.

Wednesday, January 25, 2017

26 ਜਨਵਰੀ ਨੂੰ ਸ.ਤਲਵੰਡੀ ਦੇ ਹੱਕ ਵਿੱਚ ਹੋਵੇਗੀ ਵਿਸ਼ਾਲ ਚੋਣ ਰੈਲੀ-ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਕਰਨਗੇ ਸੰਬੋਧਨ

ਖੰਨਾ - ਵਿਧਾਨ ਸਭਾ ਹਲਕਾ ਖੰਨਾ ਤੋਂ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ.ਰਣਜੀਤ ਸਿੰਘ ਤਲਵੰਡੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਹਲਕਾ ਖੰਨਾ ਦੇ ਵਰਕਰਾਂ ਦੀ ਵਿਸ਼ਾਲ ਰੈਲੀ 26 ਜਨਵਰੀ ਦਿਨ ਵੀਰਵਾਰ ਨੂੰ 11.00 ਵਜੇ ਦਾਣਾ ਮੰਡੀ,ਜੀ.ਟੀ ਰੋਡ ਖੰਨਾ ਵਿਖੇ ਰੱਖੀ ਗਈ ਹੈ,ਜਿਸ ਵਿੱਚ ਉੱਪ ਮੁੱਖ ਮੰਤਰੀ ਪੰਜਾਬ ਸ.ਸੁਖਬੀਰ ਸਿੰਘ ਜੀ ਬਾਦਲ ਅਤੇ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਸ਼੍ਰੀ ਵਿਜੈ ਸਾਂਪਲਾ ਮੁੱਖ ਮਹਿਮਾਨ ਵੱਜੋਂ ਹਾਜ਼ਰ ਹੋ ਕੇ ਰੈਲੀ ਨੂੰ ਸੰਬੋਧਨ ਕਰਨਗੇ।ਇਸ ਮੌਕੇ ਸ.ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਅਕਾਲੀ ਸਰਕਾਰ  ਝੂਠੇ ਲਾਰਿਆਂ ਵਿੱਚ ਨਹੀ ਸਗੋਂ ਵਿਕਾਸ ਕਰਾਉਣ ਵਿੱਚ ਵਿਸ਼ਵਾਸ ਰੱਖਦੀ ਹੈ।ਪਿਛਲੀਆਂ ਚੋਣਾਂ ਦੌਰਾਨ ਜੋ ਅਸੀ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਭਲੀ ਭਾਂਤ ਪੂਰਾ ਵੀ ਕੀਤਾ ਹੈ।ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਜੀ ਨੇ ਪੰਜਾਬ ਵਿੱਚ ਵਿਕਾਸ ਦੀ ਹਨੇਰੀ ਲਿਆ ਦਿੱਤੀ ਹੈ ਅਤੇ ਇਸ ਵਿਕਾਸ ਦੀ ਹਨੇਰੀ ਵਿੱਚ ਕਾਂਗਰਸ ਅਤੇ ਆਪ ਪਾਰਟੀ ਉੱਡ ਜਾਵੇਗੀ।ਇਸ ਮੌਕੇ ਸ.ਤਲਵੰਡੀ ਨੇ ਹਲਕਾ ਖੰਨਾ ਦੇ ਸਮੂਹ ਵਰਕਰਾਂ ਅਹੁੱਦੇਦਾਰਾਂ ਨੂੰ ਇਸ ਰੈਲੀ ਵਿੱਚ ਹੁੰਮ ਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ।