ਰਾਜਪੂਤ ਭਾਈਚਾਰੇ ਨੇ ਕੀਤੀ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਕੀਰਤ ਕੋਟਲੀ ਦੀ ਹਿਮਾਇਤ
ਵਾਰਡ ਨੰਬਰ 13 'ਚੋਂ ਵੱਡੀ ਗਿਣਤੀ ਵਿੱਚ ਜਿਤਾਉਣ ਦਾ ਦਿੱਤਾ ਭਰੋਸਾ
![]() |
ਖੰਨਾ ਦੇ ਵਾਰਡ ਨੰਬਰ 13 'ਚ ਰਾਜਪੂਤ ਭਾਈਚਾਰੇ ਵੱਲੋਂ ਰੱਖੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਗੁਰਕੀਰਤ ਸਿੰਘ ਕੋਟਲੀ। |
ਖੰਨਾ, 19 ਜਨਵਰੀ - ਸਥਾਨਕ ਅਮਲੋਹ ਰੋਡ ਤੋਂ ਵਾਰਡ ਨੰਬਰ 13 ਵਿੱਚ ਗੁਰਿੰਦਰ ਸਿੰਘ ਬੱਗਾ ਪੁੱਤਰ ਠੇਕੇਦਾਰ ਸੁਰਜਨ ਸਿੰਘ ਅਤੇ ਗੁਰਨਾਮ ਸਿੰਘ ਗਾਮਾ ਦੀ ਅਗਵਾਈ ਵਿੱਚ ਰਾਜਪੂਤ ਭਾਈਚਾਰੇ ਨੇ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਖੰਨਾ ਤੋਂ ਉਮੀਦਵਾਰ ਸ੍ਰ. ਗੁਰਕੀਰਤ ਸਿੰਘ ਕੋਟਲੀ ਦੀ ਪੂਰਨ ਹਿਮਾਇਤ ਕਰਦਿਆਂ ਕਿਹਾ ਕਿ ਇਲਾਕੇ ਵਿੱਚੋਂ ਇਸ ਵਾਰ ਵੀ ਭਾਈਚਾਰੇ ਦੇ ਲੋਕ ਉਹਨਾਂ ਨੂੰ ਵੱਡੀ ਗਿਣਤੀ ਵੋਟਾਂ ਨਾਲ ਜਿਤਾਉਣਗੇ। ਦੇਰ ਸ਼ਾਮ ਭਾਈਚਾਰੇ ਵੱਲੋਂ ਰੱਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਦੇ ਰਾਜ ਵਿੱਚ ਡਰੱਗ ਮਾਫ਼ੀਏ ਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਦਰਿਆ ਵਿੱਚ ਡੇਗ ਦਿੱਤਾ ਹੈ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਕਰਤੂਤਾਂ ਤੋਂ ਵੀ ਲੋਕ ਜਾਣੂ ਹੋ ਗਏ ਹਨ ਕਿ ਉਹ ਫੌਕੀ ਸ਼ੋਹਰਤ ਲਈ ਕੁੱਝ ਵੀ ਕਰ ਸਕਦੇ ਹਨ। ਉਹਨਾਂ ਕਿਹਾ ਰਾਜਪੂਤ ਭਾਈਚਾਰੇ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਆਉਣ 'ਤੇ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਸ੍ਰ. ਕੋਟਲੀ ਨੇ ਕਿਹਾ ਖੰਨਾ ਸ਼ਹਿਰ ਸਮੇਤ ਅਮਲੋਹ ਰੋਡ 'ਤੇ ਪੈਂਦੇ ਇਲਾਕੇ ਦੇ ਵਿਕਾਸੀ ਕੰਮਾਂ ਨੂੰ ਵੱਡੇ ਪੱਧਰ 'ਤੇ ਕੀਤਾ ਜਾਵੇਗਾ। ਇਸ ਮੌਕੇ 'ਤੇ ਭੁਪਿੰਦਰ ਸਿੰਘ ਭਿੰਦਾ, ਵਿਕਾਸ ਮਹਿਤਾ ਪ੍ਰਧਾਨ ਨਗਰ ਕੌਂਸਲ ਖੰਨਾ, ਰਾਜੇਸ਼ ਕੁਮਾਰ ਮੇਸ਼ੀ, ਕੌਂਸਲਰ ਸੁਰਿੰਦਰ ਬਾਵਾ, ਰਮਨ ਚਾਂਦੀ, ਗੁਰਮੁੱਖ ਸਿੰਘ, ਹਰੀ ਨਾਥ, ਅਮਨਦੀਪ ਸਿੰਘ, ਦਵਿੰਦਰ ਸਿੰਘ ਰਾਮਗੜ੍ਹੀਆ, ਉਜਾਗਰ ਸਿੰਘ, ਸਤਨਾਮ ਸਿੰਘ ਮਿੱਠਾ, ਬਲਜੀਤ ਸਿੰਘ, ਸੁਖਮਿੰਦਰ ਸਿੰਘ, ਦਿਲਬਾਗ ਸਿੰਘ, ਮਲਕੀਤ ਸਿੰਘ, ਸੰਤੌਖ ਸਿੰਘ, ਪ੍ਰਤਾਪ ਸਿੰਘ, ਚੇਤਨ ਖੌਖਰ, ਕੌਂਸਲਰ ਕ੍ਰਿਸ਼ਨ ਕੁਮਾਰ ਆਦਿ ਵੀ ਹਾਜਰ ਸਨ।