.

Monday, January 30, 2017

ਐੱਸ.ਸੀ ਸੈੱਲ ਦੇ ਪ੍ਰਧਾਨ ਦੇ ਵਾਰਡ ਨੰਬਰ-17 ਵਿਖੇ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ

ਖੰਨਾ - ਸਿਰਕੱਢ ਅਕਾਲੀ ਆਗੂ ਅਤੇ ਵਾਰਡ ਨੰਬਰ 17 ਦੇ ਐੱਸ.ਸੀ ਸੈੱਲ ਦੇ ਪ੍ਰਧਾਨ ਬਲਵੰਤ ਸਿੰਘ ਲੋਹਟ ਅਤੇ ਬੀਬੀ ਇੰਦਰ

ਕੌਰ (ਪ੍ਰਧਾਨ ਲੇਡੀ ਵਿੰਗ) ਅਤੇ ਪਰਮਜੀਤ ਕੌਰ ਜਨਰਲ ਸਕੱਤਰ ਲੇਡੀ ਵਿੰਗ ਵੱਲੋਂ ਵਾਰਡ ਵਿੱਚ ਰੱਖੇ ਗਏ ਪ੍ਰੋਗਰਾਮ ਦੌਰਾਨ ਹਲਕਾ ਖੰਨਾ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ.ਰਣਜੀਤ ਸਿੰਘ ਤਲਵੰਡੀ ਨੂੰ ਲੱਡੂਆਂ ਨਾਲ ਤੋਲਿਆ ਗਿਆ।ਇਸ ਮੌਕੇ ਪ੍ਰਧਾਨ ਬਲਵੰਤ ਸਿੰਘ ਨੇ ਕਿਹਾ ਕਿ ਖੰਨਾ ਹਲਕੇ ਦਾ ਸਹੀ ਵਿਕਾਸ ਸ.ਰਣਜੀਤ ਸਿੰਘ ਤਲਵੰਡੀ ਹੀ ਕਰ ਰਹੇ ਹਨ।ਸ.ਤਲਵੰਡੀ ਦੇ ਯਤਨਾਂ ਸਦਕਾ ਅੱਜ ਇਸ ਇਲਾਕੇ ਵਿੱਚ ਬਹੁਤ ਸੁਧਾਰ ਆਇਆ ਹੈ ਇੰਟਰਲਾਕਿੰਗ ਟਾਇਲਜ਼ ਨਾਲ ਗੱਲੀਆਂ ਪੱਕੀਆਂ ਬਣ ਗਈਆਂ ਹਨ ਸਟਰੀਟ ਲਾਈਟਾਂ ਵੀ ਲੱਗ ਗਈਆਂ ਹਨ।ਉਨ੍ਹਾਂ ਕਿਹਾ ਕਿ ਸ.ਤਲਵੰਡੀ ਨੇ ਪਿਛਲੇ ਪੰਜ ਸਾਲਾਂ ਤੋਂ ਦਿਨ ਰਾਤ ਹਲਕਾ ਖੰਨਾ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ ਇਸ ਲਈ ਉਹ ਇੱਕ ਵੋਟ ਸ.ਤਲਵੰਡੀ ਦੇ ਹੱਕ ਵਿੱਚ ਭੁਗਤਾਉਣਗੇ ਅਤੇ ਸ.ਤਲਵੰਡੀ ਨੂੰ ਐਮਐਲ ਏ ਬਣਾ ਕੇ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਮੋੜਨਗੇ।ਇਸ ਮੌਕੇ ਸ.ਤਲਵੰਡੀ ਨੇ ਲੱਡੂਆਂ ਨਾਲ ਤੋਲਣ ਤੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਲਕਾ ਖੰਨਾ ਦੇ ਵਿਕਾਸ ਵਿੱਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ।