Saturday, September 3, 2016

ਧਰਨੇ ਵਾਲੀ ਥਾਂ 'ਤੇ ਪਹੰੁਚ ਕੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਦਾ ਸਮਰਥਨ ਕੀਤਾ

ਫ਼ਤਹਿਗੜ੍ਹ ਸਾਹਿਬ, 3 ਸਤੰਬਰ - ਐਾਟੀ ਟੈਰਾਰਿਸਟ ਫ਼ਰੰਟ ਇੰਡੀਆ ਤੇ ਬ੍ਰਾਹਮਣ ਮਹਾਂ ਪੰਚਾਇਤ ਦੇ ਕੌਮੀ ਪ੍ਰਧਾਨ ਵੀਰੇਸ਼ ਸ਼ਾਾਡਿਲਿਅ ਅਤੇ ਸਾਬਕਾ ਕੈਬਿਨਟ ਮੰਤਰੀ ਡਾ. ਹਰਬੰਸ ਲਾਲ ਨੇ ਕੋਕਾ-ਕੋਲਾ ਮੁਲਾਜ਼ਮ ਯੂਨੀਅਨ ਨੂੰ ਸਾਧੂਗੜ-ਨਬੀਪੁਰ ਵਿਖੇ ਧਰਨੇ ਵਾਲੀ ਥਾਂ 'ਤੇ ਪਹੰੁਚ ਕੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਦਾ ਸਮਰਥਨ ਕੀਤਾ¢ ਧਰਨੇ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਕੋਕਾ-ਕੋਲਾ ਵੱਲੋਂ 170 ਦੇ ਕਰੀਬ ਕਰਮਚਾਰੀਆਾ ਨੂੰ ਕੱਢ ਦਿੱਤਾ ਸੀ ਜਿਸ ਦੇ ਨਾਲ ਉਨ੍ਹਾਂ ਦੇ ਪਰਿਵਾਰ ਦਾ ਜਨ ਜੀਵਨ ਅਸਤ-ਵਿਅਸਤ ਹੋ ਗਿਆ ¢ ਉਨ੍ਹਾਂ ਕਿਹਾ ਦੀ ਐਾਟੀ ਟੈਰਾਰਿਸਟ ਫ਼ਰੰਟ ਇੰਡੀਆ ਅਤੇ ਬਾਹਮਣ ਮਹਾਂ ਪੰਚਾਇਤ ਮੁਲਾਜ਼ਮਾਂ ਦੇ ਨਾਲ ਹੈ ਅਤੇ ਜੋ ਉਨ੍ਹਾਾ ਦੇ ਨਾਲ ਜ਼ਿਆਦਤੀ ਹੋਈ ਹੈ ਇਸ ਨੰੂ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ¢ ਉਨ੍ਹਾਂ ਕਿਹਾ ਇਸ ਲਈ ਉਹ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦਾ ਵੀ ਘਿਰਾਓ ਕਰਨਗੇ¢ ਸ਼ਾਾਡਿਲਿਅ ਨੇ ਕਿਹਾ ਦੁੱਖ ਦੀ ਗੱਲ ਹੈ ਦੀ ਅੱਜ ਸਾਡੀ ਮਾਤਾਵਾਾ, ਭੈਣਾਂ ਅਤੇ ਬੱਚੇ ਇੱਥੇ ਆਪਣੀ ਮੰਗਾਂ ਮਨਵਾਉਣ ਲਈ ਹੜਤਾਲ 'ਤੇ ਬੈਠੇ ਹਨ | ਉਨ੍ਹਾਂ ਨੇ ਕਿਹਾ ਜੇਕਰ 48 ਘੰਟਿਆਂ ਵਿੱਚ ਮੁਲਾਜ਼ਮ ਬਹਾਲ ਨਹੀਂ ਹੋਏ ਤਾਂ ਫ਼ਰੰਟ ਸਖ਼ਤ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ¢ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਸਰਕਾਰ ਅਤੇ ਕੋਕਾ ਕੋਲਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੱਢੇ ਗਏ ਕਰਮਚਾਰੀਆਾ ਨੂੰ ਬਹਾਲ ਨਹੀਂ ਕੀਤਾ ਗਿਆ ਤਾਾ ਉਹ ਕੋਈ ਬਹੁਤ ਵੱਡਾ ਕਦਮ ਚੁੱਕਣਗੇ¢ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਕਰਮਚਾਰੀਆਾ ਨੂੰ ਬਹਾਲ ਕਰਨ ਲਈ ਕੋਕਾ ਕੋਲਾ ਕੰਪਨੀ ਨਾਲ ਗੱਲਬਾਤ ਕਰੇ¢ ਅੱਜ ਦੀ ਹੜਤਾਲ 'ਚ ਮੁਲਾਜ਼ਮਾਂ ਵੱਲੋਂ ਫ਼ੈਸਲਾ ਲਿਆ ਗਿਆ ਕਿ ਵੀਰੇਸ਼ ਸ਼ਾਾਡਿਲਿਅ, ਡਾ. ਹਰਬੰਸ ਲਾਲ ਨਾਲ ਸੋਮਵਾਰ ਨੂੰ ਬੈਠਕ ਕਰ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਐਾਟੀ ਟੈਰਾਰਿਸਟ ਫ਼ਰੰਟ ਇੰਡੀਆ ਦੇ ਪੰਜਾਬ ਪ੍ਰਧਾਨ ਮਨੀਸ਼ ਪਾਸੀ, ਪੰਜਾਬ ਪ੍ਰਭਾਰੀ ਕੁਲਵੰਤ ਸਿੰਘ ਮਾਕਨਪੁਰ, ਨੀਰਜ ਵਰਮਾ, ਮਨੀਸ਼ ਵਰਮਾ, ਮਲਕੀਤ ਸਿੰਘ ਰਾਜਿੰਦਰਗੜ੍ਹ, ਸੁਖਦੇਵ ਸਿੰਘ ਬੁੱਚੜੇ, ਕਸ਼ਮੀਰੀ ਲਾਲ, ਆਂਗਣਵਾੜੀ ਪ੍ਰਧਾਨ ਬੀਬੀ ਹਰਜੀਤ ਕੌਰ ਵੀ ਮੌਜੂਦ ਸਨ