Friday, January 27, 2017

ਏ ਐਸ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਸਕੂਲ ਦਾ ਨਾਮ ਰੌਸ਼ਨ

ਖੰਨਾ, 27 ਜਨਵਰੀ - ਏ. ਐੱਸ. ਕਾਲਜ ਖੰਨਾ ਦੇ ਹੋਣਹਾਰ ਵਿਦਿਆਰਥੀ-ਖਿਡਾਰੀਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਏ ਗਏ ਇੰਟਰ-ਕਾਲਜ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ। ਇਹ ਜਾਣਕਾਰੀ ਦਿੰਦਿਆਂ ਡੀਨ ਆ਼ ਸਪੋਰਟਸ ਡਾ. ਰਾਮ ਸਿੰਘ ਗੁਰਨਾ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵਲੋਂ ਡੀ. ਏ. ਵੀ. ਕਾਲਜ, ਸੈਕਟਰ-10 ਚੰਡੀਗੜ੍ਹ ਵਿੱਚ ਕਰਵਾਏ ਬੈਸਟ-ਫਿਜ਼ੀਕ ਦੇ ਮੁਕਾਬਲਿਆਂ ਵਿੱਚ ਰਵਿੰਦਰ ਸਿੰਘ, ਐਮ. ਏ. (ਇਤਿਹਾਸ) ਭਾਗ
ਪਹਿਲਾ ਨੇ 50-60 ਕਿਲੋ ਭਾਰ ਸ਼੍ਰੇਣੀ ਵਿੱਚ ਭਾਗ ਲੈਂਦਿਆਂ ਕਾਂਸੇ ਦਾ ਤਮ+ਾ ਪ੍ਰਾਪਤ ਕੀਤਾ। ਇਸੇ ਤਰ੍ਹਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਹੋਏ ਕੁਸ਼ਤੀ (ਗ੍ਰੀਕੋ-ਰੋਮਨ) ਮੁਕਾਬਲੇ ਵਿੱਚ ਕਾਲਜ ਦੇ ਵਿਦਿਆਰਥੀ ਅਮਨਦੀਪ ਸਿੰਘ, ਬੀ. ਏ. ਭਾਗ ਪਹਿਲਾ ਨੇ 97 ਕਿਲੋ ਭਾਰ ਵਰਗ ਵਿੱਚ ਭਾਗ ਲੈ ਕੇ ਦੂਸਰਾ ਸਥਾਨ ਹਾਸਿਲ ਕਰਦਿਆਂ ਚਾਂਦੀ ਦਾ ਤਮਗਾ ਕਾਲਜ ਦੀ ਝੋਲੀ ਪਾਇਆ।ਇਸ ਸ਼ਾਨਦਾਰ ਜਿੱਤ ਦੇ ਮੌਕੇ 'ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ, ਜਨਰਲ ਸੈਕਟਰੀ ਸ਼੍ਰੀ ਰਾਜੇਸ਼ ਡਾਲੀ ਅਤੇ ਕਾਲਜ ਪ੍ਰਿੰਸੀਪਲ ਡਾ. ਆਰ. ਐਸ. ਝਾਂਜੀ ਨੇ ਜੇਤੂ ਖਿਡਾਰੀਆਂ ਅਤੇ ਵਿਭਾਗ ਦੇ ਅਧਿਆਪਕਾਂ ਡਾ. ਪਰਮਿੰਦਰ ਸਿੰਘ ਤੇ ਡਾ. ਗੁਰਵੀਰ ਸਿੰਘ ਨੂੰ ਮੁਬਾਰਕਬਾਦ ਦਿੱਤੀ।