.

Saturday, September 10, 2016

ਸਥਾਨਕ ਲੋਹਾ ਵਪਾਰੀ ਅਤੇ ਐਕਟਰ ਪਵਨ ਧੀਮਾਨ ਸ਼ਨੀਵਾਰ ਨੂੰ ਲਾਈਫ਼ ਓਕੇ ਚੈਨਲ ਉੱਤੇ

ਮੰਡੀ ਗੋਬਿੰਦਗੜ੍ਹ, 9 ਸਤੰਬਰ - ਸਥਾਨਕ ਲੋਹਾ ਵਪਾਰੀ ਅਤੇ ਐਕਟਰ ਪਵਨ ਧੀਮਾਨ ਸ਼ਨੀਵਾਰ ਨੂੰ ਲਾਈਫ਼ ਓਕੇ ਚੈਨਲ ਉੱਤੇ ਆਉਣ ਵਾਲੇ ਸਾਵਧਾਨ ਇੰਡੀਆ ਸੀਰੀਅਲ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਪਵਨ ਧੀਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਬਚਪਨ ਤੋਂ ਐਕਟਿੰਗ ਵੱਲ ਝੁਕਾਅ ਸੀ ਜਦੋਂਕਿ ਉਹ ਲੋਹਾ ਵਪਾਰੀ ਵੀ ਹਨ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਉਹ ਹਿੰਦੀ ਫ਼ਿਲਮਾਂ 'ਸਿਪ ਆਫ਼ ਲਾਈਫ਼ ਦੰਗਲ', 'ਟੋਬਾ ਟੇਕ ਸਿੰਘ' ਅਤੇ 'ਹੀਮੈਨ' ਜਦੋਂਕਿ ਪੰਜਾਬੀ 'ਬੰਬੂਕਾਟ', 'ਵਿਸਾਖੀ ਲਿਸਟ', 'ਤੂਫ਼ਾਨ ਸਿੰਘ', 'ਦ ਰੀਇਲ ਸਰਦਾਰ' 'ਵਨਸ ਅਪੋਨ ਇਜ਼ ਅੰਮਿ੍ਤਸਰ', 'ਕਿਰਪਾਨ', 'ਭਗੌੜਾ ਜੇਮਸਬਾਂਡ' ਅਤੇ 'ਮੁੱਲ', 'ਇੱਕ ਰੱਖੜੀ ਫ਼ੌਜੀ ਦੇ ਨਾਮ' ਚਰਚਿਤ ਹਨ ਜਦੋਂਕਿ ਇਨ੍ਹਾਾ ਦੇ ਇਲਾਵਾ ਪੰਜਾਬੀ ਵੀਡੀਓ ਗੀਤਾਂ ਦੇ ਇਲਾਵਾ ਅਤੇ ਟੀ.ਵੀ ਵਿਗਿਆਨ ਕਰ ਚੁੱਕੇ ਹੈ | ਉਨ੍ਹਾਂ ਦੱਸਿਆ ਕਿ ਸਾਵਧਾਨ ਇੰਡੀਆ ਦੇ ਐਪੀਸੋਡ 'ਚ ਉਹ ਮੁੱਖ ਭੂਮਿਕਾ 'ਚ ਟੈਕਸੀ ਡਰਾਈਵਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਜੋਕਿ ਐਪੀਸੋਡ ਦਾ ਨਾਮ ਵੋਲਵੋ ਬਸ ਹਨ | ਜਿਸ ਨੰੂ ਨਿਰਦੇਸ਼ਤ ਕੀਤਾ ਹੈ ਮਿ੍ਤਊ ਜੈਸਿੰਘ ਡੀਓਪੀ ਕਰਨ ਸਿੰਘ ਹੈ |