ਕਾਂਗਰਸ ਦੀ ਸਰਕਾਰ ਬਣਨ ਤੇ ਬਣਾਇਆ ਜਾਵੇਗਾ ਖੰਨੇ ਨੂੰ ਜਿਲਾ- ਕੈਪਟਨ
ਕੈਪਟਨ ਅਮਰਿੰਦਰ ਨੇ ਗੁਰਕੀਰਤ ਸਿੰਘ ਕੋਟਲੀ ਦੇ ਹੱਕ ਵਿਚ ਕੀਤਾ ਖੰਨਾ ਵਿਚ ਚੋਣ ਪ੍ਰਚਾਰ
ਖੰਨਾ 27 ਜਨਵਰੀ - ਕਾਂਗਰਸ ਪਾਰਟੀ ਵੱਲੋਂ ਖੰਨਾ ਦੀ ਸਬਜ਼ੀ ਮੰਡੀ ਵਿਚ ਕੀਤੀ ਗਈ ਚੋਣ ਰੈਲੀ ਵਿਚ ਗੁਰਕੀਰਤ ਸਿੰਘ ਕੋਟਲੀ
ਰੈਲੀ ਦੌਰਾਨ ਹਾਜਰ ਵੱਡੀ ਪੱਧਰ ਵਿਚ ਇਕੱਤਰ ਹੋਏ ਲੋਕਾਂ ਨੇ ਕੈਪਟਨ ਨੂੰ ਭਰੋਸਾ ਦਿਵਾਇਆ ਕਿ ਉਹ ਕੋਟਲੀ ਦੀ ਜਿੱਤ ਲਈ ਦਿਨ ਰਾਤ ਇਕੱ ਕਰ ਦੇਣਗੇ। ਇਸ ਮੋਕੇ ਤੇ ਕੈਪਟਨ ਦੀ ਹਾਜਰੀ ਵਿਚ ਖੰਨਾ ਦੇ ਦੋ ਕੌਂਸਲਰ ਕਾਂਗਰਸ ਪਾਰਟੀਂ ਵਿਚ ਸ਼ਾਮਲ ਹੋਏ। ਉਹਨਾ ਦੀ ਕੋਟਲੀ ਅਤੇ ਕੈਪਟਨ ਵੱਲੋਂ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਵਿਧਾਇਕ ਅਤੇ ਊਮੀਦਵਾਰ ਗੁਰਕੀਰਤ ਸਿੰਘ ਕੋਟਲੀ ਨੇ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਮੀਂਹ ਅਤੇ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿਚ ਇੱਥੇ ਪਹੁੰਚੇ ਹਨ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਐਡਵੋਕੇਟ ਭਾਲਿੰਦਰ ਸਿੰਘ ਭੰਡਾਲ, ਅਸ਼ੋਕ ਤਿਵਾੜੀ, ਡਾ ਗੁਰਮੁੱਖ ਸਿੰਘ ਚਾਹਲ, ਯੂਥ ਪ੍ਰਧਾਨ ਸਤਨਾਮ ਸਿੰਘ ਸੋਨੀ ਰੋਹਣੋ, ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਮਹਿਤਾ, ਕੌਂਸਲਰ ਗੁਰਮਿਦੰਰ ਸਿੰਘ ਲਾਲੀ, ਗੁਰਸ਼ਰਨ ਸਿੰਘ ਗੋਗੀਆ, ਐਡਵੋਕੇਟ ਜਗਜੀਤ ਸਿੰਘ ਔਜਲਾ, ਜਤਿੰਦਰ ਪਾਠਕ,ਗੁਰਦੀਪ ਸਿੰਘ ਰਸੂਲੜਾ, ਯਾਦਵਿਦੰਰ ਸਿੰਘ ਲਿਬੜਾ, ਸ਼ਿਵ ਨਾਥ ਕਾਲਾ, ਰਾਜੀਵ ਰਾਏ ਮਹਿਤਾ, ਗੁਰਮੀਤ ਨਾਗਪਾਲ, ਸੁਦਰਸ਼ਨ ਵਰਮਾ , ਡਬਲੂ ਚੰਦਰਾ, ਹਰਬੰਸ ਸਿੰਘ ਰੋਸ਼ਾ, ਹਰਦੇਵ ਸਿੰਘ ਰੋਸ਼ਾ, ਕਰਨ ਬਾਲੂ ਅਵਤਾਰ ਸਿੰਘ ਬੀਜਾ, ਅਜਮੇਰ ਸਿੰਘ ਪੂਰਬਾ, ਜਸਵੀਰ ਸਿੰਘ ਕਾਲੀਰਾਓ,ਜਗਜੀਤ ਸਿੰਘ ਜੱਗੀ, ਬੇਅੰਤ ਸਿੰਘ ਜੱਸੀ, ਵੇਦ ਪ੍ਰਕਾਸ਼, ਸ਼ਾਮ ਲਾਲ, ਮੈਡਮ ਨਿਸ਼ਾ ਸ਼ਰਮਾ,ਸ਼ਕੁੰਤਲਾ ਰਾਣੀ, ਪ੍ਰਿਆ ਧੀਮਾਨ, ਬੀਬੀ ਰਾਜਿੰਦਰ ਕੌਰ ਲਿਬੜਾ, ਸਤਨਾਮ ਕੌਰ ਖਟੜਾ, ਆਦਿ ਹਾਜਰ ਸਨ।