ਪੰਜਾਬ ਸਰਕਾਰ ਜਿਥੇ ਗਰੀਬਾਂ ਅਤੇ ਲੋੜਵੰਦਾ ਨੂੰ ਲੋਕ ਭਲਾਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਥੇ ਹੀ ਇਸ ਵਾਰ ਉਨਹਾਂ ਵਿੱਚ ਹੋਰ ਵੀ ਵਾਧਾ ਕੀਤਾ ਜਾ ਰਿਹਾ ਹੈ।ਆਟਾ ਦਾਲ ਸਕੀਮ ਦੇ ਲਾਭਧਾਰਕਾਂ ਨੂੰ 10 ਕਿਲੋ ਚੀਨੀ ਅਤੇ 25 ਰੁਪਏ ਕਿਲੋ ਘਿਉ ਦਿੱਤਾ ਜਾਵੇਗਾ।ਸ਼ਗਨ ਸਕੀਮ 15, 000 ਤੋਂ ਵਧਾ ਕੇ 51, 000 ਕੀਤੀ ਜਾਵੇਗੀ।ਸ਼ਹਿਰ ਵਿੱਚ ਸਿਖਲਾਈ ਸੈਂਟਰ ਖੋਲੇ ਜਾਣਗੇ ਜਿਸ ਨਾਲ ਬੇ ਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲੇਗਾ।5 ਲੱਖ ਕੱਚੇ ਘਰਾਂ ਨੂੰ ਪੱਕਾ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ, ਪ੍ਰਕਾਸ਼ ਸਿੰਘ ਲੋਹਟ, ਗੁਰਪ੍ਰੀਤ ਸਿੰਘ ਲੋਹਟ, ਸਤਨਾਮ ਸਿੰਘ, ਭੁਪਿੰਦਰ ਸਿੰਘ, ਬੀਬੀ ਨੀਲਮ ਕੋਹਲੀ, ਸੁਧੀਰ ਸੋਨੂੰ (ਭਾਜਪਾ ਮੰਡਲ ਪ੍ਰਾਧਨ), ਭਗਵਾਨ ਸਿੰਘ ਮਾਜਰਾ (ਪਰਧਾਨ), ਅਸ਼ਵਨੀ ਮੋਦਗਿੱਲ, ਦਰਸ਼ਨ ਸਿੰਘ, ਪਲਵਿੰਦਰ ਸਿੰਘ, ਹਰਭਜਨ ਸਿੰਘ ਸੂਦਨ, ਬਾਬਾ ਦਰਸ਼ਨ ਸਿੰਘ, ਸਤੀਸ਼ ਸਲਾਣਾ, ਅੰਗਰੇਜ਼ ਸਿੰਘ ਗੇਜੀ, ਵਲੈਤੀ ਰਾਮ (ਪ੍ਰਧਾਨ ਬਾਜੀਗਰ ਸੈੱਲ), ਦੇਸਰਾਜ, ਜੱਗਾ ਰਾਮ, ਪੱਪੂ ਮਸ਼ਾਲ, ਵਿੱਕੀ ਭਾਟੀਆ, ਕੌਸਲਰ ਸੁਖਦੇਵ ਸਿੰਘ, ਸਰਪੰਚ ਪੱਪੂ ਗਲਵੱਡੀ, ਨਰੇਸ਼ ਢੰਡ, ਰੱਬੀ ਸ਼ਾਹ, ਸਰਬਜੀਤ ਪੱਪੀ, ਲਕਸ਼ਮਣ ਸਿੰਘ, ਅਮਰ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ, ਕੁਲਜੀਤ ਸਿੰਘ, ਟੇਕ ਪਾਲ, ਬੀਬੀ ਬਲਵਿੰਦਰ ਕੋਰ, ਮਨੋਜ ਘਈ, ਪਵਨ ਵਿੱਜ, ਰੂਬੀ, ਸੋਨੂੰ ਜਗਦੇਉ, ਸਰਵਨ ਠੇਕੇਦਾਰ, ਕਾਕਾ ਸਿੰਘ, ਸੋਨੂੰ ਬੰਟੀ, ਆਦਿ ਹਾਜ਼ਿਰ ਸਨ।