Thursday, September 1, 2016

ਨਗਰ ਕੌਾਸਲ ਵੱਲੋਂ ਸਾਈਨ ਬੋਰਡ ਲਾਉਣ ਦਾ ਕੰਮ ਸ਼ੁਰੂ

ਖੰਨਾ, -ਹੋਰ ਸ਼ਹਿਰਾਂ ਤੋਂ ਖੰਨਾ 'ਚ ਆਉਣ ਵਾਲੇ ਲੋਕਾਂ ਨੂੰ ਿਲੰਕ ਰੋਡਾਂ ਜਾਂ ਗਲੀਆਂ 'ਚ ਜਾਣ ਲਈ ਗਲੀਆਂ ਦੀ ਪਹਿਚਾਣ ਬਾਰੇ ਸਥਾਨਕ ਲੋਕਾਂ ਤੋਂ ਪੁੱਛਣ ਦੀ ਸਮੱਸਿਆ ਹੁਣ ਖ਼ਤਮ ਹੋ ਜਾਵੇਗੀ | ਸ਼ਹਿਰ ਵਿਚ ਜੀ. ਟੀ. ਰੋਡ ਤੋਂ ਜਿਨ੍ਹਾਂ ਮੁਹੱਲਿਆਂ ਤੇ ਬਜ਼ਾਰਾਂ ਵੱਲ ਰਸਤੇ ਮੁੜਦੇ ਹਨ | ਉਨ੍ਹਾਂ ਉਪਰ ਨਗਰ ਕੌਾਸਲ ਵੱਲੋਂ ਸਾਈਨ ਬੋਰਡ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਇਸ ਦੀ ਸ਼ੁਰੂਆਤ ਅੱਜ ਨੈਸ਼ਨਲ ਹਾਈਵੇ 'ਤੇ ਗੁਰੂ ਅਮਰਦਾਸ ਮਾਰਕੀਟ ਦੇ ਬਾਹਰ ਪ੍ਰਧਾਨ ਵਿਕਾਸ ਮਹਿਤਾ ਦੀ ਹਾਜ਼ਰੀ 'ਚ ਸਾਈਨ ਬੋਰਡ ਲਗਾ ਕੇ ਕੀਤੀ ਗਈ | ਇਸ ਕੰਮ ਲਈ ਐਚ. ਡੀ. ਐਫ. ਸੀ. ਬੈਂਕ ਕੌਾਸਲ ਨੂੰ ਸਹਿਯੋਗ ਕਰ ਰਿਹਾ ਹੈ |