Wednesday, July 10, 2019

ਨੰਬਰਦਾਰ ਯੂਨੀਅਨ ਤਹਿਸੀਲ ਖੰਨਾ ਦੀ ਮਹੀਨਾਵਾਰ ਬੈਠਕ

ਨੰਬਰਦਾਰ ਯੂਨੀਅਨ ਤਹਿਸੀਲ ਖੰਨਾ ਦੀ ਮਹੀਨਾਵਾਰ ਬੈਠਕ


 ਪ੍ਰਧਾਨ ਸ਼ੇਰ ਸਿੰਘ ਫੈਜਗੜ੍ਹ ਦੀ ਸਰਪ੍ਰਸਤੀ ਹੇਠ ਹੋਈ। ਜਿਸ 'ਚ ਨੰਬਰਦਾਰਾਂ ਨੇ ਕਈ ਗੰਭੀਰ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਤੇ ਉਨ੍ਹਾਂ ਨੂੰ ਸਰਬ ਸਮੰਤੀ ਨਾਲ ਪਾਸ ਕਰਦਿਆਂ ਭਵਿੱਖ ਦੀ ਰਣਨੀਤੀ ਨੂੰ ਵੀ ਅਮਲੀ ਜਾਮਾ ਦਿੱਤਾ। ਪ੍ਰਧਾਨ ਸ਼ੇਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਨੰਬਰਦਾਰਾਂ  ਨਾਲ ਜੋ, ਵਾਅਦੇ ਕੀਤੇ ਸਨ, ਉਹ 2 ਸਾਲ ਬੀਤ ਜਾਣ ਮਗਰੋਂ ਵੀ ਸਰਕਾਰ ਵੱਲੋਂ ਇਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦਾ ਮਾਣ ਭੱਤਾ ਹਰਿਆਣਾਂ ਦੀ }ਤਰਜ਼ 'ਤੇ 3000 ਰੁਪਏ ਹੋਣਾ ਚਾਹੀਦਾ ਹੈ। ਨੰਬਰਦਾਰੀ ਜੱਦੀ ਪੁਸ਼ਤੀ ਹੋਣੀ ਚਾਹੀਦੀ  ਹੈ। ਨੰਬਰਦਾਰਾਂ ਨੂੰ ਬੱਸ ਪਾਸ ਮੁਫ਼ਤ ਦਿੱਤਾ ਜਾਵੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ  ਗੁਰਮੀਤ ਸਿੰਘ ਭੱਟੀ, ਖਜਾਨਚੀ ਰਾਜਪਾਲ ਸਿੰਘ ਇਕੋਲਾਹੀ, ਜਨਰਲ ਸਕੱਤਰ ਆਲਮਜੀਤ ਸਿੰਘ ਚਕੌਹੀ, ਪਾਲ ਸਿੰਘ ਕੋਟਲਾ ਢੱਕ, ਬੇਅੰਤ ਸਿੰਘ ਤੁਰਮਰੀ, ਛਿੰਦਰ ਸਿੰਘ ਮਲਕਪੂਰ, ਬਲਵੀਰ ਸਿੰਘ ਮਲਕਪੁਰ, ਮਨਜੀਤ ਸਿੰਘ ਬੁਲੇਪੁਰ, ਸ਼ੇਰ ਸਿੰਘ ਰਸੂਲੜਾ, ਗੁਰਨਾਮ ਸਿੰਘ ਗਲਵੱਡੀ, ਹਰਜੀਤ ਸਿੰਘ ਸਾਹਿਬਪਬਰ, ਰਜਿੰਦਰ ਸਿੰਘ ਰਸੂਲੜਾ, ਗੁਰਚਰਨ ਸਿੰਘ ਗਾਜੀਪੁਰ,ਸਾਧੂ ਸਿੰਘ ਰਸੂਲੜਾ, ਹਰਚਰਨ ਸਿੰਘ, ਅਮਰੀਕ ਸਿੰਘ, ਗੁਰਜੀਤ ਸਿੰਘ ਖੱਟੜਾ, ਜਗਵੰਤ ਸਿੰਘ, ਅਜਮੇਰ ਸਿੰਘ, ਚਰਨ ਸਿੰਘ ਇਕੋਲਾਹੀ, ਮੁਖਤਿਆਰ ਸਿੰਘ, ਪਿਆਰਾ ਸਿੰਘ, ਲਖਵੀਰ ਸਿੰਘ ਪੰਜਰੁਖਾ, ਚਮਕੌਰ ਸਿੰਘ ਲਿਬੜਾ, ਮਨਸਾ ਸਿੰਘ, ਗੁਰਦੀਪ ਸਿੰਘ ਬੀਬੀਪੁਰ, ਮਲਕੀਤ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ ਬੀਬੀਪੁਰ, ਕੌਰ ਸਿੰਘ ਗਗੜਮਾਜਰਾ, ਜਗਦੇਵ ਸਿੰਘ ਪੰਛੀ ਹਾਜ਼ਰ ਸਨ