Monday, September 5, 2016

ਪੰਜਾਬ ਸਰਕਾਰ ਵੱਲੋਂ ਰਾਜਪੁਰਸਕਾਰ ਨਾਨ ਸਨਮਾਨਿਤ

ਖੰਨਾ  -ਧਿਆਨ ਸਿੰਘ ਰਾਏ -5 ਸਤੰਬਰ ਨੂੰ ਅਧਿਆਪਕ ਦਿਵਸ ਤੇ ਖੰਨਾ ਇਲਾਕੇ ਦੇ ਦੋ ਅਧਿਆਪਕਾਂ ਲੈਕਚਰਾਰ ਜਗਜੀਤ ਸਿੰਘ ਸੋਖੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨੂੰਪੁਰ ਅਤੇ ਡਾ ਸ਼ਿਵਸ਼ਰਨ ਮੁੱਖੀ ਸਰਕਾਰੀ ਮਿਡਲ ਸਕੂਲ ਨਵਾਂ ਪਿੰਡ ਰਾਮਗੜ ਨੂੰ ਸਿੱਖਿਆ ਸੱਭਿਆਚਾਰ ਅਤੇ ਲਿਖਣ ਕਲਾ ਵਿਚ ਵਿਸ਼ੇਸ਼ ਯੋਗਦਾਨ ਪਾਉਣ ਬਦਲੇ ਪੰਜਾਬ ਸਰਕਾਰ ਵੱਲੋਂ ਰਾਜਪੁਰਸਕਾਰ ਨਾਨ ਸਨਮਾਨਿਤ ਕੀਤਾ
। ਇਸ ਐਲਾਨ ਨਾਲ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ। ਲੈਕਚਰਾਰ ਜਗਜੀਤ ਸਿੰਘ ਸੇਖੋਂ ਖੰਨਾ ਨੇੜਲੇ ਪਿੰਡ ਮਾਨੂੰਪੁਰ ਦੇ ਵਸਨੀਕ ਹਨ ਤੇ ਅੱਜ ਕੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨੂੰਪੁਰ ਵਿਚ ਬਤੌਰ ਪੋਲੀਟੀਕਲ ਸਾਇੰਸ ਸੇਵਾ ਨਿਭਾ ਰਹੇ ਹਨ ਸੋਖੋਂ ਨੇ ਹੁਣ ਤੱਕ ਅਧਿਆਪਨ ਦੇ ਕਿੱਤੇ ਵਿਚ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ। ਉਹਨਾ ਦੋ ਪੁਸਤਕਾਂ ‘ਇੱਕ ਲੱਪ ਬੋਲੀਆਂ ਦੀ ‘ ਅਤੇ ‘ਜੱਸ ਗਿੱਧਿਆਂ ਵਿਚ ਗਾਵਾਂ’ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ । ਗੁਰਬਾਣੀ ਵਿੱਚ ਸਹਿਜ ਸੰਕਲਪ ਵਿਸ਼ਲੇਸ਼ਣਾਤਮਕ ਅਧਿਐਨ ਦੇ ਖੋਜ ਕੀਤੀ ਹੈ। ਦੇਸ਼ ਭਰ ਵਿਚ ਮਲਵਈ ਗਿੱਧੇ ਨੂੰ ਪ੍ਰਫੁਲਿੱਤ ਕਰਨ ਲਈ ਪਿਛਲੇ 19 ਸਾਲਾਂ ਤੋਂ ਕਾਰਜਸ਼ੀਲ ਹਨ। ਇਸ ਤੋਂ ਇਲਾਵਾ ਸਕੂਲ ਦੀ ਉਸਾਰੀ, ਵਾਤਾਵਰਣ ਸੰਭਾਲ , ਰੁੱਖ ਲਗਾਉÎਣੇ ਅਤੇ ਸਮਾਜਿਕ ਬੁਰਾਈਆਂ ਖਿਲਾਫ ਜਾਗੂਰਕਤਾ ਮੁਹਿੰਮ ਚਲਾਈ ਹੈ। ਸੇਖੋਂ ਦੀਆਂ ਲਿਖਤਾਂ ਵੱਖ ਵੱਖ ਅਖਬਾਰਾਂ, ਰਸਾਲਿਆਂ ਵਿਚ ਪ੍ਰਕਾਸ਼ਿਤ ਹੁੰਦੀਆਂ ਹਨ। ਡਾ ਸ਼ਿਵ ਸ਼ਰਨ ਨਵਾਂ ਪਿੰਡ ਰਾਮਗੜ ਦੇ ਸਰਕਾਰੀ ਮਿਡਲ ਸਕੂਲ ਵਿਚ ਬਤੌਰ ਮੁੱਖ ਅਧਿਆਪਕ ਸੇਵਾ ਨਿਭਾਅ ਰਹੇ ਹਨ। ਉਹਨਾ ਜਿੱਥੇ ਸਕੂਲ ਦੇ ਸਰਵਪੱਖੀ ਕਿਵਾਸ ਅਤੇ ਵਿਦਿਆਰਥੀਆਂ ਦੇ ਆਚਰਣ ਉਸਾਰੀ ਵਿਚ ਅਹਿਮ ਯੋਗਦਾਨ ਪਾਇਆ ਹੈ ਉਥੇ ਹੀ ਸ਼ਿਵ ਸ਼ਰਨ ਨੇ ਵੱਖ ਵੱਖ ਛੇ ਵਿਸ਼ਿਆਂ ਵਿਚ ਮਾਸਟਰ ਡਿਗਰੀ ਅਤੇ ਪੀਐਚਡੀ ਦੀ ਉਚ ਡਿਗਰੀ ਪ੍ਰਾਪਤ ਕੀਤੀ ਹੈ। ਉਨਾ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਨਿਬੰਧ ਦੀ ਪੁਸਤਕ ‘ ਨੇੜਿਓਂ ਦੇਖੀ ਦੁਨੀਆ’ ਵੀ ਪਾਈ ਹੈ। ਇਸ ਪੁਰਸਕਾਰ ਲਈ ਉਨਾ  ਪੰਜਾਬ ਸਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਉਨਾ ਦੇ ਸਮੂਹ ਸਹਿਯੋਗੀਆਂ ਅਤੇ ਸਕੂਲ ਦੇ ਸਟਾਫ਼ ਸਦਕਾ ਹੈ।