ ਨੇ ਵਾਤਾਵਰਨ ਸੰਭਾਲ 'ਚ ਬੂਟੇ ਲਗਾਉਣ ਦੇ ਮਹੱਤਵ ਬਾਰੇ ਦੱਸਿਆ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਬੀ. ਐਨ. ਮਿਸ਼ਰਾ ਨੇ ਜਲ, ਜ਼ਮੀਨ ਤੇ ਜੰਗਲ ਬਚਾ ਕੇ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਕਾਲਜ ਐਨ. ਐਸ. ਐਸ. ਯੂਨਿਟ ਦੇ ਪੰਜ ਵਾਲੰਟੀਅਰਾਂ ਹਰਕਮਲਦੀਪ ਸਿੰਘ, ਤਰੁਣ ਸੁਚੇਤਾ, ਅਵਿਨਾਸ਼, ਪ੍ਰਭਜੋਤ ਮੈਨਰੋ ਤੇ ਕੁਮਾਰੀ ਪ੍ਰੇਰਨਾ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ, ਕਾਲਜ ਸੈਕਟਰੀ ਐਡਵੋਕੇਟ ਰਾਜੀਵ ਰਾਏ ਮਹਿਤਾ, ਏ. ਐਸ. ਮਾਡਰਨ ਸੀਨੀ: ਸੈਕੰ: ਸਕੂਲ ਦੇ ਸੈਕਟਰੀ ਰਜਨੀਸ਼ ਬੇਦੀ, ਮਦਨ ਗੋਪਾਲ ਚੋਪੜਾ ਮਾਡਲ ਸਕੂਲ ਦੇ ਸੈਕਟਰੀ ਕਰੁਣ ਅਰੋੜਾ, ਸੀਨੀਅਰ ਮੈਨੇਜਰ ਸ਼ਸ਼ੀ ਭੂਸ਼ਨ, ਸੀਨੀ: ਮੈਨੇ: ਰਾਕੇਸ਼ ਕੁਮਾਰ, ਦੇਵ ਦੱਤ ਸ਼ਰਮਾ, ਮੈਨੇਜਰ ਐਸ. ਕੇ. ਪੁਰੀ, ਡਾ: ਹਰਪਾਲ ਸਿੰਘ ਭੱਟੀ ਡੀਨ ਐਲੁਮਨੀ, ਪ੍ਰੋ: ਮਨੂ ਵਰਮਾ, ਡਾ: ਮਨਪ੍ਰੀਤ ਕੌਰ, ਪ੍ਰੋ: ਗਗਨਦੀਪ ਸੇਠੀ ਐਸੋਸੀਏਟ ਡੀਨ ਐਲੁੂਮਨੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |